ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਗਗਨ ਕੋਕਰੀ ਕਰਦਾ ਹੈ ਸਮਾਜ ਸੇਵਾ, ਜਨਮ ਦਿਨ 'ਤੇ ਜਾਣੋਂ ਪੂਰੀ ਕਹਾਣੀ 

By  Rupinder Kaler April 3rd 2019 12:56 PM

ਗਾਇਕ ਤੇ ਅਦਾਕਾਰ ਗਗਨ ਕੋਕਰੀ ਦਾ ਅੱਜ ਜਨਮ ਦਿਨ ਹੈ । ਗਾਇਕੀ ਤੇ ਅਦਾਕਾਰੀ ਦੇ ਖੇਤਰ ਵਿੱਚ ਆਉਣ ਲਈ ਉਸ ਨੂੰ ਬਹੁਤ ਸਖਤ ਮਿਹਨਤ ਕਰਨੀ ਪਈ ਹੈ । ਗਾਇਕੀ ਦੇ ਖੇਤਰ ਵਿੱਚ ਆaਣ ਤੋਂ ਪਹਿਲਾਂ ਗਗਨ ਸੰਧੂ ਉਰਫ ਗਾਇਕ ਗਗਨ ਕੋਕਰੀ ਮੈਲਬੋਰਨ ਵਿੱਚ ਟੈਕਸੀ ਚਲਾਉਂਦਾ ਹੁੰਦਾ ਸੀ । ਪਰ ਆਪਣੀ ਮਿਹਨਤ ਕਰਕੇ ਹੁਣ ਇੱਕ ਸਫਲ ਗਾਇਕ, ਅਦਾਕਾਰ ਤੇ ਬਿਜ਼ਨਸਮੈਨ ਹੈ।ਗਗਨ ਕੋਕਰੀ ਨੂੰ ਸਕੂਲ ਤੇ ਕਾਲਜ ਸਮੇਂ ਤੋਂ ਹੀ ਗਾਉਣ ਵਜਾਉਣ ਦਾ ਸ਼ੌਂਕ ਸੀ ।

Gagan Kokri Gagan Kokri

ਪਰ ਇਸ ਦੇ ਨਾਲ ਹੀ ਉਸ ਦੇ ਸਿਰ ਤੇ ਵਿਦੇਸ਼ ਜਾ ਕੇ ਆਪਣਾ ਭਵਿੱਖ ਬਨਾਉਣ ਦਾ ਭੂਤ ਵੀ ਸਵਾਰ ਸੀ ।ਆਸਟਰੇਲੀਆ ਪਹੁੰਚਿਆ ਤਾਂ ਇੱਥੇ ਉਸ ਨੇ ਪੜ੍ਹਾਈ ਦੇ ਨਾਲ ਨਾਲ ਟੈਕਸੀ ਚਲਾਈ । ਗਾਇਕੀ ਦੇ ਖੇਤਰ ਵਿੱਚ ਕਰੀਅਰ ਬਨਾਉਣ ਤੋਂ ਪਹਿਲਾਂ ਗਗਨ ਕੋਕਰੀ ਨੇ ਹਰ ਉਹ ਦਾਅ ਪੇਚ ਸਿੱਖੇ ਜਿਹੜੇ ਕਿਸੇ ਗਾਇਕ ਨੂੰ ਸਫ਼ਲ ਗਾਇਕ ਬਣਾਉਂਦੇ ਹਨ । ਗਗਨ ਕੋਕਰੀ ਨੇ ਸੰਗੀਤ ਪ੍ਰਮੋਟਰ ਦੇ ਤੌਰ 'ਤੇ ਆਸਟਰੇਲੀਆ ਵਿਚ ਕੰਮ ਕੀਤਾ ਹੈ।

Gagan Kokri Gagan Kokri

ਗਗਨ ਕੋਕਰੀ ਬੱਬੂ ਮਾਨ, ਅਮਰਿੰਦਰ ਗਿੱਲ, ਫ਼ਿਰੋਜ਼ ਖ਼ਾਨ ਤੇ ਪ੍ਰੀਤ ਹਰਪਾਲ ਸਮੇਤ ਹੋਰ ਕਈ ਗਾਇਕਾਂ ਦੇ ਆਸਟਰੇਲੀਆ ਸਮੇਤ ਹੋਰ ਕਈ ਦੇਸ਼ਾਂ ਵਿੱਚ ਸ਼ੋਅ ਕਰਵਾ ਚੁੱਕਿਆ ਹੈ । ਇਸ ਸਭ ਦੇ ਚਲਦੇ ਗਗਨ ਕੋਕਰੀ ਨੇ ਆਪਣਾ ਪਹਿਲਾ ਗੀਤ 'ਰੱਬ ਕਰੇ ਮੇਰੇ ਤੋਂ ਬਿਨਾਂ' ਕੱਢਿਆ। ਕੋਕੀ ਦੀਪ ਵੱਲੋਂ ਲਿਖਿਆ ਇਹ ਗੀਤ ਏਨਾਂ ਕੂ ਮਕਬੂਲ ਹੋਇਆ ਕਿ ਲੋਕਾਂ ਦੀ ਜ਼ੁਬਾਨ ਤੇ ਚੜ੍ਹ ਗਿਆ । ਇਸ ਗਾਣੇ ਤੋਂ ਬਾਅਦ ਉਸ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ।

https://www.youtube.com/watch?v=csuNwvf6qsU

ਗਗਨ ਕੋਕਰੀ ਸਫ਼ਲ ਗਾਇਕ ਹੋਣ ਦੇ ਨਾਲ-ਨਾਲ ਇੱਕ ਸਮਾਜ ਸੇਵੀ ਵੀ ਹੈ । ਉਹ ਗੰਗਾਨਗਰ ਆਪਣੇ ਕੁਝ ਦੋਸਤਾਂ ਨਾਲ ਮਿਲਕੇ ਅਨਾਥ ਆਸ਼ਰਮ ਚਲਾ ਰਿਹਾ ਹੈ। ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਵੀ ਉਸ ਨੇ ਚੁੱਕਿਆ ਹੋਇਆ ਹੈ।

https://www.youtube.com/watch?v=XA1l0DZ8KUA

ਪਾਲੀਵੁੱਡ ਵਿੱਚ ਉਹਨਾਂ ਦੀ ਐਂਟਰੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਪਹਿਲੀ ਪੰਜਾਬੀ ਫ਼ਿਲਮ 'ਲਾਟੂ' ਹੈ ।ਇਸ ਫ਼ਿਲਮ ਤੋਂ ਬਾਅਦ ਗਗਨ ਆਪਣੀ ਦੂਜੀ ਫ਼ਿਲਮ 'ਯਾਰਾ ਵੇ' ਦੇ ਨਾਲ ਵੱਡੇ ਪਰਦੇ ਤੇ ਦਸਤਕ ਦੇਣ ਜਾ ਰਿਹਾ ਹੈ । ਆਪਣੀ ਸਖਤ ਮਿਹਨਤ ਕਰਕੇ ਗਗਨ ਕੋਕਰੀ ਮਨੋਰੰਜਨ ਜਗਤ ਦਾ ਚਮਕਦਾ ਸਿਤਾਰਾ ਬਣ ਗਿਆ ਹੈ ।

Related Post