ਇਸ ਸਖਸ਼ ਤੋਂ ਪ੍ਰਭਾਵਿਤ ਹੋ ਕੇ ਗਾਉਣਾ ਸ਼ੁਰੂ ਕੀਤਾ ਸੀ ਜਗਮੋਹਨ ਕੌਰ ਨੇ

By  Rupinder Kaler June 10th 2019 01:13 PM

ਗਾਇਕਾ ਜਗਮੋਹਨ ਕੌਰ ਭਾਵੇਂ ਇਸ ਫਾਨੀ ਦੁਨੀਆਂ ਵਿੱਚ ਮੌਜੂਦ ਨਹੀਂ ਪਰ ਉਸ ਦੇ ਗਾਣੇ ਉਸ ਨੂੰ ਅਮਰ ਬਣਾ ਗਏ ਹਨ । ਗੀਤਾਂ ਰਾਹੀਂ ਉਹ ਅੱਜ ਵੀ ਸਾਡੇ ਵਿੱਚ ਮੌਜੂਦ ਹੈ । ਜਗਮੋਹਨ ਕੌਰ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 16 ਅਪ੍ਰੈਲ, 1948 ਨੂੰ ਪਠਾਨਕੋਟ ਵਿਖੇ ਹੋਇਆ, ਪਰ ਉਹਨਾਂ ਦਾ ਬਚਪਨ ਪਿੰਡ ਬੂਰ ਮਾਜਰਾ ਜ਼ਿਲ੍ਹਾ ਰੋਪੜ ਵਿੱਚ ਹੀ ਬੀਤਿਆ ਹੈ। ਪਿੰਡ ਬੂਰ ਮਾਜਰਾ ਵਿੱਚ ਹੀ ਉਹਨਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਅਧਿਆਪਕਾ ਦੀ ਨੌਕਰੀ ਕੀਤੀ । ਗਾਉਣ ਦਾ ਸ਼ੌਂਕ ਉਹਨਾਂ ਨੂੰ ਬਚਪਨ ਤੋਂ ਹੀ ਸੀ ।

https://www.youtube.com/watch?v=3bYFLAZou08

ਉਹਨਾਂ ਦੇ ਪਿਤਾ ਗੁਰਬਚਨ ਸਿੰਘ ਸਾਹਿਤਕਾਰ ਸਨ। ਉਹਨਾਂ ਦੇ ਪ੍ਰਭਾਵ ਹੇਠ ਆ ਕੇ ਹੀ ਜਗਮੋਹਨ ਕੌਰ ਨੇ ਗਾਉਣਾ ਸ਼ੁਰੂ ਕੀਤਾ ਸੀ । ਆਪਣੀ ਗਾਇਕੀ ਕਰਕੇ ਉਹਨਾਂ ਨੇ ਅਧਿਆਪਕਾ ਦੀ ਨੌਕਰੀ ਵੀ ਛੱਡ ਦਿੱਤੀ ਸੀ।ਸ਼ੁਰੂ ਦੇ ਦਿਨਾਂ ਵਿੱਚ ਉਹ ਗਾਇਕ ਕੇ. ਦੀਪ ਨਾਲ ਗਾਉਂਦੇ ਸਨ ਪਰ ਬਾਅਦ ਵਿੱਚ ਇਹ ਗਾਇਕ ਜੋੜੀ ਅਸਲ ਜ਼ਿੰਦਗੀ ਵਿੱਚ ਵੀ ਜੋੜੀ ਬਣ ਗਈ ਸੀ ।

https://www.youtube.com/watch?v=uqVnCEVw5lA

ਕੇ-ਦੀਪ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਜਗਮੋਹਨ ਕੌਰ ਨਾਲ ਉਹਨਾਂ ਦੀ ਮੁਲਾਕਾਤ ਕਲਕੱਤੇ ਦੇ ਇੱਕ ਪ੍ਰੋਗਰਾਮ ਵਿੱਚ ਹੋਈ ਸੀ । ਜਗਮੋਹਨ ਨੂੰ ਪਹਿਲੀ ਨਜ਼ਰ ਵਿੱਚ ਹੀ ਦੇਖਦੇ ਉਹਨਾਂ ਨੂੰ ਪਿਆਰ ਹੋ ਗਿਆ ਸੀ । ਵਿਆਹ ਤੋਂ ਬਾਅਦ ਇਸ ਗਾਇਕ ਜੋੜੀ ਦੇ ਘਰ ਦੋ ਬੱਚਿਆਂ ਲੜਕੀ ਗੁਰਪ੍ਰੀਤ ਕੌਰ ਤੇ ਲੜਕਾ ਰਾਜਾ ਨੇ ਜਨਮ ਲਿਆ। ਆਪਣੀ ਦਮਦਾਰ ਆਵਾਜ਼ ਸਦਕਾ ਉਹ ਕੁਝ ਸਮੇਂ ਵਿਚ ਹੀ ਪੰਜਾਬੀਆਂ ਦੀ ਹਰਮਨ ਪਿਆਰੀ ਗਾਇਕਾ ਬਣ ਗਈ।

