ਕਈ ਪ੍ਰਸਿੱਧ ਗਾਇਕਾਂ ਨੂੰ ਗੁਰੂ ਧਾਰਿਆ ਸੀ ਮਨੀ ਔਜਲਾ ਨੇ, ਇਸੇ ਲਈ ਹੈ ਚੰਗਾ ਸੰਗੀਤਕਾਰ ਤੇ ਗਾਇਕ 

By  Rupinder Kaler April 10th 2019 11:55 AM

ਗਾਇਕ ਤੇ ਸੰਗੀਤਕਾਰ ਮਨੀ ਔਜਲਾ ਨੂੰ ਕਿਸੇ ਪਹਿਚਾਣ ਦੀ ਲੋੜ ਨਹੀਂ ਕਿਉਂਕਿ ਉਸ ਦੇ ਗੀਤ ਹੀ ਉਸ ਦੀ ਅਸਲ ਪਹਿਚਾਣ ਹੈ । ਮਨੀ ਔਜਲਾ ਨੂੰ ਇਹ ਪ੍ਰਸਿੱਧੀ ਇਸ ਤਰ੍ਹਾਂ ਹੀ ਨਹੀਂ ਮਿਲੀ ਇਸ ਨੂੰ ਹਾਸਲ ਕਰਨ ਲਈ ਮਨੀ ਨੇ ਸਖ਼ਤ ਮਿਹਨਤ ਕੀਤੀ ਹੈ । ਚੰਡੀਗੜ੍ਹ ਦੇ ਰਹਿਣ ਵਾਲੇ ਅਜਾਇਬ ਸਿੰਘ ਔਜਲਾ ਅਤੇ ਮਾਤਾ ਸੁਰਿੰਦਰ ਕੌਰ ਔਜਲਾ ਦੇ ਘਰ ਜਨਮੇ ਮਨੀ ਔਜਲਾ ਨੇ ਗਾਇਕੀ ਦੇ ਖੇਤਰ ਵਿੱਚ ਕਿਸਮਤ ਅਜਮਾਉਣ ਤੋਂ ਪਹਿਲਾਂ ਵੱਖ ਵੱਖ ਗਾਇਕਾਂ ਨਾਲ ਸਟੇਜਾਂ ਸਾਂਝੀਆਂ ਕੀਤੀਆਂ ਹਨ । ਗਾਇਕੀ ਦੇ ਖੇਤਰ ਵਿੱਚ ਆਉਣ ਤੋਂ ਪਹਿਲਾ ਮਨੀ ਨੇ ਨਾਮਵਰ ਸੰਗੀਤਕਾਰ ਰਾਜਿੰਦਰ ਮੋਹਣੀ ਤੋਂ ਸੰਗੀਤ ਦੇ ਗੁਰ ਸਿੱਖੇ ਸਨ । ਇੱਥੇ ਰਹਿੰਦੇ ਹੀ ਉਸ ਦੀ ਮੁਲਾਕਾਤ ਗਾਇਕ ਬਾਈ ਅਮਰਜੀਤ ਨਾਲ ਹੋ ਗਈ ਤੇ ਬਾਈ ਅਮਰਜੀਤ ਨਾਲ ਹੀ ਮਨੀ ਔਜਲਾ ਨੇ ਪਹਿਲੀ ਵਾਰ ਸਟੇਜ ਸਾਂਝੀ ਕੀਤੀ ।

Money aujla Money aujla

ਇਸ ਤੋਂ ਬਾਅਦ ਮਨੀ ਔਜਲਾ ਨੇ  ਸਰਬਜੀਤ ਚੀਮਾ, ਗੁਰਕਿਰਪਾਲ ਸੂਰਾਪੁਰੀ, ਅਮਰਿੰਦਰ ਗਿੱਲ, ਮਲਕੀਤ ਸਿੰਘ ਸਮੇਤ ਹੋਰ ਕਈ ਗਾਇਕਾਂ ਨਾਲ ਕੋ-ਸਿੰਗਰ ਵਜੋਂ ਪਰਫਾਰਮੈਂਸ ਦਿੱਤੀ । ਪਰ ਇਸ ਸਭ ਦੇ ਬਾਵਜੂਦ ਮਨੀ ਔਜਲਾ ਨੇ ਸੰਗੀਤ ਵਿੱਚ ਪਰਪੱਕ ਹੋਣ ਲਈ ਸਰਕਾਰੀ ਕਾਲਜ ਮੁਹਾਲੀ ਵਿੱਚ ਉਸਤਾਦ ਸੁਨੀਲ ਸ਼ਰਮਾ ਨੂੰ ਗੁਰੂ ਧਾਰਿਆ । ਇੱਥੇ ਹੀ ਬੱਸ ਨਹੀਂ ਮਨੀ ਔਜਲਾ ਨੇ ਗਾਇਕ ਸਰਦੂਲ ਸਿਕੰਦਰ ਤੋਂ ਵੀ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ ।

