ਰੇਸ਼ਮ ਸਿੰਘ ਅਨਮੋਲ ਨੇ ਮਾਂ ਦੀ ਇਸ ਇੱਛਾ ਨੂੰ ਪੂਰਾ ਕਰਨ ਲਈ ਕੀਤੀ ਸਖਤ ਮਿਹਨਤ, ਜਨਮ ਦਿਨ ਤੇ ਜਾਣੋਂ ਪੂਰੀ ਕਹਾਣੀ 

By  Rupinder Kaler April 2nd 2019 12:41 PM

ਚੇਤੇ ਕਰਦਾ, ਸਨੈਪ ਚੈਟ ਤੇ ਨਾਗਣੀ ਵਰਗੇ ਕਈ ਹਿੱਟ ਗੀਤ ਗਾਉਣ ਵਾਲੇ ਗਾਇਕ ਰੇਸ਼ਮ ਸਿੰਘ ਅਨਮੋਲ ਦਾ ਅੱਜ ਜਨਮ ਦਿਨ ਹੈ । ਗਾਇਕੀ ਦੇ ਖੇਤਰ ਵਿੱਚ ਉਸ ਦੀ ਵੱਖਰੀ ਪਹਿਚਾਣ ਹੈ । ਪਰ ਜੇਕਰ ਉਹਨਾਂ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਰੇਸ਼ਮ ਸਿੰਘ ਅਨਮੋਲ ਤੇ ਉਹਨਾਂ ਦੇ ਪਰਿਵਾਰ ਦਾ ਜੀਵਨ ਬਹੁਤ ਹੀ ਸੰਘਰਸ਼ ਭਰਿਆ ਰਿਹਾ ਹੈ ਕਿਉਂਕ ਬਚਪਨ ਵਿੱਚ ਹੀ ਉਹਨਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ ।

https://www.instagram.com/p/Btr8023FTtr/

ਪਿੰਡ ਵਿੱਚ ਉਹਨਾਂ ਦੀ ਜ਼ਮੀਨ ਸੀ ਉਸ ਤੇ ਕਿਸੇ ਨੇ ਕਬਜ਼ਾ ਕਰ ਲਿਆ ਸੀ । ਆਮਦਨੀ ਦਾ ਕੋਈ ਸਾਧਨ ਨਾ ਹੋਣ ਕਰਕੇ ਪਰਿਵਾਰ ਵਿੱਚ ਆਰਥਿਕ ਤੰਗੀ ਰਹਿੰਦੀ ਸੀ । ਪਰ ਇਸ ਸਭ ਦੇ ਬਾਵਜੂਦ ਉਹਨਾਂ ਨੇ ਪਰਮਾਤਮਾ ਵਿੱਚ ਵਿਸ਼ਵਾਸ ਰੱਖਿਆ । ਉਹਨਾਂ ਦੀ ਮਾਤਾ ਹਰ ਸੰਗਰਾਂਦ ਤੇ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਂਦੇ ਸਨ । ਇਸ ਦੌਰਾਨ ਉਹਨਾਂ ਨੇ ਸੁੱਖਣਾ ਸੁੱਖੀ ਸੀ ਕਿ ਜੇਕਰ ਸਭ ਕੁੱਝ ਠੀਕ ਹੁੰਦਾ ਹੈ ਤਾਂ ਉਹ ਪਿੰਡ ਵਿੱਚ ਇੱਕ ਗੁਰਦੁਆਰਾ ਸਾਹਿਬ ਬਨਾਉਣਗੇ ।

https://www.instagram.com/p/Bt8piCuFGKp/

ਇਸ ਸੁੱਖਣਾ ਨੂੰ ਪੂਰਾ ਕਰਦੇ ਹੋਏ ਰੇਸ਼ਮ ਸਿੰਘ ਅਨਮੋਲ ਤੇ ਉਹਨਾਂ ਦੇ ਦੋ ਭਰਾਵਾਂ ਨੇ ਪਿੰਡ ਵਿੱਚ ਇੱਕ ਗੁਰਦੁਆਰਾ ਬਣਵਾਇਆ ਹੈ । ਜਿਹੜਾ ਕਿ ਬਣਕੇ ਤਿਆਰ ਹੋ ਗਿਆ ਹੈ । ਰੇਸ਼ਮ ਸਿੰਘ ਅਨਮੋਲ ਤੇ ਉਹਨਾਂ ਦੇ ਭਰਾਵਾਂ ਨੇ ਆਪਣੀ ਮਾਂ ਦਿਲੀ ਇੱਛਾ ਨੂੰ ਪੂਰਾ ਕਰ ਦਿਖਾਇਆ ਹੈ ।

Related Post