ਜਲੰਧਰ ਦੀ ਇੱਕ ਮਿਊਜ਼ਿਕ ਕੰਪਨੀ 'ਚ ਮੈਨੇਜਰ ਦੀ ਨੌਕਰੀ ਕਰਦੇ ਸਨ ਬੰਟੀ ਬੈਂਸ, ਜਨਮ ਦਿਨ 'ਤੇ ਜਾਣੋਂ ਪੂਰੀ ਕਹਾਣੀ 

By  Rupinder Kaler April 20th 2019 11:22 AM

ਬੰਟੀ ਬੈਂਸ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉਸ ਮੁਕਾਮ ਤੇ ਪਹੁੰਚ ਗਿਆ ਹੈ ਜਿੱਥੇ ਪਹੁੰਚਣ ਦਾ ਹਰ ਇੱਕ ਦਾ ਸੁਫਨਾ ਹੁੰਦਾ ਹੈ । ਪਟਿਆਲਾ ਦੇ ਪਿੰਡ ਧਨੇਠੇ ਦੇ ਰਹਿਣ ਵਾਲੇ ਉੱਘੇ ਗੀਤਕਾਰ ਬੰਟੀ ਬੈਂਸ ਦਾ ਅੱਜ ਜਨਮ ਦਿਨ ਹੈ । ਪੰਜਾਬੀ ਸੰਗੀਤ ਇੰਡਸਟਰੀ ਵਿੱਚ ਥਾਂ ਬਨਾਉਣ ਲਈ ਬੰਟੀ ਬੈਂਸ ਨੂੰ ਬਹੁਤ ਮਿਹਨਤ ਕਰਨੀ ਪਈ ਹੈ । ਬੰਟੀ ਬੈਂਸ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਸ਼ੁਰੂਆਤੀ ਦੌਰ 'ਚ ਉਹ ਜਲੰਧਰ ਦੀ ਇਕ ਮਿਊਜ਼ਿਕ ਕੰਪਨੀ 'ਚ ਮੈਨੇਜਰ ਦੀ ਨੌਕਰੀ ਕਰਦਾ ਸੀ।

https://www.youtube.com/watch?v=zT83pqbx2Mg

ਪਰ ਬੰਟੀ ਬੈਂਸ ਆਪਣੀ ਮਿਹਨਤ ਨਾਲ 'ਬੰਟੀ ਬੈਂਸ ਪ੍ਰੋਡਕਸ਼ਨ' ਨਾਂ ਦੀ ਕੰਪਨੀ ਖੜੀ ਕਰ ਲਈ ਹੈ । ਬੰਟੀ ਬੈਂਸ ਨੇ ਜਿੱਥੇ ਕਈ ਵੱਡੇ ਗਾਇਕਾਂ ਨਾਲ ਕੰਮ ਕੀਤਾ ਹੈ ਉੱਥੇ ਉਹਨਾਂ ਕਈ ਗਾਇਕਾਂ ਨੂੰ ਸਫਲਤਾ ਦਾ ਰਾਹ ਦਿਖਾਇਆ। ਜਿੰਨ੍ਹਾਂ ਦੇ ਵਿੱਚ ਕੌਰ ਬੀ , ਜੈਨੀ ਜੌਹਲ , ਗਿਤਾਜ਼ ਬਿੰਦਰੱਖੀਆ , ਜੌਰਡਨ ਸੰਧੂ ਅਤੇ ਕਈ ਹੋਰ ਗਾਇਕ ਹਨ।

https://www.youtube.com/watch?v=vEIkPLk0kpM

ਜੌਰਡਨ ਸੰਧੂ ਨਾਲ ਫ਼ਿਲਮ ਵਿੱਚ ਆ ਰਹੇ ਹਨ । ਇਸ ਤੋਂ ਪਹਿਲਾਂ ਜੋਰਡਨ ਸੰਧੂ ਨੇ ਮੁੱਛ ਫੁੱਟ ਗੱਭਰੂ , ਸਰਦਾਰ ਬੰਦੇ , ਅੰਬਰਸਰ ਵਾਲਾ ਵਰਗੇ ਹਿੱਟ ਗੀਤਾਂ ਨਾਲ ਪੰਜਾਬੀ ਇੰਡਸਟਰੀ 'ਚ ਆਪਣੀ ਪਹਿਚਾਣ ਬਣਾਈ ਹੋਈ ਹੈ।ਬੰਟੀ ਬੈਂਸ ਫ਼ਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ।

https://www.youtube.com/watch?v=Wt6ho44AZJk

ਸੋ ਉਹਨਾਂ ਦੇ ਜਨਮ ਦਿਨ ਤੇ ਅਸੀਂ ਆਸ ਕਰਦੇ ਹਾਂ ਕਿ ਜਿਸ ਤਰ੍ਹਾਂ ਉਹ ਹਿੱਟ ਗੀਤ ਦਿੰਦੇ ਆ ਰਹੇ ਹਨ, ਉਸੇ ਤਰ੍ਹਾਂ ਉਹਨਾਂ ਦੀ ਇਹ ਫ਼ਿਲਮ ਵੀ ਹਿੱਟ ਹੋਵੇਗੀ ।

Related Post