ਅਦਾਕਾਰਾ ਜਸਪਿੰਦਰ ਚੀਮਾ ਨੇ ਕਦੇ ਸੁਫ਼ਨੇ 'ਚ ਵੀ ਨਹੀਂ ਸੀ ਸੋਚਿਆ ਕਿ ਉਹ ਫ਼ਿਲਮਾਂ 'ਚ ਕੰਮ ਕਰੇਗੀ, ਪਰ ਇਸ ਤਰ੍ਹਾਂ ਬਦਲੀ ਕਿਸਮਤ 

By  Rupinder Kaler August 3rd 2019 12:16 PM

'ਇੱਕ ਕੁੜੀ ਪੰਜਾਬ ਦੀ', 'ਗੇਲੋ' ਸਮੇਤ ਕਈ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਣਾਉਣ ਵਾਲੀ ਜਸਪਿੰਦਰ ਚੀਮਾ ਨੇ ਕਦੇ ਸੁਫ਼ਨੇ ਵਿੱਚ ਵੀ ਨਹੀਂ ਸੀ, ਸੋਚਿਆ ਕਿ ਉਹ ਅਦਾਕਾਰੀ ਦੇ ਖੇਤਰ ਵਿੱਚ ਆਵੇਗੀ ।ਗੁਰਦਾਸਪੁਰ ਦੇ ਬਟਾਲਾ ਵਿੱਚ ਜੰਮੀ ਪਲੀ ਜਸਪਿੰਦਰ ਦਾ ਇਸ ਖੇਤਰ ਨਾਲ ਦੂਰ ਤੱਕ ਨਾਤਾ ਨਹੀਂ ਸੀ ਕਿਉਂਕਿ ਉਸ ਦਾ ਸਾਰਾ ਪਰਿਵਾਰ ਡਾਕਟਰੀ ਕਿੱਤੇ ਨਾਲ ਸਬੰਧਤ ਹੈ ।

ਜਸਪਿੰਦਰ ਚੀਮਾ ਦਾ ਪਰਿਵਾਰ ਵੀ ਚਾਹੁੰਦਾ ਸੀ ਕਿ ਉਨ੍ਹਾਂ ਦੀ ਕੁੜੀ ਡਾਕਟਰ ਹੀ ਬਣੇ । ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇਸ ਲਈ ਉਹ ਸਾਲ 2008 ਵਿੱਚ ਮਿਸ ਪੀਟੀਸੀ ਵਰਲਡ ਪੰਜਾਬਣ ਦਾ ਹਿੱਸਾ ਬਣੀ ।

ਮਿਸ ਵਰਲਡ ਪੰਜਾਬਣ ਬਣਨ ਤੋਂ ਬਾਅਦ ਜਸਪਿੰਦਰ ਚੀਮਾ ਨੇ ਪੰਜਾਬ ਯੂਨੀਵਰਿਸਟੀ ਦੇ ਇੰਡੀਅਨ ਥੀਏਟਰ ਵਿਭਾਗ ਵਿੱਚ ਦਾਖਲਾ ਲੈ ਲਿਆ । ਇੱਥੇ ਹੀ ਜਸਪਿੰਦਰ ਚੀਮਾ ਨੂੰ ਫ਼ਿਲਮਸਾਜ਼ ਮਨਮੋਹਨ ਸਿੰਘ ਨੇ ਉਹਨਾਂ ਦੀ ਦੀ ਫ਼ਿਲਮ 'ਇਕ ਕੁੜੀ ਪੰਜਾਬ ਦੀ' ਲਈ ਹੀਰੋਇਨ ਚੁਣ ਲਿਆ। ਇਹ  ਫ਼ਿਲਮ ਬਾਕਸ ਆਫ਼ਿਸ ਤੇ ਸਫ਼ਲ ਰਹੀ ।

ਇਸ ਤੋਂ ਬਾਅਦ ਜਸਪਿੰਦਰ ਚੀਮਾ ਨੇ ਇੱਕ ਤੋਂ  ਬਾਅਦ ਇੱਕ ਕਈ ਫ਼ਿਲਮਾਂ ਕੀਤੀਆਂ । 'ਧੀ ਪੰਜਾਬ ਦੀ', 'ਵੀਰਾਂ ਨਾਲ ਸਰਦਾਰੀ' ਅਤੇ 'ਡੌਂਟ ਵਰੀ ਯਾਰਾ' ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨਗੀਆਂ।ਇਹਨਾਂ ਫ਼ਿਲਮਾਂ ਤੋਂ ਇਲਾਵਾ ਜਸਪਿੰਦਰ ਚੀਮਾ ਦੀ ਫ਼ਿਲਮ ਗੇਲੋ ਨੂੰ ਵੀ ਕਾਫੀ ਪਸੰਦ ਕੀਤਾ ਗਿਆ । ਜਸਪਿੰਦਰ ਚੀਮਾ ਨੂੰ ਉਸ ਦੀ ਅਦਾਕਾਰੀ ਲਈ ਕਈ ਅਵਾਰਡ ਵੀ ਮਿਲੇ ਹਨ ।

Related Post