ਗਾਇਕਾ ਚਰਨਦੀਪ ਕੌਰ ਦਾ ਨਵਾਂ ਗੀਤ 'ਸੋਹਣਿਆਂ ਵੇ' ਲੋਕਾਂ ਨੂੰ ਆ ਰਿਹਾ ਹੈ ਪਸੰਦ 

By  Rupinder Kaler August 20th 2019 11:55 AM -- Updated: August 20th 2019 12:14 PM

ਗਾਇਕਾ ਚਰਨਦੀਪ ਕੌਰ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । 'ਸੋਹਣਿਆਂ ਵੇ' ਟਾਈਟਲ ਹੇਠ ਰਿਲੀਜ਼ ਕੀਤੇ ਇਸ ਗਾਣੇ ਦੇ ਬੋਲ ਵੀ ਚਰਨਦੀਪ ਕੌਰ ਨੇ ਹੀ ਲਿਖੇ ਹਨ । ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤੇ ਇਸ ਗਾਣੇ ਦਾ ਮਿਊਜ਼ਿਕ ਮਨਜਿੰਦਰ ਮੰਨੂ ਨੇ ਤਿਆਰ ਕੀਤਾ ਜਦੋਂ ਕਿ ਵੀਡੀਓ ਵਿਕਰਮ ਰਾਠੌਰ ਦੇ ਨਿਰਦੇਸ਼ਨ ਹੇਠ ਬਣਾਇਆ ਗਿਆ ਹੈ । ਇਹ ਗਾਣਾ ਰੋਮਾਂਟਿਕ ਸੈਡ ਸੌਂਗ ਹੈ ।

ਇਸ ਗਾਣੇ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਗਾਣੇ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਦਿਖਾਇਆ ਜਾ ਰਿਹਾ ਹੈ । ਇਹ ਗਾਣਾ ਪੀਟੀਸੀ ਰਿਕਾਰਡਜ਼ ਦੇ ਯੂ-ਟਿਊਬ ਚੈਨਲ 'ਤੇ ਵੀ ਦੇਖਿਆ ਜਾ ਸਕਦਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪੀਟੀਸੀ ਰਿਕਾਰਡਜ਼ ਨੇ ਕਈ ਨਾਮੀ ਗਾਇਕਾਂ ਦੇ ਗਾਣੇ ਰਿਲੀਜ਼ ਕੀਤੇ ਹਨ ।

Related Post