ਇਸ ਤਰ੍ਹਾਂ ਹੋਈ ਸੀ ਪ੍ਰੀਤੀ ਸਪਰੂ ਦੀ ਪੰਜਾਬੀ ਫ਼ਿਲਮਾਂ 'ਚ ਐਂਟਰੀ, ਪਾਲੀਵੁੱਡ ਨੂੰ ਦਿੱਤੀਆਂ ਹਨ ਕਈ ਹਿੱਟ ਫ਼ਿਲਮਾਂ  

By  Rupinder Kaler April 15th 2019 12:40 PM -- Updated: April 15th 2019 02:39 PM

ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਇੱਕ ਸਮਾਂ ਅਜਿਹਾ ਸੀ ਜਦੋਂ ਹਰ ਦੂਜੀ ਫ਼ਿਲਮ ਵਿੱਚ ਪ੍ਰੀਤੀ ਸਪਰੂ ਹੀਰੋਇਨ ਹੁੰਦੀ ਸੀ । ਉਹਨਾਂ ਨੇ ਆਪਣੀ ਅਦਾਕਾਰੀ ਨਾਲ ਹਰ ਇੱਕ ਦਾ ਮਨ ਮੋਹਿਆ ਹੋਇਆ ਸੀ । ਬਿੱਲੀਆਂ ਅੱਖਾਂ ਵਾਲੀ ਇਸ ਹੀਰੋਇਨ ਨੂੰ ਅਦਾਕਾਰੀ ਵਿਰਾਸਤ ਵਿੱਚ ਹੀ ਮਿਲੀ ਸੀ ਕਿਉਂਕਿ ਉਹਨਾਂ ਦੇ ਪਿਤਾ ਪਿਤਾ ਡੀ. ਕੇ. ਸਪਰੂ ਵੀ ਵਧੀਆ ਅਦਾਕਾਰ ਸਨ । ਉਹਨਾਂ ਨੇ ਬਾਲੀਵੁੱਡ ਦੀਆਂ 300 ਦੇ ਲੱਗਭਗ ਫ਼ਿਲਮਾਂ ਵਿੱਚ ਅਹਿਮ ਕਿਰਦਾਰ ਨਿਭਾਏ ਸਨ । ਪ੍ਰੀਤੀ ਸੱਪਰੂ ਦਾ ਭਰਾ ਤੇਜ ਸਪਰੂ ਵੀ ਵਧੀਆ ਅਦਾਕਾਰ ਹੈ ।

Sapru Family Sapru Family

ਪ੍ਰੀਤੀ ਸੱਪਰੂ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਹਿੰਦੀ ਫ਼ਿਲਮ ਹਬਾਰੀ ਤੋਂ ਸ਼ੁਰੂਆਤ ਕੀਤੀ ਸੀ । ਇਸ ਫ਼ਿਲਮ ਤੋਂ ਬਾਅਦ ਉਹ ਅਮਿਤਾਭ ਬੱਚਨ ਦੀ ਫ਼ਿਲਮ ਵਿੱਚ ਅਹਿਮ ਕਿਰਦਾਰ ਵਿੱਚ ਨਜ਼ਰ ਆਏ ਸਨ । ਪੰਜਾਬੀ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਜਦੋਂ ਵਰਿੰਦਰ ਜੀ ਸਰਪੰਚ ਫ਼ਿਲਮ ਬਣਾ ਰਹੇ ਸਨ ਤਾਂ ਉਨ੍ਹਾਂ ਨੂੰ ਇਸ ਫ਼ਿਲਮ ਵਿੱਚ ਇੱਕ ਛੋਟਾ ਜਿਹਾ ਕਿਰਦਾਰ ਨਿਭਾਉਣ ਲਈ ਕਿਹਾ ਗਿਆ ਸੀ । ਉਹਨਾਂ ਨੇ ਇਹ ਕਿਰਦਾਰ ਲੋਕਾਂ ਨੂੰ ਏਨਾਂ ਪਸੰਦ ਆਇਆ ਕਿ ਇਹ ਫ਼ਿਲਮ ਸੁਪਰਹਿੱਟ ਰਹੀ ।

Sapru Family Sapru Family

ਇਸ ਫ਼ਿਲਮ ਦੀ ਕਾਮਯਾਬੀ ਤੋਂ ਬਾਅਦ ਪ੍ਰੀਤੀ ਸੱਪਰੂ ਨੇ ਆਸਰਾ ਪਿਆਰ ਦਾ, ਦੀਵਾ ਬਲੇ ਸਾਰੀ ਰਾਤ ਵਿੱਚ ਬਾਕਮਾਲ ਅਦਾਕਾਰੀ ਕੀਤੀ ਤੇ ਜਿਹੜੀ ਕਿ ਪੰਜਾਬ ਦੇ ਲੋਕਾਂ ਨੂੰ ਕਾਫੀ ਪਸੰਦ ਆਈ । ਇਹਨਾਂ ਫ਼ਿਲਮਾਂ ਤੋਂ ਬਾਅਦ ਪੀ੍ਰਤੀ ਸੱਪਰੂ ਨੂੰ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਮਿਲਣੀਆਂ ਸ਼ੁਰੂ ਹੋ ਗਈਆਂ । ਇਸ ਤੋਂ ਬਾਅਦ ਉਹਨਾਂ ਨੇ ਵਰਿੰਦਰ ਨਾਲ ਹੀ ਯਾਰੀ ਜੱਟ ਦੀ, ਨਿੰਮੋ, ਦੁਸ਼ਮਣੀ ਦੀ ਅੱਗ ਸਮੇਤ ਹੋਰ ਕਈ ਫ਼ਿਲਮਾਂ ਕੀਤੀਆਂ ਜਿਹੜੀਆਂ ਕਿ ਸੁਪਰ ਹਿੱਟ ਰਹੀਆਂ ।

