ਗਾਇਕ ਰੇਸ਼ਮ ਸਿੰਘ ਅਨਮੋਲ ਦੀ 'ਸਨੈਪ ਚੈਟ' ਦੇ ਹੋਣ ਲੱਗੇ ਚਰਚੇ, ਵੀਡੀਓ ਦੇਖੋ

By  Rupinder Kaler November 1st 2018 11:08 AM

ਰੇਸ਼ਮ ਸਿੰਘ ਅਨਮੋਲ ਆਪਣਾ ਨਵਾਂ ਗਾਣਾ 'ਸਨੈਪ ਚੈਟ' ਲੈ ਕੇ ਆ ਰਹੇ ਹਨ । ਇਸ ਗਾਣੇ ਦੀ ਜਾਣਕਾਰੀ ਉਹਨਾਂ ਨੇ ਖੁਦ ਆਪਣੇ ਇੰਸਟਾਗ੍ਰਾਮ ਤੇ ਦਿੱਤੀ ਹੈ । ਇਸ ਗਾਣੇ ਦੀ ਜਾਣਕਾਰੀ ਦੇਣ ਲਈ ਉਹਨਾਂ ਨੇ ਇੱਕ ਵੀਡਿਓ ਵੀ ਬਣਾਇਆ ਹੈ । ਰੇਸ਼ਮ ਸਿੰਘ ਏਨੀਂ ਦਿਨੀਂ ਦੁਬਈ ਵਿੱਚ ਹਨ ਤੇ ਇਹ ਵੀਡਿਓ ਉਹਨਾਂ ਨੇ ਬੁਰਜ-ਖਲੀਫਾ ਹੋਟਲ ਦੀ ਗੈਲਰੀ ਵਿੱਚ ਬੈਠ ਕੇ ਬਣਾਈ ਹੈ । ਇਸ ਵੀਡੀਓ ਵਿੱਚ ਸਭ ਤੋਂ ਪਹਿਲਾ ਉਹ ਦੁਬਈ ਦਾ ਦ੍ਰਿਸ਼ ਦਿਖਾਉਂਦੇ ਹਨ । ਉਹਨਾਂ ਵੱਲੋਂ ਦਿਖਾਇਆ ਗਿਆ ਦੁਬਈ ਦਾ ਦ੍ਰਿਸ਼ ਬੇਹਦ ਖੂਬਸੁਰਤ ਹੈ ।

ਹੋਰ ਵੇਖੋ :ਬਾਲੀਵੁੱਡ ਦੀ ਇਸ ਖੂਬਸੂਰਤ ਅਦਾਕਾਰਾ ਦਾ ਹੈ ਅੱਜ ਜਨਮ ਦਿਨ ,ਕਈ ਅਦਾਕਾਰਾਂ ਨਾਲ ਜੁੜਿਆ ਸੀ ਨਾਂਅ

https://www.instagram.com/p/BpmNGisFFZe/?taken-by=reshamsinghanmol

ਇਸ ਤੋਂ ਬਾਅਦ ਉਹ ਆਪਣੇ ਗਾਣੇ ਬਾਰੇ ਦੱਸਦੇ ਹਨ ਕਿ ਇਹ ਗਾਣਾ ਜੱਸੀ ਸਿੰਘ ਨੇ ਲਿਖਿਆ ਹੈ । ਗਾਣੇ ਦਾ ਮਿਉਜ਼ਿਕ ਰਵੀ ਆਰਵੀਐੱਸ ਨੇ ਬਣਾਇਆ ਹੈ ਤੇ ਗੀਤ ਨੂੰ ਸ਼ਾਹਰਸ ਨੇ ਫਿਲਮਾਇਆ ਹੈ ।ਇਸ ਗੀਤ ਨੂੰ ਟੀ-ਸਰੀਜ਼ ਵੱਲੋਂ ਜਾਰੀ ਕੀਤਾ ਜਾਵੇਗਾ ।

ਹੋਰ ਵੇਖੋ :ਵਿਵਾਦਾਂ ‘ਚ ਫਸੀ ਫਿਲਮ ‘ਠੱਗਸ ਆਫ ਹਿੰਦੁਸਤਾਨ’

resham singh anmol resham singh anmol

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਰੇਸ਼ਮ ਸਿੰਘ ਨੇ 'ਮੋਡੀਫਾਈ' ਗਾਣਾ ਰਿਲੀਜ਼ ਕੀਤਾ ਸੀ ਉਹਨਾਂ ਦਾ ਇਹ ਗਾਣਾ ਵੀ ਕਾਫੀ ਪਾਪੁਲਰ ਹੋਇਆ ਸੀ ਤੇ ਹੁਣ ਤੱਕ ਇਸ ਗਾਣੇ ਨੂੰ ਲੱਖਾਂ ਲੋਕ ਪਸੰਦ ਕਰ ਚੁੱਕੇ ਹਨ ।ਪਰ ਹੁਣ ਇਹ ਦੇਖਣਾ ਹੋਵੇਗਾ ਕਿ ਰੇਸ਼ਮ ਸਿੰਘ ਦਾ 'ਸਨੈਪ ਚੈਟ' ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਿੰਨਾ ਪਸੰਦ ਆਉਂਦਾ ਹੈ ।

Related Post