ਰਿੱਕੀ ਖ਼ਾਨ ਦੀ ਆਵਾਜ਼ ‘ਚ ਰੋਮਾਂਟਿਕ ਸੈਡ ਸੌਂਗ ‘ਸੋਚਿਆ ਨਾ ਕਰ’ ਹੋਇਆ ਰਿਲੀਜ਼

By  Shaminder March 24th 2020 01:08 PM

ਰਿੱਕੀ ਖ਼ਾਨ ਦੀ ਆਵਾਜ਼ ‘ਚ ਗੀਤ ‘ਸੋਚਿਆ ਨਾ ਕਰ’ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਹੰਬਲ ਮਿਊਜ਼ਿਕ ਲੇਬਲ ਹੇਠ ਜਾਰੀ ਕੀਤਾ ਗਿਆ ਹੈ । ਇਸ ਗੀਤ ਦੇ ਬੋਲ ਖੁਦ ਰਿੱਕੀ ਖ਼ਾਨ ਨੇ ਲਿਖੇ ਨੇ ਅਤੇ ਗੋਕਡ ਬੁਆਏ ਨੇ ਇਸ ਗਾਣੇ ਨੂੰ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਹੈ । ਇਹ ਇੱਕ ਰੋਮਾਂਟਿਕ ਸੈਡ ਸੌਂਗ ਹੈ, ਜਿਸ ਦਾ ਵੀਡੀਓ ਬਹੁਤ ਹੀ ਖੂਬਸੂਰਤ ਤਿਆਰ ਕੀਤਾ ਗਿਆ ਹੈ ।

ਹੋਰ ਵੇਖੋ:ਗਿੱਪੀ ਗਰੇਵਾਲ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਪੋਸਤੀ’ ਫ਼ਿਲਮ ਦਾ ਟਾਈਟਲ ਟਰੈਕ, ਦੇਖੋ ਵੀਡੀਓ

https://www.instagram.com/p/B-GpDyEAT8C/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਰਿੱਕੀ ਖ਼ਾਨ ਕਈ ਹਿੱਟ ਗੀਤ ਦੇ ਚੁੱਕੇ ਹਨ ਅਤੇ ਉਨ੍ਹਾਂ ਦੇ ਇਸ ਗੀਤ ਨੂੰ ਵੀ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਡਾਇਰੈਕਸ਼ਨ ਦਾ ਕੰਮ ਪ੍ਰਸਿੱਧ ਫ਼ਿਲਮ ਡਾਇਰੈਕਟਰ ਬਲਜੀਤ ਸਿੰਘ ਦਿਓ ਵੱਲੋਂ ਕੀਤਾ ਗਿਆ ਹੈ ਜਦੋਂਕਿ ਫੀਚਰਿੰਗ ‘ਚ ਵਿਦੇਸ਼ੀ ਮਾਡਲਸ ਸਿਲਵੀਆ ਤੇ ਇੱਕ ਮੇਲ ਮਾਡਲ ਨਜ਼ਰ ਆ ਰਹੇ ਹਨ ।

Related Post