ਜਦੋਂ ਆਪਣੇ ਫਾਰਮ ਹਾਊਸ ‘ਤੇ ਘੋੜੇ ਨੂੰ ਚਾਰਾ ਦੇ ਰਹੇ ਸਲਮਾਨ ਖ਼ਾਨ ਖੁਦ ਵੀ ਖਾਣ ਲੱਗ ਪਏ ਘਾਹ

By  Shaminder April 10th 2020 01:19 PM -- Updated: April 10th 2020 01:29 PM

ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਲਾਕ ਡਾਊਨ ਦੌਰਾਨ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੇ ਹਨ । ਉਹ ਆਪਣੇ ਫਾਰਮ ਹਾਊਸ ‘ਤੇ ਮੌਜੂਦ ਹਨ ।ਜਿੱਥੇ ਉਹ ਆਪਣੇ ਪਰਿਵਾਰ ਦੇ ਨਾਲ ਖੁਬ ਮੌਜ ਮਸਤੀ ਭਰਿਆ ਸਮਾਂ ਬਿਤਾ ਰਹੇ ਹਨ, ਉੱਥੇ ਹੀ ਆਪਣੇ ਪਾਲਤੂ ਜਾਨਵਰਾਂ ਦਾ ਵੀ ਖੂਬ ਖਿਆਲ ਰੱਖ ਰਹੇ ਹਨ । ਸਲਮਾਨ ਖ਼ਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ।

ਹੋਰ ਵੇਖੋ:ਸਲਮਾਨ ਖ਼ਾਨ ਦੇ ਸਾਹਮਣੇ ਵਿੱਕੀ ਕੌਸ਼ਲ ਨੇ ਕੈਟਰੀਨਾ ਕੈਫ ਨੂੰ ਕੀਤਾ ਵਿਆਹ ਲਈ ਪਰਪੋਜ਼, ਸਲਮਾਨ ਖ਼ਾਨ ਨੇ ਕੁਝ ਇਸ ਕੀਤਾ ਰਿਐਕਟ, ਵੀਡੀਓ ਵਾਇਰਲ

https://www.instagram.com/p/B-yf_IjlvK6/

ਇਸ ਵੀਡੀਓ ‘ਚ ਸਲਮਾਨ ਖ਼ਾਨ ਆਪਣੇ ਘੋੜੇ ਨੁੰ ਘਾਹ ਪਾ ਰਹੇ ਹਨ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਦਬੰਗ ਖ਼ਾਨ ਖੁਦ ਵੀ ਇਹ ਘਾਹ ਖਾਂਦੇ ਹੋਏ ਨਜ਼ਰ ਆ ਰਹੇ ਨੇ । ਸੋਸ਼ਲ ਮੀਡੀਆ ‘ਤੇ ਸਲਮਾਨ ਖ਼ਾਨ ਦਾ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ । ਉਨ੍ਹਾਂ ਦੇ ਫੈਨਸ ਇਸ ਵੀਡੀਓ ‘ਤੇ ਲਗਾਤਾਰ ਕਮੈਂਟ ਕਰ ਰਹੇ ਹਨ ।ਸਲਮਾਨ ਖ਼ਾਨ ਏਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਖੂਬ ਐਕਟਿਵ ਹਨ ਉੇਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।

https://www.instagram.com/p/B-nEqe1lEl3/

ਬੀਤੇ ਦਿਨੀਂ ਉਨ੍ਹਾਂ ਨੇ ਪਿਤਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਸੀ ਕਿ ਉਨ੍ਹਾਂ ਦੇ ਪਿਤਾ ਪਿਛਲੇ ਤਿੰਨ ਹਫ਼ਤਿਆਂ ਤੋਂ ਇੱਕਲੇ ਦੂਜੇ ਘਰ ‘ਚ ਹਨ ਜਦੋਂਕਿ ਉਨ੍ਹਾਂ ਦਾ ਪੂਰਾ ਪਰਿਵਾਰ ਵੱਖਰੇ ਘਰ ‘ਚ ਰਹਿ ਰਿਹਾ ਹੈ । ਸਲਮਾਨ ਖ਼ਾਨ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ੳਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ‘ਮੈਂਨੇ ਪਿਆਰ ਕੀਆ’, ‘ਹਮ ਆਪਕੇ ਹੈ ਕੌਣ’, ‘ਦਬੰਗ’ , ਲੱਕੀ ਸਣੇ ਕਈ ਫ਼ਿਲਮਾਂ ਹਨ ਜੋ ਯਾਦਗਾਰ ਹੋ ਨਿੱਬੜੀਆਂ ਹਨ ।

 

Related Post