ਅੱਜ ਹੈ ਅੰਮ੍ਰਿਤ ਮਾਨ ਦਾ ਜਨਮ ਦਿਨ, ਇਸ ਹਿੱਟ ਗਾਣੇ ਨਾਲ ਅੰਮ੍ਰਿਤ ਮਾਨ ਨੇ ਸ਼ੁਰੂ ਕੀਤਾ ਸੀ ਗਾਇਕੀ ਦਾ ਸਫ਼ਰ 

By  Rupinder Kaler June 10th 2019 11:03 AM

ਚੰਗੇ ਗੀਤਕਾਰ, ਵਧੀਆ ਗਾਇਕ ਤੇ ਅਦਾਕਾਰ ਅੰਮ੍ਰਿਤ ਮਾਨ ਦਾ ਅੱਜ ਜਨਮ ਦਿਨ ਹੈ । ਸਾਲ ੨੦੧੫ ਵਿੱਚ ਦੇਸੀ ਡਰੰਮ ਗੀਤ ਨਾਲ ਆਪਣੇ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਅੰਮ੍ਰਿਤ ਮਾਨ ਨੇ ਹੁਣ ਤੱਕ ਕਈ ਹਿੱਟ ਗਾਣੇ ਦਿੱਤੇ ਹਨ । ਇਸ ਤੋਂ ਇਲਾਵਾ ਹੋਰ ਕਲਾਕਾਰ ਵੀ ਉਸ ਦੇ ਲਿਖੇ ਗਾਣੇ ਗਾਉਂਦੇ ਆ ਰਹੇ ਹਨ ।

https://www.instagram.com/p/ByT1xTOBBrJ/

ਗਾਇਕੀ ਦੇ ਖੇਤਰ ਵਿੱਚ ਆਉਣ ਤੋਂ ਪਹਿਲਾਂ ਅੰਮ੍ਰਿਤ ਮਾਨ ਹੋਰ ਗਾਇਕਾਂ ਨੂੰ ਆਪਣੇ ਗੀਤ ਦਿੰਦਾ ਸੀ । ਗਾਣੇ ਲਿਖਣ ਦਾ ਸ਼ੌਂਕ ਉਸ ਨੂੰ ਕਾਲਜ ਦੇ ਦਿਨਾਂ ਤੋਂ ਹੀ ਸੀ । ਅੰਮ੍ਰਿਤ ਮਾਨ ਵਧੀਆ ਅਦਾਕਾਰ ਵੀ ਹੈ ਉਸ ਨੇ ਚੰਨਾ ਮੇਰਿਆ ਫ਼ਿਲਮ ਦੇ ਨਾਲ ਪਾਲੀਵੁੱਡ ਵਿੱਚ ਕਦਮ ਰੱਖਿਆ ਸੀ ।

https://www.instagram.com/p/ByMRfngBt8t/

ਇਸ ਫ਼ਿਲਮ ਤੋਂ ਬਾਅਦ ਉਹ ਕਈ ਫ਼ਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ । ਦੋ ਦੂਣੀ ਪੰਜ ਤੇ ਆਟੇ ਦੀ ਚਿੜੀ ਫ਼ਿਲਮ ਵਿੱਚ ਉਸ ਦੀ ਅਦਾਕਾਰੀ ਨੂੰ ਬਹੁਤ ਪਸੰਦ ਕੀਤਾ ਗਿਆ ਹੈ । ਆਪਣੇ ਕੰੰਮ ਨਾਲ ਅੰਮ੍ਰਿਤ ਮਾਨ ਨੇ ਪੰਜਾਬੀ  ਇੰਡਸਟਰੀ ਵਿੱਚ ਅਪਣਾ ਰੋਹਬ ਜਮਾਇਆ ਹੋਇਆ ਹੈ।

https://www.instagram.com/p/Bxq7jNCBbmd/

 

Related Post