ਸਲਮਾਨ ਖ਼ਾਨ ਵੱਲੋਂ ਸੁਰੱਖਿਆ ਗਾਰਡ ਨੂੰ ਥੱਪੜ ਮਾਰਨ ਦੀ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਸ਼ੁਰੂ ਹੋਈ ਬਹਿਸ਼

By  Rupinder Kaler June 7th 2019 04:01 PM

ਬਾਲੀਵੁਡ ਐਕਟਰ ਸਲਮਾਨ ਖ਼ਾਨ ਆਪਣੀ ਫ਼ਿਲਮ ਭਾਰਤ ਕਰਕੇ ਚਰਚਾ ਵਿੱਚ ਤਾਂ ਹਨ ਹੀ ਉਸ ਤੋਂ ਕਿੱਤੇ ਵੱਧ ਉਹ ਸੁਰੱਖਿਆ ਗਾਰਡ ਨੂੰ ਥੱਪੜ ਮਾਰਨ ਕਰਕੇ ਚਰਚਾ ਵਿੱਚ ਹਨ । ਘਟਨਾ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨ ਉਹਨਾਂ ਦੀ ਸੁਰੱਖਿਆ ਵਿੱਚ ਲੱਗੇ ਗਾਰਡ ਨੇ ਇੱਕ ਸਿੱਖ ਬੱਚੇ ਨਾਲ ਬਦਸਲੂਕੀ ਕੀਤੀ ਸੀ, ਜਿਸ ਨੂੰ ਦੇਖਕੇ ਸਲਮਾਨ ਖ਼ਾਨ ਦਾ ਪਾਰਾ ਚੜ੍ਹ ਗਿਆ ਸੀ ਤੇ ਉਹਨਾਂ ਨੇ ਗਾਰਡ ਨੂੰ ਥੱਪੜ ਮਾਰ ਦਿੱਤਾ ਸੀ ।

https://twitter.com/gorain_kiran/status/1136487637500420097

https://twitter.com/beingritwik/status/1136239651457339392

ਇਸ ਘਟਨਾ ਤੋਂ ਬਾਅਦ ਸਲਮਾਨ ਦੀ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਹੋ ਰਹੀ ਹੈ । ਇਸ ਮਾਮਲੇ ਤੇ ਲੋਕਾਂ ਨੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਹਨ । ਇਸ ਦੇ ਨਾਲ ਹੀ #SalmanKhanslaps ਟਰੈਂਡ ਵਿੱਚ ਆ ਗਿਆ ਹੈ । ਇਸ ਤੋਂ ਇਲਾਵਾ ਕਈ ਲੋਕਾਂ ਨੇ ਇਸ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਅਕਾਉਂਟ ਵੀ ਬਣਾ ਲਏ ਹਨ ।

https://twitter.com/RKsMiddleFinger/status/1136232190759636992

ਕੁਝ ਲੋਕ ਸਲਮਾਨ ਖ਼ਾਨ ਦੀ ਇਸ ਹਰਕ ਦੀ ਤਾਰੀਫ ਕਰ ਰਹੇ ਹਨ ਤੇ ਕੁਝ ਲੋਕ ਇਸ ਦੀ ਅਲੋਚਨਾ ਕਰ ਰਹੇ ਹਨ ।ਘਟਨਾ ਦੀ ਗੱਲ ਕੀਤੀ ਜਾਵੇ ਤਾਂ ਸਲਮਾਨ ਆਪਣੀ ਫ਼ਿਲਮ 'ਭਾਰਤ' ਦੀ ਸਕਰੀਨਿੰਗ ਲਈ ਪੀਵੀਆਰ ਫੀਓਨਿਕਸ ਮਿਲਜ਼ ਵਿੱਚ ਪਹੁੰਚਿਆਂ ਸੀ। ਇਸੇ ਦੌਰਾਨ ਗੁਲਾਬੀ ਪਟਕਾ ਬੰਨ੍ਹੀ ਇੱਕ ਬੱਚਾ ਸਲਮਾਨ ਦੀ ਉਡੀਕ ਕਰ ਰਿਹਾ ਸੀ।

https://www.instagram.com/p/ByVMS6alo76/

ਜਿਓਂ ਹੀ ਸਲਮਾਨ ਅੱਗੇ ਵਧਿਆ, ਉਸ ਤੋਂ ਅੱਗੇ ਚੱਲ ਰਹੇ ਉਸ ਦੇ ਬੌਡੀਗਾਰਡ ਨੇ ਉਸ ਬੱਚੇ ਨੂੰ ਜ਼ੋਰ ਦੀ ਝਟਕਾ ਦੇ ਕੇ ਰਸਤੇ ਵਿੱਚੋਂ ਪਿੱਛੇ ਕਰ ਦਿੱਤਾ।ਇਹ ਵੇਖ ਸਲਮਾਨ ਦਾ ਪਾਰਾ ਚੜ੍ਹ ਗਿਆ ਅਤੇ ਉਸ ਨੇ ਤੁਰੰਤ ਬੌਡੀਗਾਰਡ ਦੇ ਥੱਪੜ ਜੜ੍ਹ ਦਿੱਤਾ। ਸਲਮਾਨ ਖ਼ਾਨ ਦਾ ਇਹ ਰੂਪ ਵੇਖ ਸੁਰੱਖਿਆ ਕਰਮੀ ਤੇ ਉੱਥੇ ਮੌਜੂਦ ਲੋਕ ਵੀ ਦੰਗ ਰਹਿ ਗਏ।

Related Post