'ਬਾਰਡਰ' ਵਰਗੀਆਂ ਕਈ ਹਿੱਟ ਫ਼ਿਲਮਾਂ ਦੇਣ ਵਾਲੇ ਜੇ.ਪੀ.ਦੱਤਾ ਦੇ ਵਿਆਹ 'ਚ ਪਏ ਸਨ ਕਈ ਪੰਗੇ,ਜਾਣੋ ਕੌਣ ਬਣਿਆ ਸੀ ਪਿਆਰ ਦਾ ਦੁਸ਼ਮਣ

By  Shaminder October 3rd 2019 12:44 PM

ਝੇ.ਪ ਜੇ.ਪੀ.ਦੱਤਾ 70 ਸਾਲ ਦੇ ਹੋ ਗਏ ਹਨ । ਅੱਜ ਉਹ ਆਪਣਾ ਜਨਮ ਦਿਨ ਮਨਾ ਰਹੇ ਹਨ । ਅੱਜ ਉਨ੍ਹਾਂ ਦੇ ਜਨਮ ਦਿਨ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਗੱਲਾਂ ਦੱਸਾਂਗੇ। ਜੇ.ਪੀ.ਦੱਤਾ ਜ਼ਿਆਦਾਤਰ ਦੇਸ਼ ਭਗਤੀ ਦੀਆਂ ਫ਼ਿਲਮਾਂ ਬਣਾਉਂਦੇ ਨੇ । ਇਸੇ ਲਈ ਉਨ੍ਹਾਂ ਦਾ ਨਾਂਅ ਕਾਮਯਾਬ ਨਿਰਮਾਤਾ ਨਿਰਦੇਸ਼ਕਾਂ ਦੀ ਸੂਚੀ 'ਚ ਆਉਂਦਾ ਹੈ ।ਉਨ੍ਹਾਂ ਦਾ ਪੂਰਾ ਨਾਂਅ ਜੋਤੀ ਪ੍ਰਕਾਸ਼ ਦੱਤਾ ਹੈ ।ਉਨ੍ਹਾਂ ਨੇ ਬਾਰਡਰ,ਪਲਟਨ ਸਣੇ ਦੇਸ਼ ਭਗਤੀ ਨਾਲ ਭਰਪੂਰ ਫ਼ਿਲਮਾਂ ਦਾ ਨਿਰਮਾਣ ਕੀਤਾ ਹੈ ।

ਐੱਲਓਸੀ,ਗੁਲਾਮ,ਬਟਵਾਰਾ,ਰਿਫਿਊਜੀ ਸਣੇ ਕਈ ਕਾਮਯਾਬ ਫ਼ਿਲਮਾਂ ਉਨ੍ਹਾਂ ਨੇ ਬਣਾਈਆਂ ਸਨ ਅਤੇ ਅਕਸਰ ਉਨ੍ਹਾਂ ਦੀਆਂ ਦੇਸ਼ ਭਗਤੀ ਦੀਆਂ ਇਨ੍ਹਾਂ ਫ਼ਿਲਮਾਂ ਨੂੰ ਵੇਖ ਕੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲੱਗਦੇ ਸਨ । ਜੇ.ਪੀ.ਦੱਤਾ ਨੇ ਅਦਾਕਾਰਾ ਬਿੰਦਿਆ ਗੋਸਵਾਮੀ ਨਾਲ ਵਿਆਹ ਕਰਵਾਇਆ ਹੈ । ਬਿੰਦਿਆ ਨਾਲ ਉਨ੍ਹਾਂ ਦਾ ਦੂਜਾ ਵਿਆਹ ਸੀ ।

jp dutta movies के लिए इमेज परिणाम

ਜੇ.ਪੀ.ਦੱਤਾ ਤੋਂ ਪਹਿਲਾਂ ਬਿੰਦਿਆ ਨੇ ਵਿਨੋਦ ਮਹਿਰਾ ਨਾਲ ਵਿਆਹ ਕਰਵਾਇਆ ਸੀ ।ਪਰ ਵਿਨੋਦ ਮਹਿਰਾ ਨਾਲ ਉਨ੍ਹਾਂ ਦਾ ਵਿਆਹ ਬਹੁਤੇ ਦਿਨ ਨਹੀਂ ਸੀ ਚੱਲ ਸਕਿਆ । ਇਸ ਤੋਂ ਬਾਅਦ  ਬਿੰਦਿਆ ਨੇ ਆਪਣਾ ਐਕਟਿੰਗ ਕਰੀਅਰ ਛੱਡ ਕੇ ਡਾਇਰੈਕਟਰ ਜੇ.ਪੀ.ਦੱਤਾ ਨਾਲ ਵਿਆਹ ਕਰਵਾਇਆ ਸੀ, ਦੋਨਾਂ ਦੀਆਂ ਦੋ ਧੀਆਂ ਹਨ । ਦੋਨਾਂ ਦੀ ਮੁਲਾਕਾਤ ਇੱਕ ਫ਼ਿਲਮ ਦੇ ਸੈੱਟ 'ਤੇ ਹੋਈ ਸੀ ।

jp dutta movies refugee के लिए इमेज परिणाम

ਦੋਵੇਂ ਕਾਫੀ ਸਮਾਂ ਰਿਲੇਸ਼ਨਸ਼ਿਪ 'ਚ ਰਹੇ ਅਤੇ ਇਸ ਤੋਂ ਬਾਅਦ  ਵਿਆਹ ਕਰਵਾਉਣ ਦਾ ਫ਼ੈਸਲਾ ਲਿਆ ।ਦੱਸਿਆ ਜਾਂਦਾ ਹੈ ਕਿ ਦੋਨਾਂ ਨੇ ਭੱਜ ਕੇ ਵਿਆਹ ਕਰਵਾਇਆ ਸੀ।ਕਿਉਂਕਿ ਜੇ.ਪੀ.ਦੱਤਾ ਤੋਂ ਬਿੰਦਿਆ ਗੋਸਵਾਮੀ 13 ਸਾਲ ਛੋਟੀ ਸੀ ਇਸ ਲਈ ਵਿਆਹ ਲਈ ਉਨ੍ਹਾਂ ਦੇ ਪਰਿਵਾਰ ਵਾਲੇ ਰਾਜ਼ੀ ਨਹੀਂ ਸਨ ।

jp dutta and family के लिए इमेज परिणाम

ਜਿਸ ਤੋਂ ਬਾਅਦ ਦੋਵਾਂ ਨੇ ਭੱਜ ਕੇ ਵਿਆਹ ਕਰਵਾ ਲਿਆ । ਬਿੰਦਿਆ ਅਦਾਕਾਰੀ ਛੱਡ ਕੇ ਫ਼ਿਲਮ ਨਿਰਮਾਣ ਦਾ ਕੰਮ ਦੇਖਣ ਲੱਗ ਪਈ ਅਤੇ ਜੇਪੀ ਦੱਤਾ ਦੀਆਂ ਫ਼ਿਲਮਾਂ ਦਾ ਪੂਰਾ ਪ੍ਰੋਡਕਸ਼ਨ ਉਹ ਖੁਦ ਹੀ ਵੇਖਦੀ ਹੈ ।

Related Post