ਗਿੱਪੀ ਗਰੇਵਾਲ ਦੇ ਬੇਟੇ ਸ਼ਿੰਦੇ ਦਾ ਇਸ ਸ਼ਖਸੀਅਤ ਨਾਲ ਮਿਲਦਾ ਹੈ ਸੁਭਾਅ, ਇਸੇ ਲਈ ਰੱਖਿਆ ਗਿਆ ਨਾਂਅ ‘ਸ਼ਿੰਦਾ’  

By  Rupinder Kaler June 19th 2020 06:43 PM

ਏਨੀਂ ਦਿਨੀਂ ਗਾਇਕ ਗਿੱਪੀ ਗਰੇਵਾਲ ਦੀ ਸੋਸ਼ਲ ਮੀਡੀਆ ਤੇ ਇੱਕ ਪੁਰਾਣੀ ਇੰਟਰਵਿਊ ਕਾਫੀ ਵਾਇਰਲ ਹੋ ਰਹੀ ਹੈ । ਇਸ ਇੰਟਰਵਿਊ ਵਿੱਚ ਗਿੱਪੀ ਗਰੇਵਾਲ ਆਪਣੇ ਬੇਟੇ ਸ਼ਿੰਦੇ ਨੂੰ ਲੈ ਕੇ ਕਈ ਖੁਲਾਸੇ ਕਰ ਰਹੇ ਹਨ । ਇਸ ਇੰਟਰਵਿਊ ਵਿੱਚ ਗਿੱਪੀ ਗਰੇਵਾਲ ਕਹਿ ਰਹੇ ਹਨ ਕਿ ਸ਼ਿੰਦੇ ਦਾ ਸੁਭਾਅ ਆਪਣੇ ਦਾਦਾ ਜੀ ਵਰਗਾ ਹੈ । ਇਸੇ ਲਈ ਸ਼ਿੰਦੇ ਦਾ ਨਾਂਅ ਉਹਨਾਂ ਦੇ ਪਿਤਾ ਜੀ ਦੇ ਨਾਂਅ ਸ਼ਿੰਦੇ ਤੇ ਹੀ ਰੱਖਿਆ ਗਿਆ ਹੈ ।

https://www.instagram.com/p/CBaLz7Jgsm3/

ਇਸ ਇੰਟਰਵਿਊ ਵਿੱਚ ਗਿੱਪੀ ਕਹਿ ਰਹੇ ਹਨ ਕਿ ਉਹਨਾਂ ਦੇ ਪਿਤਾ ਜੀ ਬਹੁਤ ਹੱਸਮੁਖ ਸਨ, ਉਹਨਾਂ ਦੀ ਝਲਕ ਸ਼ਿੰਦੇ ਵਿੱਚ ਦਿਖਾਈ ਦਿੰਦੀ ਹੈ । ਇਸ ਇੰਟਰਵਿਊ ਵਿੱਚ ਗਿੱਪੀ ਨੇ ਦੱਸਿਆ ਕਿ ਸ਼ਿੰਦਾ ਕਿਸੇ ਗੱਲ ਨੂੰ ਬਹੁਤ ਛੇਤੀ ਫੜਦਾ ਹੈ, ਇਸੇ ਲਈ ਫ਼ਿਲਮ ‘ਅਰਦਾਸ ਕਰਾਂ’ ਵਿੱਚ ਉਸ ਦੀ ਪਰਫਾਰਮੈਂਸ ਹਰ ਇੱਕ ਨੂੰ ਪਸੰਦ ਆਈ ਹੈ । ਇਸ ਇੰਟਰਵਿਊ ਵਿੱਚ ਗਿੱਪੀ ਨੇ ਹੋਰ ਵੀ ਕਈ ਖੁਲਾਸੇ ਕੀਤੇ ।

https://www.instagram.com/p/B_ut3zllSUD/

ਗਿੱਪੀ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਹਾਲ ਹੀ ਵਿੱਚ ਆਪਣੀ ਨਵੀਂ ਫ਼ਿਲਮ ਦਾ ਐਲਾਨ ਕੀਤਾ ਹੈ । ਇਸ ਫ਼ਿਲਮ ਵਿੱਚ ਉਹਨਾਂ ਦੇ ਨਾਲ ਨੀਰੂ ਬਾਜਵਾ ਨਜ਼ਰ ਆਉਣਗੇ । ਫ਼ਿਲਹਾਲ ਗਿੱਪੀ ਗਰੇਵਾਲ ਆਪਣੇ ਪਰਿਵਾਰ ਨਾਲ ਘਰ ਵਿੱਚ ਹੀ ਸਮਾਂ ਬਿਤਾ ਰਹੇ ਹਨ ।

https://www.instagram.com/p/CBeylQmjog4/

Related Post