ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ kapil sharma ਦੀ 12 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ "ਸਨ ਆਫ਼ ਮਨਜੀਤ ਸਿੰਘ"punjabi film ਦਾ ਟ੍ਰੇਲਰ ਲਾਂਚ ਹੋ ਗਿਆ ਹੈ| ਟ੍ਰੇਲਰ ਬਹੁਤ ਹੀ ਮਜ਼ੇਦਾਰ ਅਤੇ ਪ੍ਰੇਰਣਾ ਭਰਿਆ ਹੈ| ਇਸ ਵਾਰ ਇਸ ਫ਼ਿਲਮ ਵਿੱਚ ਮਸ਼ਹੂਰ ਕਾਮੇਡੀਅਨ ਗੁਰਪ੍ਰੀਤ ਘੁੱਗੀ ਕਾਮੇਡੀ ਕਰਦੇ ਹੋਏ ਨਹੀਂ ਸਗੋਂ ਇੱਕ ਪੁੱਤਰ ਨੂੰ ਪਿਤਾ ਬਣਕੇ ਸਾਂਭਦੇ ਨਜ਼ਰ ਆਉਣਗੇ| ਫ਼ਿਲਮ ਦੀ ਪੂਰੀ ਕਹਾਣੀ ਇੱਕ ਪੁੱਤਰ ਅਤੇ ਬਾਪ ਦੇ ਰਿਸ਼ਤੇ ਦੇ ਆਲੇ ਦੁਆਲੇ ਘੁੰਮਦੀ ਹੈ| ਜਿਸ ਵਿੱਚ ਪੁੱਤ ਕ੍ਰਿਕੇਟ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਕੁਝ ਕਰਕੇ ਦਿਖਾਉਣਾ ਚਾਉਂਦਾ ਹੈ ਪਰ ਪਿਤਾ ਬਣਿਆ ਗੁਰਪ੍ਰੀਤ ਘੁੱਗੀ ਚਾਉਂਦਾ ਹੈ ਕਿ ਉਸਦਾ ਪੁੱਤਰ ਜਿਆਦਾ ਪੜ ਲਿਖ ਕੇ ਕੋਈ ਵੱਡਾ ਆਦਮੀ ਬਣੇ| ਦੱਸ ਦੇਈਏ ਕਿ ਇਸ ਫ਼ਿਲਮ ਵਿੱਚ ਗੁਰਪ੍ਰੀਤ ਘੁੱਗੀ ਦਾ ਨਾਂ ਮਨਜੀਤ ਸਿੰਘ ਹੈ|
ਕੁਝ ਦਿਨ ਪਹਿਲਾ ਹੀ ਕਪਿਲ ਸ਼ਰਮਾ kapil sharma ਅਤੇ ਗਾਇਕ ਕਮਲ ਖ਼ਾਨ ਵਲੋਂ ਫ਼ਿਲਮ ਦਾ ਗੀਤ ਦੇ ਵੀਡੀਓ ਰਿਕਾਰਡਿੰਗ ਦੀ ਮੇਕਿੰਗ ਵੀਡੀਓ ਸਾਂਝਾ ਕੀਤੀਆਂ ਗਈਆਂ ਸਨ| ਫ਼ਿਲਮ ਦੇ ਦੋ ਪੋਸਟਰ ਪਹਿਲਾਂ ਹੀ ਰਿਲੀਜ਼ ਕਿੱਤੇ ਜਾਂ ਚੁੱਕੇ ਹਨ ਅਤੇ ਸਭ ਦੁਆਰਾ ਬੇਹੱਦ ਪਸੰਦ ਕਿੱਤੇ ਜਾ ਰਹੇ ਹਨ|
ਦੱਸ ਦੇਈਏ ਕਿ ਇਹ ਫ਼ਿਲਮ 12 ਅਕਤੂਬਰ, 2018 ਨੂੰ ਸਭ ਦੇ ਦਰਮਿਆਨ ਆ ਰਹੀ ਹੈ| ਇਹ ਫ਼ਿਲਮ ਕਪਿਲ ਸ਼ਰਮਾ kapil sharma,ਸੈਵਨ ਕਲਰਸ ਮੋਸ਼ਨ ਪਿਕਚਰਸ ਤੇ ਗੁਰਪ੍ਰੀਤ ਘੁੱਗੀ ਦੀ ਪੇਸ਼ਕਸ਼ ਹੈ।
ਇਸ ਫ਼ਿਲਮ punjabi film ‘ਚ ਗੁਰਪ੍ਰੀਤ ਘੁੱਗੀ ਤੇ ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਜਪਜੀ ਖਹਿਰਾ, ਹਾਰਬੀ ਸੰਘਾ, ਮਲਕੀਤ ਰੌਣੀ, ਦੀਪ ਮਨਦੀਪ, ਤਾਨੀਆ ਤੇ ਦਮਨਪ੍ਰੀਤ ਸਿੰਘ ਆਪਣੀ ਅਦਾਕਾਰੀ ਨੂੰ ਦਿਖਾਉਂਦੇ ਹੋਏ ਨਜ਼ਰ ਆਉਣਗੇ|