Money aujla Money aujla

ਮਨੀ ਔਜਲਾ ਦੇ ਸੰਗੀਤਕ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਉਸ ਨੇ ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ 'ਸਟਾਰ-ਨਾਈਟ' ਵਿਚ 'ਨਾਭੇ ਦੀ ਬੰਦ ਬੋਤਲੇ' ਗੀਤ ਗਾਇਆ । ਇਸ ਤੋਂ ਬਾਅਦ 'ਐਵੇਂ ਨਹੀਂ ਜੱਗ ਉਤੇ ਹੁੰਦੀਆਂ ਸਲਾਮਾਂ' ਗੀਤ ਕੱਢਿਆ । ਇਸ ਸਭ ਦੇ ਚਲਦੇ ਮਨੀ ਔਜਲਾ ਦੀ ਮੁਲਾਕਾਤ ਯੋ ਯੋ ਹਨੀ ਸਿੰਘ ਨਾਲ ਹੋਈ । ਹਨੀ ਸਿੰਘ ਨੇ ਆਪਣੀ ਐਲਬਮ  'ਇੰਟਰਨੈਸ਼ਨਲ ਬਲੇਜਰ' ਵਿਚ ਮਨੀ ਔਜਲਾ ਦਾ ਗੀਤ 'ਅਸ਼ਕੇ' ਰਿਕਾਰਡ ਕੀਤਾ।

https://www.youtube.com/watch?v=OFe2hl7SSjY

ਯੋ ਯੋ ਹਨੀ ਸਿੰਘ ਦੇ ਸੰਗੀਤ ਵਿਚ ਹੀ ਮਨੀ ਔਜਲਾ ਦਾ ਗੀਤ 'ਸਿਫ਼ਤਾਂ ਕਰਦਾ ਰਹਿੰਦਾ ਨੀ ਮੁੰਡਾ ਮੁਟਿਆਰ ਦੀਆਂ ਦੀਆਂ' ਆਇਆ। ਇਸ ਤੋਂ ਇਲਾਵਾ ਮਨੀ ਔਜਲਾ ਨੇ ਇੰਗਲੈਂਡ ਦੀ ਪ੍ਰਸਿੱਧ ਗਾਇਕਾ ਨੈਸਡੀ ਜੌਹਨਜ ਨਾਲ ਗੋਰੀ ਲੰਡਨ ਤੋਂ ਆਈ ਲੱਗਦੀ ਗਾਇਆ ਇਸ ਗਾਣੇ ਨੇ ਮਨੀ ਨੂੰ ਕੌਮਾਂਤਰੀ ਪੱਧਰ ਤੇ ਪਹਿਚਾਣ ਦਿਵਾ ਦਿੱਤੀ ।

https://www.youtube.com/watch?v=MhlecL-gx4s

ਮਨੀ ਦੇ ਹਿੱਟ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਸਭ ਤੋਂ ਪਹਿਲਾ 'ਆ ਜਾ ਸੋਹਣੀਏ, ਆ ਜਾ ਤੂੰ', 'ਜੱਟੀ ਰੀਲੋਡਡ', 'ਬੁਲਟ', 'ਧੱਕ ਧੱਕ', 'ਮੇਰਾ ਬਰੇਕ-ਅੱਪ ਹੋ ਗਿਆ ਵੇ, ਕੋਈ ਚੱਕਵੀਂ ਬੀਟ ਵਜਾ ਦੇ' ਲੋਕਾਂ ਨੂੰ ਬਹੁਤ ਪਸੰਦ ਆਏ ।

https://www.youtube.com/watch?v=0m3cWdFEdE4

ਜਿਸ ਤਰ੍ਹਾਂ ਮਨੀ ਔਜਲਾ ਨੇ ਗਾਇਕੀ ਦੇ ਖੇਤਰ ਵਿੱਚ ਪ੍ਰਸਿੱਧੀ ਹਾਸਲ ਕੀਤੀ ਹੈ ਉਸੇ ਤਰ੍ਹਾਂ ਬਤੌਰ ਸੰਗੀਤਕਾਰ ਵੀ ਉਸ ਨੇ ਖੂਬ ਨਾਂ ਚਮਕਿਆ ਹੈ। ਮਨੀ ਨੇ ਫ਼ਿਲਮ ਬਾਡੀਗਾਰਡ ਦੇ ਟਾਈਟਲ ਗੀਤ ਗਾਉਣ ਵਾਲੀ ਗਾਇਕਾ ਡੌਲੀ ਸਿੱਧੂ ਦੇ ਕਈ ਗਾਣਿਆਂ ਦੀਆ ਧੁਨਾਂ ਤਿਆਰ ਕੀਤੀਆਂ ਹਨ ।

https://www.youtube.com/watch?v=nge0YVWmkEw

ਇਸ ਤੋਂ ਇਲਵਾ ਹੋਰ ਕਈ ਗਾਇਕਾਂ ਦੀ ਅਵਾਜ਼ ਨੂੰ ਆਪਣੇ ਸੰਗੀਤ ਦੀ ਲੜੀ ਵਿੱਚ ਪਿਰੋਇਆ ਹੈ । ਮਨੀ ਔਜਲਾ ਉਹ ਗਾਇਕ ਹੈ ਜਿਸ ਨੇ ਛੋਟੀ ਉਮਰ ਵਿੱਚ ਵੱਡਾ ਮੁਕਾਮ ਹਾਸਲ ਕੀਤਾ ਹੈ ।

Related Post