ਇਸ ਕਾਰਨ ਕਰਕੇ ਕਮਲ ਖ਼ਾਨ ਦੇ ਪਿਤਾ ਨਹੀਂ ਸਨ ਚਾਹੁੰਦੇ ਕਿ ਉਹ ਗਾਇਕ ਬਣੇ, ਜਨਮ ਦਿਨ 'ਤੇ ਜਾਣੋਂ ਪੂਰੀ ਕਹਾਣੀ 

By  Rupinder Kaler April 25th 2019 12:45 PM

ਗਾਇਕ ਕਮਲ ਖ਼ਾਨ ਦਾ ਅੱਜ ਜਨਮ ਦਿਨ ਹੈ ਉਹਨਾਂ ਦਾ ਜਨਮ 25  ਅਪ੍ਰੈਲ 1989 'ਚ ਹੋਇਆ ਸੀ। ਇਸ ਮਸ਼ਹੂਰ ਗਾਇਕ ਨੂੰ ਬਚਪਨ ਵਿੱਚ ਹੀ ਗਾਉਣ ਦਾ ਸੌਂਕ ਸੀ ਪਰ ਗਾਇਕੀ ਦੇ ਖੇਤਰ ਵਿੱਚ ਕਮਲ ਨੂੰ ਖ਼ਾਨ ਨੂੰ ਉਦੋਂ ਪਹਿਚਾਣ ਮਿਲੀ ਜਦੋਂ ਉਸ ਨੇ ਰਿਆਲਿਟੀ ਸ਼ੋਅ 'ਸਾ ਰੇ ਗਾ ਮਾ' 'ਚ ਜਿੱਤ ਹਾਸਲ ਕੀਤੀ ਸੀ । ਇਸ ਤੋਂ ਬਾਅਦ ਕਮਲ ਖ਼ਾਨ ਨੇ ਕਦੇ ਵੀ ਪਿੱਛੇ ਮੁੜਕੇ  ਨਹੀਂ ਦੇਖਿਆ ਤੇ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ਸਨ ।

KAMAL KHAN KAMAL KHAN

ਕਮਲ ਖ਼ਾਨ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਸੰਬਰ 2012 'ਚ ਏਕਤਾ ਨਾਲ ਵਿਆਹ ਕਰਵਾ ਲਿਆ । ਗਾਇਕੀ ਦੇ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਕਮਲ ਖਾਨ ਨੇ ਸੰਗੀਤ ਦੀਆਂ ਬਰੀਕੀਆਂ ਆਪਣੇ ਚਾਚਾ ਸ਼ੌਕਤ ਅਲੀ ਦੀਵਾਨਾ ਤੇ ਮਾਤਾ ਸਰਬਜੀਤ ਕੌਰ ਤੋਂ ਸਿੱਖੀਆਂ ਸਨ । ਕਮਲ ਖ਼ਾਨ ਨੇ ਪੜ੍ਹਾਈ ਦੀ ਥਾਂ ਸੰਗੀਤ ਨੂੰ ਹੀ ਜ਼ਿਆਦਾ ਤਰਜੀਹ ਦਿੱਤੀ ਜਿਸ ਕਰਕੇ ਉਹ ਅੱਜ ਸੰਗੀਤ ਦੀ ਦੁਨੀਆਂ ਦਾ ਵਧੀਆ ਗਾਇਕ ਹੈ ।

KAMAL KHAN KAMAL KHAN

ਕਮਲ ਖ਼ਾਨ ਨੇ ੪ ਸਾਲ ਦੀ ਛੋਟੀ ਉਮਰ ਵਿੱਚ ਹੀ ਸੰਗੀਤ ਦੀਆਂ ਸੁਰਾਂ ਨਾਲ ਖੇਡਣਾ ਸ਼ੁਰੂ ਕਰ ਦਿੱਤਾ ਸੀ ।ਸੰਗੀਤਕ ਸਫ਼ਰ ਦੇ ਸ਼ੁਰੂਆਤੀ ਦਿਨਾਂ ਵਿੱਚ ਕਮਲ ਖ਼ਾਨ ਨੂੰ ਆਪਣੇ ਪਿਤਾ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਸੀ । ਕਮਲ ਦੇ ਪਿਤਾ ਨਹੀਂ ਸਨ ਚਾਹੁੰਦੇ ਕਿ ਉਹ ਗਾਇਕ ਬਣੇ ।ਉਸ ਦੇ ਪਿਤਾ ਦੀ ਇੱਛਾ ਸੀ ਕਿ ਉਹ ਪੜ੍ਹ ਲਿਖ ਕੇ ਸਰਕਾਰੀ ਨੌਕਰੀ ਜਾਂ ਕੋਈ ਹੋਰ ਕਾਰੋਬਾਰ ਕਰੇ ।

https://www.youtube.com/watch?v=BiyRNqm5MXk

ਪਰ ਕਮਲ ਦੀ ਮਾਂ ਦੀ ਹੱਲਾਸ਼ੇਰੀ ਨੇ ਉਸ ਨੂੰ ਗਾਇਕ ਬਣਾ ਦਿੱਤਾ । ਕਮਲ ਦੇ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਕਮਲ ਦੇ ਗਾਣਿਆਂ ਦੀ ਅਵਾਜ਼ ਗੂੰਜਦੀ ਹੈ ।

https://www.youtube.com/watch?v=5f0xe9LAWDA

ਉਸ ਨੇ ਪਹਿਲੀ ਵਾਰ ਫ਼ਿਲਮ 'ਤੀਸ ਮਾਰ ਖਾਨ' 'ਚ 'ਵੱਲ੍ਹਾ ਵੱਲ੍ਹਾ' ਗੀਤ ਗਾਇਆ ਸੀ। ਇਸੇ ਤਰ੍ਹਾਂ 'ਡਰਟੀ ਪਿਕਚਰ' 'ਚ 'ਇਸ਼ਕ ਸੂਫੀਆਨਾ',  ਫ਼ਿਲਮ 'ਯਾਰਾਂ ਦੇ ਯਾਰ' 'ਚ 'ਫਰਾਰ' ਤੇ 'ਮੌਜਾਂ' ਵਰਗੇ ਗੀਤ ਗਾ ਕੇ ਸੰਗੀਤ ਜਗਤ ਵਿੱਚ ਧਾਕ ਜਮਾਈ ਹੈ ਤੇ ਅਸੀਂ ਆਸ ਕਰਦੇ ਹਾ ਕਿ ਕਮਲ ਇਸੇ ਤਰ੍ਹਾਂ ਹਿੱਟ ਗੀਤ ਦਿੰਦਾ ਰਹੇਗਾ।

Related Post