https://www.youtube.com/watch?v=3h9SdlWC2bI

ਉਹਨਾਂ ਦੀਆਂ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਪ੍ਰਤਿੱਗਿਆ, ਕੁਰਬਾਨੀ ਜੱਟ ਦੀ, ਭਾਬੋ, ਦੂਜਾ ਵਿਆਹ, ਸਰਦਾਰੀ, ਜਿਗਰੀ ਯਾਰ, ਯਾਰੀ ਜੱਟ ਦੀ, ਉੱਚਾ ਦਰ ਬਾਬੇ ਨਾਨਕ ਦਾ, ਸਰਪੰਚ ਵਰਗੀਆਂ ਹਿੱਟ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ ਹੈ । ਇਸ ਤੋਂ ਇਲਾਵਾ ਉਹਨਾਂ ਨੇ ਬਾਲੀਵੁੱਡ ਫ਼ਿਲਮਾਂ ਵਿੱਚ ਕੰਮ ਕੀਤਾ ਹੈ । ਬਾਲੀਵੁੱਡ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਲਾਵਾਰਿਸ, ਅਰਪਣ, ਅਵਤਾਰ, ਹਾਦਸਾ, ਬੰਦਿਸ਼, ਦਰਿੰਦਾ, ਸੁਨਿਹਰਾ ਦੌਰ, ਪੁਰਾਣਾ ਮੰਦਰ, ਊਚੇ ਲੋਗ, ਜਗੀਰ ਸਮੇਤ ਹੋਰ ਬਹੁਤ ਸਾਰੀਆਂ ਫ਼ਿਲਮਾਂ ਵਿੱਚ ਅਹਿਮ ਰੋਲ ਨਿਭਾਇਆ ਹੈ ।

https://www.youtube.com/watch?v=ENpdBQ66Ujo

ਪੀ੍ਰਤੀ ਸੱਪਰੂ ਦਾ ਬਤੌਰ ਨਿਰਮਾਤਾ ਵੀ ਫ਼ਿਲਮੀ ਦੁਨੀਆ ਵਿੱਚ ਅਹਿਮ ਰੋਲ ਰਿਹਾ ਹੈ । 1990 'ਚ ਵਰਿੰਦਰ ਦੇ ਕਤਲ ਤੋਂ ਬਾਅਦ ਪੰਜਾਬ ਦੇ ਕਾਲੇ ਦੌਰ ਦਾ ਅਸਰ ਪੰਜਾਬੀ ਫ਼ਿਲਮਾਂ ਤੇ ਵੀ ਦਿਖਾਈ ਦੇਣ ਲੱਗਿਆ ਸੀ । ਪਰ ਇਸ ਸਭ ਦੇ ਬਾਵਜੂਦ ਪ੍ਰੀਤੀ ਸੱਪਰੂ ਨੇ ਬਤੌਰ ਨਿਰਮਾਤਾ ਕੁਰਬਾਨੀ ਜੱਟ ਦੀ ਫ਼ਿਲਮ ਬਣਾਈ ਜਿਹੜੀ ਕਿ ਸੁਪਰ ਹਿੱਟ ਰਹੀ । ਇਸ ਤੋਂ ਬਾਅਦ ਉਹਨਾਂ ਨੇ ਸਰਦਾਰੀ ਅਤੇ ਮਹਿੰਦੀ ਸ਼ਗਨਾਂ ਦੀ ਫ਼ਿਲਮ ਬਣਾਈ ਇਹ ਫ਼ਿਲਮ ਵੱਡੇ ਪਰਦੇ ਤੇ ਕੁਝ ਖ਼ਾਸ ਕਮਾਈ ਨਹੀਂ ਕਰ ਸਕੀ ।

priti sapru priti sapru

ਫ਼ਿਲਮਾਂ ਤੋਂ ਇਲਾਵਾ ਪ੍ਰੀਤੀ ਸੱਪਰੂ ਨੇ ਟੀਵੀ ਸੀਰੀਅਲ ਵਿੱਚ ਵੀ ਕੰਮ ਕੀਤਾ । ਜਲੰਧਰ ਦੂਰਦਰਸ਼ਨ ਤੇ ਚੱਲਣ ਵਾਲੇ ਲੜੀਵਾਰ ਨਾਟਕ ਜ਼ਮੀਰ ਦੀ ਆਵਾਜ਼ ਤੇ ਫੁਲਕਾਰੀ ਕਾਫੀ ਮਕਬੂਲ ਰਹੇ ।ਕਸ਼ਮੀਰੀ ਮੂਲ ਦੀ ਪੰਜਾਬਣ ਪ੍ਰੀਤੀ ਸਪਰੂ ਆਪਣੇ ਪਤੀ ਦੋ ਬੇਟੀਆਂ ਨਾਲ ਬੰਬਈ ਦੇ ਆਲੀਸ਼ਾਨ ਫਲੈਟ ਵਿਚ ਰਹਿ ਰਹੀ ਹੈ।

Related Post