ਅੰਬਰਦੀਪ ਲੈ ਕੇ ਆ ਰਹੇ ਹਨ ਨਵੀਂ ਫ਼ਿਲਮ 'ਸਹੁਰਿਆਂ ਦਾ ਪਿੰਡ ਆ ਗਿਆ' 

By  Rupinder Kaler August 14th 2019 04:36 PM

ਅੰਬਰਦੀਪ ਇੱਕ ਹੋਰ ਫ਼ਿਲਮ 'ਸਹੁਰਿਆਂ ਦਾ ਪਿੰਡ ਆ ਗਿਆ' ਲੈ ਕੇ ਆ ਰਹੇ ਹਨ । ਇਸ ਸਭ ਦੀ ਜਾਣਕਾਰੀ ਸ਼੍ਰੀ ਨਰੋਤਮ ਫ਼ਿਲਮ ਪ੍ਰੋਡਕਸ਼ਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦਿੱਤੀ ਹੈ । ਅੰਬਰਦੀਪ ਹਮੇਸ਼ਾ ਰੌਮਾਂਟਿਕ ਤੇ ਕਮੇਡੀ ਫ਼ਿਲਮਾਂ ਲਈ ਜਾਣੇ ਜਾਂਦੇ ਹਨ । ਉਹਨਾਂ ਦੀ ਨਵੀਂ ਫ਼ਿਲਮ ਦਾ ਜਿਸ ਤਰ੍ਹਾਂ ਦਾ ਟਾਈਟਲ ਹੈ ਉਸ ਤੋਂ ਲੱਗਦਾ ਹੈ ਕਿ ਇਹ ਫ਼ਿਲਮ ਰੋਮਾਂਟਿਕ ਹੋਣ ਦੇ ਨਾਲ ਨਾਲ ਕਮੇਡੀ ਵੀ ਹੋਵੇਗੀ ।

https://www.instagram.com/p/B1A4qfmBwOk/?utm_source=ig_embed

ਫ਼ਿਲਮ ਪ੍ਰੋਡਿਊਸਰਾਂ ਨੇ ਇਸ ਫ਼ਿਲਮ ਦੀ ਸਟਾਰ ਕਾਸਟ ਦੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ । ਸਹੁਰਿਆਂ ਨੂੰ ਦਫਾ ਕਰੋ ਫ਼ਿਲਮ 29 ਨਵੰਬਰ ਨੂੰ ਰਿਲੀਜ਼ ਹੋਵੇਗੀ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਅੰਗਰੇਜ਼, ਲਵ ਪੰਜਾਬ, ਲਾਹੌਰੀਏ, ਲੌਂਗ ਲਾਚੀ ਸਮੇਤ ਕੁਝ ਹੋਰ ਹਿੱਟ ਫਿਲਮਾਂ ਅੰਬਰਦੀਪ ਨੇ ਦਿੱਤੀਆਂ ਹਨ।

ਇਹਨਾਂ ਫ਼ਿਲਮਾਂ ਵਿੱਚ ਅੰਬਰਦੀਪ ਨੇ ਜਾਂ ਤੇ ਕੰਮ ਕੀਤਾ ਹੈ ਜਾਂ ਫਿਰ ਇਹਨਾਂ ਫ਼ਿਲਮਾਂ ਦੀ ਕਹਾਣੀ ਲਿਖੀ ਹੈ ਜਾਂ ਫਿਰ ਇਹਨਾਂ ਦਾ ਨਿਰਦੇਸ਼ਨ ਕੀਤਾ ਹੈ ।ਅੰਬਰਦੀਪ ਦੇ ਪ੍ਰਸ਼ੰਸਕਾਂ ਨੂੰ ਉਹਨਾਂ ਦੀ ਨਵੀਂ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ, ਕਿਉਂਕਿ ਉਹ ਆਪਣੀਆਂ ਹੋਰ ਫ਼ਿਲਮਾਂ ਵਾਂਗ ਇਸ ਫ਼ਿਲਮ ਵਿੱਚ ਵੀ ਲੋਕਾਂ ਦਾ ਖੂਬ ਮਨੋਰੰਜਨ ਕਰਨ ਜਾ ਰਹੇ ਹਨ ।

Related Post