ਇਸ ਗੀਤ ਨੇ ਜਾਨੀ ਨੂੰ ਦਿਵਾਈ ਸੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਪਹਿਚਾਣ 

By  Rupinder Kaler May 25th 2019 10:52 AM

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਗੀਤਕਾਰ ਜਾਨੀ ਨੂੰ ਕਿਸੇ ਪਹਿਚਾਣ ਦੀ ਲੋੜ ਨਹੀਂ ਕਿਉਂਕਿ ਉਸ ਦਾ ਲਿਖਿਆ ਹਰ ਗੀਤ ਹਿੱਟ ਹੁੰਦਾ ਹੈ । ਜਾਨੀ ਦੇ ਗੀਤਕਾਰੀ ਦੇ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਜਾਨੀ ਨੂੰ 2013 'ਚ 'ਸੋਚ' ਗੀਤ ਨਾਲ ਪਹਿਚਾਣ ਮਿਲੀ ਸੀ । ਇਸ ਗੀਤ ਨੂੰ ਅਵਾਜ਼ ਗਾਇਕ ਹਾਰਡੀ ਸੰਧੂ ਨੇ ਦਿੱਤੀ ਸੀ ਜਦੋਂ ਕਿ ਗੀਤ ਨੂੰ ਸੰਗੀਤ ਦੇਣ ਵਾਲੇ ਬੀ ਪਰਾਕ ਸਨ ।

https://www.youtube.com/watch?v=E8rpY2FwKkY

ਇਸ ਗੀਤ ਤੋਂ ਬਾਅਦ ਜਾਨੀ ਲਗਾਤਾਰ ਕਾਮਯਾਬੀ ਦੀਆਂ ਪੌੜੀਆਂ ਚੜਦਾ ਜਾ ਰਿਹਾ ਹੈ । ਉਹ ਦੇ ਪ੍ਰਸ਼ੰਸਕ ਹਰ ਉਮਰ ਦੇ ਲੋਕ ਹਨ । ਪਿਛਲੇ ਕਈ ਸਾਲਾਂ ਤੋਂ ਚੰਡੀਗੜ੍ਹ ਰਹਿ ਰਹੇ ਜਾਨੀ ਦਾ ਸਬੰਧ ਗੁਰਦਾਸ ਮਾਨ ਦੇ ਇਲਾਕੇ ਗਿੱਦੜਬਾਹਾ ਨਾਲ ਹੈ। ਸਕੂਲੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਜਾਨੀ ਨੇ  ਚੰਡੀਗੜ੍ਹ 'ਚ ਹੋਟਲ ਮੈਨੇਜਮੈਂਟ ਦੀ ਡਿਗਰੀ ਕਰਨ ਲਈ ਦਾਖਲਾ ਲਿਆ ਸੀ ।

https://www.youtube.com/watch?v=yQqLlUz7fQ4

ਪਰ ਕਿਸਮਤ ਉਸ ਨੂੰ ਗੀਤਕਾਰੀ ਦੇ ਖੇਤਰ ਵਿੱਚ ਖਿੱਚ ਲਿਆਈ । ਉਸ ਦੇ ਸੋਚ ਗੀਤ ਲੋਕਾਂ ਵਿੱਚ ਏਨਾਂ ਕੁ ਮਕਬੂਲ ਹੋਇਆ ਕਿ ਇਸ ਨੂੰ ਪੀਟੀਸੀ ਮਿਊਜ਼ਿਕ ਅਵਾਰਡਜ਼ 2013 'ਚ ਨੋਮੀਨੇਟ ਕੀਤਾ ਗਿਆ । ਇਸ ਗੀਤ ਨੂੰ ''ਬੈਸਟ ਰੋਮਾਂਟਿਕ ਸੌਂਗ ਆਫ਼ ਦਾ ਇਅਰ'' ਤੇ ''ਬੈਸਟ ਮਿਊਜ਼ਿਕ ਵੀਡੀਓ'' ਅਵਾਰਡ ਮਿਲਿਆ ।

https://www.youtube.com/watch?v=RpykfgYjfUE

ਜਾਨੀ ਨੇ  ਸੋਚ ਗੀਤ ਤੋਂ ਪਹਿਲਾਂ 2011 'ਚ 'ਸੰਤ ਸਿਪਾਹੀ' ਗੀਤ ਲਿਖਿਆ ਸੀ ਤੇ ਯੂ ਟਿਊਬ 'ਤੇ ਚੰਗਾ ਸੁਣਿਆ ਗਿਆ ਸੀ। ਜਾਨੀ ਨੇ ਦਾ ਇਹ ਪਹਿਲਾ ਗੀਤ ਸੀ ਜਿਸ ਨਾਲ ਉਸ ਨੇ ਬਤੌਰ ਗੀਤਕਾਰ ਸੰਗੀਤ ਜਗਤ ਵਿੱਚ ਕਦਮ ਰੱਖਿਆ ਸੀ । ਪਰ ਹੁਣ ਜਾਨੀ ਦਾ ਗੀਤ ਹਰ ਗਾਇਕ ਗਾ ਰਿਹਾ ਹੈ । ਕਮਲ ਖ਼ਾਨ, ਹਾਰਡੀ ਸੰਧੂ, ਜੱਸੀ ਗਿੱਲ, ਐਮੀ ਵਿਰਕ ਤੇ ਮਨਿੰਦਰ ਬੁੱਟਰ ਵਰਗੇ ਵੱਡੇ ਗਾਇਕ ਜਾਨੀ ਦੀ ਕਮਲ ਦੇ ਹਰਫਾ ਨੂੰ ਆਪਣੀ ਅਵਾਜ਼ ਦੇ ਰਹੇ ਹਨ ।

Related Post