ਬੱਬੂ ਮਾਨ ਨੇ ਆਪਣੀ ਕਾਮਯਾਬੀ ਅਤੇ ਉਨ੍ਹਾਂ ਦੇ ਕਿਵੇਂ ਬਣੇ ਕੱਟੜ ਫੈਨਸ ਖੋਲੇ ਕਈ ਰਾਜ਼, ਵੇਖੋ ਵੀਡਿਓ

By  Rupinder Kaler April 4th 2019 05:56 PM

ਬੱਬੂ ਮਾਨ ਨੇ ਇੱਕ ਸਫਲ ਗਾਇਕ ਹੈ ਇਸ ਦਾ ਅੰਦਾਜਾ ਉਸ ਦੇ ਸ਼ੋਅ ਵਿੱਚ ਲਗਣ ਵਾਲੀ ਭੀੜ ਤੋਂ ਲਗਾਇਆ ਜਾ ਸਕਦਾ ਹੈ । ਉਸ ਦੇ ਪ੍ਰਸ਼ੰਸਕ ਉਸ ਦੇ ਨਾਂ ਦਾ ਟੈਟੂ ਆਪਣੇ ਸਰੀਰ ਦੇ ਅੰਗਾਂ ਤੇ ਗੁੰਦਵਾਉਂਦੇ ਹਨ । ਆਪਣੀਆਂ ਕਾਰਾਂ ਦੇ ਸ਼ੀਸ਼ਿਆ ਤੇ ਬੱਬੂ ਮਾਨ ਦੇ ਸਟਿੱਕਰ ਲਗਾਉਂਦੇ ਹਨ । ਕਿਸੇ ਗਾਇਕ ਲਈ ਉਸ ਦੇ ਪ੍ਰਸ਼ੰਸਕਾਂ ਇਸ ਹੱਦ ਤੱਕ ਜਾ ਸਕਦੇ ਹਨ । ਇਹ ਬੱਬੂ ਮਾਨ ਤੋਂ ਵੱਧ ਹੋਰ ਕੌਣ ਜਾਣ ਸਕਦਾ ਹੈ ।

https://www.instagram.com/p/BvmoiDOAVPk/

ਕਿਸੇ ਗਾਇਕ ਨੂੰ, ਇੱਕ ਸਫਲ ਗਾਇਕ ਬਣਨ ਲਈ ਕੀ ਚਾਹੀਦਾ ਹੈ ਇਸ ਦਾ ਖੁਲਾਸਾ ਬੱਬੂ ਮਾਨ ਨੇ ਖੁਦ ਕੀਤਾ ਹੈ । ਇਹ ਨੁਕਤੇ ਬੱਬੂ ਮਾਨ ਨੇ ਸਾਂਝੇ ਕੀਤਾ ਹਨ ਪੀਟੀਸੀ ਸੁਪਰ ਸਟਾਰ ਸ਼ੋਅ 'ਚ । ਬੱਬੂ ਮਾਨ ਦਾ ਮੰਨਣਾ ਹੈ ਕਿ ਕਾਮਯਾਬ ਹੋਣ ਲਈ ਕਿਸੇ ਵੀ ਗਾਇਕ ਨੂੰ ਪੱਕੇ ਪੈਰੀਂ ਖੜੇ ਹੋਣਾ ਜ਼ਰੂਰੀ ਹੈ । ਗਾਇਕ ਨੂੰ ਆਪਣੇ ਸ਼ਬਦਾਂ ਨੂੰ ਉਸ ਦੇ ਚਾਹੁਣ ਵਾਲਿਆਂ ਮੁਤਾਬਕ ਢਾਲਣਾ ਆਉਣਾ ਚਾਹੀਦਾ ਹੈ ।

babbu maan babbu maan

ਇੱਕ ਗਾਇਕ ਸਫਲ ਗਾਇਕ ਉਦੋਂ ਬਣਦਾ ਜਦੋਂ ਉਹ ਲੋਕਾਂ ਅਤੇ ਆਪਣੇ ਫੈਨਸ ਦੀ ਸੋਚ 'ਤੇ ਖਰਾ ਉੱਤਰਦਾ ਹੈ । ਬੱਬੂ ਮਾਨ ਦਾ ਮੰਨਣਾ ਜੇ ਕਿਸੇ ਗਾਇਕ ਨੂੰ ਕਾਮਯਾਬ ਹੋਣਾ ਹੈ ਤਾਂ ਉਸ ਨੂੰ ਮਿਹਨਤ ਕਰਨੀ ਪਵੇਗੀ ।

https://www.facebook.com/ptcpunjabi/videos/405619696939231/

ਬੱਬੂ ਮਾਨ ਮੁਤਾਬਿਕ ਕਿਸੇ ਗਾਇਕ ਨੂੰ ਇੱਕ ਸ਼ੋਅ ਦੇ 5 ਤੋਂ 10 ਲੱਖ ਰੁਪਏ ਉਦੋਂ ਹੀ ਮਿਲਦੇ ਨੇ ਜਦੋਂ ਉਹ ਗਾਇਕ ਲੋਕਾਂ ਦੇ ਦਿਲਾਂ 'ਚ ਵੱਸਿਆ ਹੋਵੇ । ਬੱਬੂ ਮਾਨ ਕੋਈ ਗੀਤ ਗਾਉਣ ਤੋਂ ਪਹਿਲਾ ਉਸ ਨੂੰ ਸਮਝਦਾ ਹੈ ਤੇ ਫਿਰ ਗਾਉਂਦਾ ਹੈ । ਬੱਬੂ ਮਾਨ ਨਵੇਂ ਤਜ਼ੁਰਬਿਆਂ ਦਾ ਸ਼ੌਕੀਨ ਹੈ, ਇਹ ਨੁੱਕਤਿਆ ਕਰਕੇ ਬੱਬੂ ਮਾਨ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਵਸਦਾ ਹੈ ।

Related Post