ਪਾਲੀਵੁੱਡ ਦੇ ਹਿੱਟ ਡਾਇਰੈਕਟਰ ਸਮੀਪ ਕੰਗ ਨੇ ਆਪਣੀ ਬਾਲੀਵੁੱਡ ਫ਼ਿਲਮ ਦਾ ਮੋਸ਼ਨ ਪੋਸਟਰ ਕੀਤਾ ਸਾਂਝਾ 

By  Rupinder Kaler June 29th 2019 04:16 PM

ਪਾਲੀਵੁੱਡ ਦੇ ਮਸ਼ਹੂਰ ਫ਼ਿਲਮ ਡਾਇਰੈਕਟਰ ਸਮੀਪ ਕੰਗ ਨੇ ਆਪਣੀ ਬਾਲੀਵੁੱਡ ਫ਼ਿਲਮ ਦਾ ਮੋਸ਼ਨ ਪੋਸਟਰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ । ਸਮੀਪ ਕੰਗ ਵੱਲੋਂ ਡਾਇਰੈਕਟ ਕੀਤੀ ਜਾ ਰਹੀ ਫ਼ਿਲਮ 'ਝੂਠਾ ਕਹੀਂ ਕਾ' ਦਾ ਮੋਸ਼ਨ ਪੋਸਟਰ ਫ਼ਿਲਮ ਬਾਰੇ ਬਹੁਤ ਕੁਝ ਬਿਆਨ ਕਰਦਾ ਹੈ ।  ਇਹ ਫ਼ਿਲਮ 19 ਜੁਲਾਈ ਨੂੰ ਰਿਲੀਜ਼ ਕੀਤੀ ਜਾਵੇਗੀ ।

https://www.instagram.com/p/BzSUoJpnjWi/

ਇਸ ਫ਼ਿਲਮ ਵਿੱਚ ਓਮਕਾਰ ਕਪੂਰ, ਸੰਨੀ ਸਿੰਘ, ਜਿੰਮੀ ਸ਼ੇਰਗਿੱਲ, ਲਲਿਤ ਦੂਬੇ ਅਤੇ ਮਨੋਜ ਜੋਸ਼ੀ ਦਿਖਾਈ ਦੇਣਗੇ । ਪੋਸਟਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਜਿੰਮੀ ਸ਼ੇਰਗਿੱਲ ਦੇ ਨਾਲ ਰਿਸ਼ੀ ਕਪੂਰ ਵੀ ਦਿਖਾਈ ਦੇ ਰਹੇ ਹਨ ।

https://www.instagram.com/p/BzNdrD9nNm2/

ਸਮੀਪ ਕੰਗ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਕੈਰੀ ਆਨ ਜੱਟਾ ਕਮੇਡੀ ਫ਼ਿਲਮਾਂ ਵਿੱਚੋਂ ਉਹਨਾਂ ਦੀ ਮਾਸਟਰ ਪੀਸ ਹੈ । ਜਿਸ ਨੇ ਬਾਕਸ ਆਫਿਸ ਤੇ ਸਭ ਦੇ ਰਿਕਾਰਡ ਤੋੜ ਦਿੱਤੇ ਸਨ  ਤੇ ਅਸੀਂ ਆਸ ਕਰਦੇ ਹਨ ਹਾਂ ਕਿ ਸਮੀਪ ਕੰਗ ਆਪਣੀ ਬਾਲੀਵੁੱਡ ਫ਼ਿਲਮ 'ਝੂਠਾ ਕਹੀ ਕਾ' ਨਾਲ ਵੀ ਬਾਕਸ ਆਫ਼ਿਸ ਦੇ ਸਭ ਰਿਕਾਰਡ ਤੋੜ ਦੇਣਗੇ ।

Related Post