ਗਾਇਕ ਵਿੱਕੀ ਦੇ ਨਵੇਂ ਗਾਣੇ ‘ਸਲਾਈਡ’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

By  Rupinder Kaler October 18th 2019 01:34 PM

ਪੰਜਾਬੀ ਗਾਇਕ ਵਿੱਕੀ ਦਾ ਨਵਾਂ ਗਾਣਾ ਹਰ ਇੱਕ ਨੂੰ ਖੂਬ ਪਸੰਦ ਆ ਰਿਹਾ ਹੈ । ‘ਸਲਾਈਡ’ ਟਾਈਟਲ ਹੇਠ ਰਿਲੀਜ਼ ਕੀਤੇ ਗਏ ਇਸ ਗਾਣੇ ਦਾ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਵਰਲਡ ਵਾਈਡ ਪ੍ਰੀਮੀਅਰ ਕੀਤਾ ਗਿਆ ਹੈ । ਇੱਕ ਦੋ ਦਿਨ ਪਹਿਲਾਂ ਰਿਲੀਜ਼ ਕੀਤੇ ਗਏ ਇਸ ਗਾਣੇ ਦੇ ਯੂ-ਟਿਊਬ ਤੇ ਵੀਵਰਜ਼ ਦੀ ਗਿਣਤੀ ਇੱਕ ਲੱਖ ਦੇ ਕਰੀਬ ਪਹੁੰਚ ਗਈ ਹੈ ।

https://www.facebook.com/ptcpunjabi/photos/a.371270756350513/1774047132739528/?type=3&theater

ਵਿੱਕੀ ਵੱਲੋਂ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਗਾਏ ਗਏ ਇਸ ਗਾਣੇ ਦੇ ਬੋਲ ਜਤਿੰਦਰ ਸੋਹਲ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ ਫਰੋੋਡ ਨੇ ਤਿਆਰ ਕੀਤਾ ਹੈ ।ਗਾਣੇ ਵਿੱਚ ਮੁਟਿਆਰ ਦੇ ਹੁਸਨ ਦੀ ਤਾਰੀਫ ਕੀਤੀ ਗਈ ਹੈ ।

ਗਾਣੇ ਨੂੰ ਸੁਣਕੇ ਹਰ ਕੋਈ ਝੂਮਣ ਲੱਗ ਜਾਂਦਾ ਹੈ । ਗਾਣੇ ਦੀ ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਘ ਢਰੲੳਕੇ ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਗਿਆ ਹੈ । ਵਿੱਕੀ ਦੇ ਇਸ ਗਾਣੇ ਨੂੰ ਜੱਸ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।

Related Post