ਸੋਸ਼ਲ ਮੀਡੀਆ ਦਾ ਸਟਾਰ ਕਹੇ ਜਾਣ ਵਾਲੇ ਇਸ ਬੱਚੇ ਨੇ ਛੱਡਿਆ ਸਭ ਨੂੰ ਪਿੱਛੇ ਇਸ ਤਰ੍ਹਾਂ ਕਮਾ ਰਿਹਾ ਹੈ ਕਰੋੜਾਂ ਰੁਪਏ 

By  Rupinder Kaler July 20th 2019 01:44 PM

ਸੋਸ਼ਲ ਮੀਡੀਆ ਅਜਿਹਾ ਸਾਧਨ ਹੈ ਜਿਹੜਾ ਰਾਤੋ ਰਾਤ ਕਿਸੇ ਨੂੰ ਵੀ ਸਟਾਰ ਬਣਾ ਦਿੰਦਾ ਹੈ । ਅਸੀਂ ਉਸ ਪਠਾਣ ਬੱਚੇ ਦੀ ਗੱਲ ਕਰ ਰਹੇ ਹਾਂ ਜਿਹੜਾ ਸੋਸ਼ਲ ਮੀਡੀਆ ਤੇ ਏਨਾਂ ਫੇਮਸ ਹੋਇਆ ਕਿ ਅੱਜ ਉਹ ਹਰ ਇੱਕ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ ।ਇਸ ਬੱਚੇ ਨੂੰ ਇੱਕ ਤੋਂ ਬਾਅਦ ਇੱਕ ਵਿਗਿਆਪਨ ਮਿਲ ਰਹੇ ਹਨ ਤੇ ਹੁਣ ਇਹ ਬੱਚਾ ਕਰੋੜਾਂ ਰੁਪਏ ਛਾਪ ਰਿਹਾ ਹੈ ।

ਇਸ ਬੱਚੇ ਦਾ ਅਸਲ ਨਾਂ ਅਹਿਮਦ ਸ਼ਾਹ ਹੈ । ਇਹ ਬੱਚਾ ਸੋਸ਼ਲ ਮੀਡੀਆ ਦਾ ਸਟਾਰ ਹੈ ਤੇ ਜਨਤਾ ਇਸ ਬੱਚੇ ਨੂੰ ਪਲਕਾਂ ਤੇ ਬਿਠਾਉਂਦੀ ਹੈ । ਇਸ ਬੱਚੇ ਦੇ ਫੇਸਬੁੱਕ ਤੇ ੩ ਲੱਖ ਤੋਂ ਵੱਧ ਫਾਲੋਵਰ ਹਨ । ਹਰ ਕੋਈ ਇਸ ਬੱਚੇ ਦੀਆਂ ਮੋਟੀਆਂ ਮੋਟੀਆਂ ਗੱਲ੍ਹਾਂ ਤੇ ਫਿਦਾ ਹੈ ।

ਇਸ ਵਜ੍ਹਾ ਕਰਕੇ ਹੀ ਇਸ ਬੱਚੇ ਨੂੰ ਇੱਕ ਤੋਂ ਬਾਅਦ ਇੱਕ ਐਡ ਮਿਲ ਰਹੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਬੱਚੇ ਦੇ ਪਰਿਵਾਰ ਵਾਲੇ ਇਸ ਦੀਆ ਵੀਡੀਓ ਕਾਫੀ ਸ਼ੇਅਰ ਕਰਦੇ ਸਨ । ਲੋਕ ਇਹਨਾਂ ਵੀਡੀਓ ਨੂੰ ਕਾਫੀ ਪਸੰਦ ਕਰਦੇ ਸਨ ।

https://www.instagram.com/p/B0A29OWlnvz/

Related Post