ਇਸ ਛੋਟੇ ਬੱਚੇ ਨੂੰ 'ਹਾਓਜ਼ ਦ ਜੋਸ਼' ਪੁੱਛਣ 'ਤੇ ਦੇਖੋ ਕੀ ਕਰਦਾ ਹੈ, ਵਿੱਕੀ ਕੌਸ਼ਲ ਨੇ ਸਾਂਝੀ ਕੀਤੀ ਵੀਡੀਓ
ਇਸ ਛੋਟੇ ਬੱਚੇ ਨੂੰ 'ਹਾਓਜ਼ ਦ ਜੋਸ਼' ਪੁੱਛਣ 'ਤੇ ਦੇਖੋ ਕੀ ਕਰਦਾ ਹੈ, ਵਿੱਕੀ ਕੌਸ਼ਲ ਨੇ ਸਾਂਝੀ ਕੀਤੀ ਵੀਡੀਓ : ਸਰਜੀਕਲ ਸਟ੍ਰਾਈਕ 'ਤੇ ਬਣੀ ਫਿਲਮ 'ਉਰੀ ਦ ਸਰਜੀਕਲ ਸਟ੍ਰਾਈਕ' ਜਿਸ 'ਚ ਵਿੱਕੀ ਕੌਸ਼ਲ ਅਤੇ ਯਾਮੀ ਗੌਤਮ ਵੱਲੋਂ ਦਮਦਾਰ ਕਿਰਦਾਰ ਨਿਭਾਏ ਗਏ। ਫਿਲਮ ਹਾਲੇ ਵੀ ਸਿਨੇਮਾ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਫਿਲਮ ਦੇ ਡਾਇਲੌਗ 'ਹਾਓਜ਼ ਦ ਜੋਸ਼' ਜਿਸ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੱਕ ਨੂੰ ਕਾਇਲ ਕਰ ਦਿੱਤਾ। ਪਰ ਸ਼ੋਸ਼ਲ ਮੀਡੀਆ 'ਤੇ ਇੱਕ ਛੋਟੇ ਜਿਹੇ ਬੱਚੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੂੰ ਉਸ ਦੀ ਮਾਂ ਜਦੋਂ ਪੁੱਛਦੀ ਹੈ ਹਾਓਜ਼ ਦ ਜੋਸ਼ ਤਾਂ ਇਸ ਕਿਊਟ ਬੱਚੇ ਦਾ ਜੋਸ਼ ਵਾਕਈ 'ਚ ਵੇਖਣ ਵਾਲਾ ਹੈ।
View this post on Instagram
Cause we all need a little bit of this! #HowsTheJosh ????❤️
ਹੋਰ ਵੇਖੋ : ਸ਼ਹੀਦ ਉਧਮ ਸਿੰਘ ਨੂੰ ਵੱਡੇ ਪਰਦੇ 'ਤੇ ਪੇਸ਼ ਕਰਨਗੇ ਵਿੱਕੀ ਕੌਸ਼ਲ, ਕ੍ਰਾਂਤੀਕਾਰੀ ਉਧਮ ਸਿੰਘ ਦੀ ਜੀਵਨੀ 'ਤੇ ਫਿਲਮ ਦਾ ਐਲਾਨ
ਜੀ ਹਾਂ ਬੱਚੇ ਨੂੰ ਜਿੰਨੀ ਵਾਰ ਵੀ ਇਹ ਪੁੱਛਿਆ ਜਾਂਦਾ ਹੈ ਕਿ ਹਾਓਜ਼ ਦਾ ਜੋਸ਼ ਤਾਂ ਉਹ ਉੱਚੀ ਉੱਚੀ ਹੱਸਣ ਲੱਗ ਜਾਂਦਾ ਹੈ। ਫਿਲਮ ਦੇ ਹੀਰੋ ਵਿੱਕੀ ਕੌਸ਼ਲ ਵੱਲੋਂ ਇਹ ਵੀਡੀਓ ਆਪਣੇ ਸ਼ੋਸ਼ਲ ਮੀਡੀਆ 'ਤੇ ਵੀ ਸਾਂਝਾ ਕੀਤਾ ਗਿਆ ਹੈ। ਪੁਲਵਾਮਾ ਹਮਲੇ ਤੋਂ ਬਾਅਦ ਹੀ ਪਾਕਿਸਤਾਨ ਅਤੇ ਭਾਰਤ ਵਿਚਕਾਰ ਤਣਾਓ ਦਾ ਮਾਹੌਲ ਬਣਿਆ ਹੋਇਆ ਹੈ। ਭਾਰਤੀ ਹਵਾਈ ਫੌਜ ਵੱਲੋਂ ਕੀਤੀ ਜਵਾਬੀ ਕਾਰਵਾਈ 'ਚ ਏਅਰ ਸਟ੍ਰਾਈਕ ਤੋਂ ਬਾਅਦ ਫਿਲਮ ਉਰੀ ਦੀ ਮੰਗ ਸਿਨੇਮਾ 'ਤੇ ਹੋਰ ਵੀ ਵੱਧ ਗਈ ਹੈ। ਦੱਸ ਦਈਏ ਫਿਲਮ ਉਰੀ ਦ ਸਰਜੀਕਲ ਸਟ੍ਰਾਈਕ 250 ਕਰੋੜ ਤੋਂ ਵੱਧ ਦੀ ਕਮਾਈ ਕਰ ਚੁੱਕੀ ਹੈ।