https://www.youtube.com/watch?v=o2lQcIAH47o

ਬਾਅਦ ਵਿਚ ਵਿਦੇਸ਼ਾਂ ਵਿਚ ਵੀ ਉਸਨੇ ਕਈ ਸ਼ੋਅ ਕੀਤੇ। 1975 ਵਿਚ ਬੀਬੀਸੀ, ਲੰਡਨ ਵਾਲਿਆਂ ਨੇ ਉਸਨੂੰ ਆਪਣੇ ਸਟੂਡੀਓ ਵਿਚ ਬੁਲਾ ਕੇ ਉਸਦੇ ਗੀਤਾਂ ਦੀ ਵੀਡੀਓ ਰਿਕਾਰਡਿੰਗ ਕੀਤੀ।ਪੰਜਾਬੀ ਗਾਇਕੀ ਵਿੱਚ ਇਸ ਗਾਇਕ ਜੋੜੀ ਨੇ ਨਵਾਂ ਤਜਰਬਾ ਕੀਤਾ ਸੀ । ਇਹ ਜੋੜੀ ਲੋਕਾਂ ਨੂੰ ਗਾਣੇ ਸੁਨਾਉਣ ਦੇ ਨਾਲ ਨਾਲ ਆਪਣੀ ਕਮੇਡੀ ਨਾਲ ਹਸਾਉਂਦੇ ਵੀ ਸੀ । ਇਸ ਲਈ ਇਸ ਜੋੜੀ ਨੂੰ ਬਾਅਦ ਵਿੱਚ 'ਪੋਸਤੀ' ਤੇ 'ਮਾਈ ਮੋਹਣੋ' ਦੇ ਨਾਂ ਨਾਲ ਜਾਣਿਆ ਜਾਣ ਲੱਗਾ ਸੀ ।

https://www.youtube.com/watch?v=HfyTbayuBRA

ਜਗਮੋਹਨ ਕੌਰ ਦੇ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਸਭ ਤੋਂ ਪਹਿਲਾਂ 'ਪੂਦਨਾ' ਆਉਂਦਾ ਹੈ । ਇਸੇ ਤਰ੍ਹਾਂ 'ਸ਼ਾਹਾਂ ਦਾ ਕਰਜ਼ ਬੁਰਾ, ਜਿਗਰ ਦਾ ਦਰਦ ਬੁਰਾ, 'ਅੱਡੀ ਤਾਂ ਮੇਰੀ ਕੋਲ ਕੱਚ ਦੀ ਗੂਠੇ 'ਤੇ ਸਿਰਨਾਵਾਂ, ਲਿਖ ਲਿਖ ਚਿੱਠੀਆਂ ਡਾਕ 'ਚੋਂ ਪਾਵਾਂ', 'ਸਿਖਰ ਦੁਪਹਿਰੇ ਚੰਨਾ ਧੁੱਪੇ ਗੇੜਾ ਮਾਰਦੀ ਦਾ-ਜਾਂਦਾ ਸੁੱਕਦਾ ਸਰੀਰ ਵਿਚੋਂ ਖੂਨ ਹਾਣੀਆਂ', 'ਚੰਨਾ 'ਚੋਂ ਚੰਨ ਗੁਜਰੀ ਦਾ ਚੰਨ-ਚੰਨਾ 'ਚੋਂ ਚੰਨ ਚਮਕੀਲਾ ਏ' ਵਰਗੇ ਗਾਣੇ ਅੱਜ ਵੀ ਸੁਣੇ ਜਾਂਦੇ ਹਨ । 6 ਦਸੰਬਰ, 1997 ਨੂੰ 49  ਸਾਲ ਦੀ ਛੋਟੀ ਜਿਹੀ ਉਮਰ ਵਿੱਚ ਹੀ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ । ਭਾਵੇਂ ਉਹਨਾਂ ਦੀ ਉਮਰ ਬਹੁਤ ਛੋਟੀ ਰਹੀ, ਪਰ ਉਸਦੇ ਗੀਤ ਅਮਰ ਹਨ।

Related Post