ਗਾਇਕੀ ਦੇ ਨਾਲ ਨਾਲ ਸਰਬਜੀਤ ਚੀਮਾ ਰਹੇ ਹਨ ਇਸ ਖੇਡ ਦੇ ਖਿਡਾਰੀ

By  Rupinder Kaler June 14th 2019 09:31 AM

ਸਰਬਜੀਤ ਚੀਮਾ ਉਹ ਗਾਇਕ ਹੈ ਜਿਸ ਨੇ ਆਪਣੇ ਗੀਤਾਂ ਨਾਲ ਪੰਜਾਬੀ ਬੋਲੀ ਦੀ ਸੇਵਾ ਕੀਤੀ ਹੈ ।ਸਰਬਜੀਤ ਚੀਮਾ ਦੀਆਂ ਕੈਸੇਟਾਂ ਤੇ ਫ਼ਿਲਮਾਂ ਦੇ ਟਾਈਟਲ ਦੇਖੇ ਜਾਣ ਤਾਂ ਉਹਨਾਂ ਵਿੱਚੋਂ ਪੰਜਾਬ ਦੀ ਝਲਕ ਦਿਖਾਈ ਦਿੰਦੀ ਹੈ । 'ਰੰਗਲਾ ਪੰਜਾਬ', 'ਪਿੰਡ ਦੀ ਕੁੜੀ', 'ਪੰਜਾਬ ਬੋਲਦਾ', 'ਆਪਣੀ ਬੋਲੀ ਆਪਣਾ ਦੇਸ' ਤੇ 'ਵੈਲਕਮ ਟੂ ਪੰਜਾਬ' ਵਰਗੇ ਟਾਈਟਲ ਦੱਸਦੇ ਹਨ ਕਿ ਉਸ ਦੇ ਗੀਤਾਂ ਵਿੱਚ ਪੰਜਾਬ ਤੇ ਪੰਜਾਬੀ ਵੱਸੇ ਹੋਏ ਹਨ । ਸਰਬਜੀਤ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਅਨੇਕਾਂ ਹੀ ਹਿੱਟ ਗੀਤ ਦਿੱਤੇ ਹਨ ।

https://www.youtube.com/watch?v=WP0rG3Ljl0g

ਉਹਨਾਂ ਦੇ ਹਿੱਟ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਲਿਸਟ ਵਿੱਚ 'ਮੇਲਾ ਵੇਖਦੀਏ ਮੁਟਿਆਰੇ', 'ਰੰਗਲਾ ਪੰਜਾਬ', 'ਤੇਰੇ ਲੱਕ ਦਾ ਹੁਲਾਰਾ ਰੰਗ ਰਾਰਾ ਰੀਰੀ ਰਾਰਾ', 'ਤੇਰੀ ਤੋਰ ਵੇਖ ਕੇ', 'ਚੰਡੀਗੜ੍ਹ ਸ਼ਹਿਰ ਦੀ ਕੁੜੀ', 'ਜੱਗਾ ਮਾਰਦਾ ਸ਼ੇਰ ਵਾਂਗੂ ਛਾਲਾਂ', 'ਸਾਂਝਾ ਏ ਪੰਜਾਬ' ਵਰਗੇ ਗੀਤ ਆਉਂਦੇ ਹਨ ।ਗਾਇਕੀ ਸਰਬਜੀਤ ਚੀਮਾ ਦੇ ਰੋਮ ਰੋਮ ਵਿੱਚ ਵੱਸੀ ਹੋਈ ਹੈ । ਇਸੇ ਲਈ ਉਹ ਆਪਣੇ ਗੀਤਾਂ ਵਿੱਚ ਪੰਜਾਬੀਆਂ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੰਦਾ ਹੈ।

https://www.youtube.com/watch?v=1fUJ7UEisbU

ਵਪਾਰਕ ਗਾਣਿਆਂ ਦੇ ਮੁਕਾਬਲੇ ਵਿੱਚ ਉਹ 'ਨਾ ਮਾਰੀਂ ਨਾ ਮਾਰੀਂ ਨੀ ਮਾਂ' ਵਰਗੇ ਗੀਤ ਤੇ ਮਹਿੰਗੇ ਵੀਡੀਓ ਰਾਹੀਂ ਭਰੂਣ ਹੱਤਿਆ ਸਬੰਧੀ ਲੋਕਾਂ ਨੂੰ ਹਲੂਣਦਾ ਵੀ ਨਜ਼ਰ ਆਇਆ। ਸਰਬਜੀਤ ਦੀ ਕਾਬਲੀਅਤ ਦਾ ਸਬੂਤ ਇਹ ਹੈ ਕਿ ਉਹ ਦੋ ਦਹਾਕਿਆਂ ਤੋਂ ਬਤੌਰ ਫ਼ਨਕਾਰ ਆਪਣੀ ਹੋਂਦ ਬਰਕਰਾਰ ਰੱਖਣ ਦੇ ਨਾਲ ਆਪਣੇ ਅਕਸ ਨੂੰ ਨਿਰੰਤਰ ਵੱਡਾ ਕਰ ਰਿਹਾ ਹੈ।

https://www.youtube.com/watch?v=J2IrqgXfLt0

ਉਹ ਕਿਸੇ ਵੇਲੇ ਹਾਕੀ ਦਾ ਖਿਡਾਰੀ ਰਿਹਾ ਹੈ ਅਤੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦਾ ਮੋਹਰੀ ਭੰਗੜਾ ਕਲਾਕਾਰ ਵੀ। ਅਜਿਹੀਆਂ ਗਤੀਵਿਧੀਆਂ ਸਦਕਾ ਚੀਮੇ ਦੀ ਸੋਚ ਤੇ ਸਰੀਰ ਵਿੱਚ ਖ਼ਾਸ ਕਿਸਮ ਦੀ ਉਡਾਣ ਤੇ ਫੁਰਤੀਲਾਪਣ ਹੈ। ਜਲੰਧਰ ਜ਼ਿਲ੍ਹੇ ਦੇ ਪਿੰਡ ਚੀਮਾ ਕਲਾਂ ਵਿੱਚੋਂ ਉੱਠ ਕੇ ਦੋਆਬੇ ਦੀ ਬਹੁਗਿਣਤੀ ਲੋਕਾਂ ਦੀ ਤਰ੍ਹਾਂ ਉਹ ਵੀ ਕੈਨੇਡਾ ਦਾ ਵਸਨੀਕ ਬਣ ਗਿਆ ਸੀ ਪਰ ਕਲਾ ਦੇ ਖੇਤਰ ਦੇ ਮੋਹ ਨੇ ਉਸ ਨੂੰ ਮੁੜ ਪੰਜਾਬ ਨਾਲ ਜੋੜ ਦਿੱਤਾ। ਉਸ ਦਾ ਆਪਣੇ ਜੱਦੀ ਪਿੰਡ ਚੀਮਾ ਨਾਲ ਬਹੁਤ ਲਗਾਅ ਹੈ ਅਤੇ ਇੱਥੇ ਹਰ ਸਾਲ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਉਹ ਇੱਕ ਵੱਡਾ ਸੱਭਿਆਚਾਰਕ ਮੇਲਾ ਵੀ ਕਰਵਾਉਂਦਾ ਹੈ।

Related Post