ਦਿਹਾੜੀ ਮਜ਼ਦੂਰਾਂ ਦੀ ਮਦਦ ਕਰਨ ਲਈ ਸੋਨਾਕਸ਼ੀ ਸਿਨਹਾ ਨੀਲਾਮ ਕਰਨ ਜਾ ਰਹੀ ਹੈ ਆਪਣੀ ਸਭ ਤੋਂ ਪਿਆਰੀ ਚੀਜ਼

By  Rupinder Kaler May 16th 2020 04:51 PM

ਸੋਨਾਕਸ਼ੀ ਸਿਨਹਾ ਨੇ ਦਿਹਾੜੀ ਮਜ਼ਦੂਰਾਂ ਲਈ ਮਦਦ ਦਾ ਹੱਥ ਵਧਾਇਆ ਹੈ, ਇਹਨਾਂ ਮਜ਼ਦੂਰਾਂ ਲਈ ਮਦਦ ਜੁਟਾਉਣ ਲਈ ਉਹ ਆਪਣੀ ਸਭ ਤੋਂ ਪਿਆਰੀ ਚੀਜ਼ ਨੀਲਾਮ ਕਰਨ ਜਾ ਰਹੀ ਹੈ । ਇਹਨਾਂ ਚੀਜ਼ਾਂ ਨਾਲ ਜੋ ਵੀ ਪੈਸਾ ਇੱਕਠਾ ਹੋਵੇਗਾ ਉਹ ਦਿਹਾੜੀ ਮਜ਼ਦੂਰਾਂ ਦੇ ਖਾਣ ਪੀਣ ਦੇ ਸਮਾਨ ਤੇ ਖਰਚ ਕੀਤਾ ਜਾਵੇਗਾ । ਸੋਨਾਕਸ਼ੀ ਆਪਣੇ ਆਰਟ ਵਰਕ ਦੀ ਨੀਲਾਮੀ ਕਰਨ ਜਾ ਰਹੀ ਹੈ ।ਇਸ ਵਿੱਚ ਸੋਨਾਕਸ਼ੀ ਦੇ ਡਿਜੀਟਲ ਪ੍ਰਿੰਟ, ਸਕੈਚ ਤੇ ਪੇਂਟਿੰਗ ਸ਼ਾਮਿਲ ਹੈ ।

https://twitter.com/FankindOfficial/status/1261219186145136640

ਉਸ ਨੇ ਖੁਦ ਇੱਕ ਟਵੀਟ ਜਾਰੀ ਕਰਕੇ ਇਸ ਸਭ ਦੀ ਜਾਣਕਾਰੀ ਦਿੱਤੀ ਹੈ । ਸੋਨਾਕਸ਼ੀ ਨੇ ਆਪਣੀਆਂ ਪੇਂਟਿੰਗ ਦੀਆਂ ਤਸਵੀਰਾਂ ਸ਼ੇਅਰ ਕਰਕੇ ਲਿਖਿਆ ਹੈ ‘ਕਿ ਜੇਕਰ ਤੁਸੀਂ ਮੁਸ਼ਕਿਲ ਦੀ ਘੜੀ ਵਿੱਚ ਕਿਸੇ ਦੀ ਮਦਦ ਨਹੀਂ ਕਰ ਸਕਦੇ ਤਾਂ ਤੁਸੀਂ ਕਿਸ ਗੱਲ ਤੇ ਚੰਗੇ ਹੋ । ਮੇਰਾ ਆਰਟ ਵਰਕ ਮੈਨੂੰ ਸੋਚਣ ਸਮਝਣ ਦੀ ਸ਼ਕਤੀ ਦਿੰਦਾ ਹੈ । ਮੈਨੂੰ ਇਹਨਾਂ ਤੋਂ ਬਹੁਤ ਖੁਸ਼ੀ ਮਿਲਦੀ ਹੈ, ਪਰ ਮੈਂ ਇਸ ਦੀ ਵਰਤੋਂ ਦੂਜਿਆਂ ਦੀ ਮਦਦ ਲਈ ਕਰਾਂਗੀ ਜਿਸ ਨਾਲ ਮੈਨੂੰ ਜ਼ਿਆਦਾ ਖੁਸ਼ੀ ਮਿਲੇਗੀ’ ।

https://twitter.com/sonakshisinha/status/1261181056629301249

Related Post