ਕਿਸਾਨਾਂ ਤੇ ਕਵਿਤਾ ਪੜ੍ਹ ਕੇ ਭਾਵੁਕ ਹੋਈ ਸੋਨਾਕਸ਼ੀ ਸਿਨਹਾ, ਦਿਲ ਨੂੰ ਛੂਹਣ ਵਾਲੀ ਹੈ ਕਵਿਤਾ

By  Rupinder Kaler February 12th 2021 04:44 PM

ਖੇਤੀ ਬਿੱਲਾਂ ਨੂੰ ਲੈ ਕੇ ਭਾਵੇਂ ਪੂਰਾ ਬਾਲੀਵੁੱਡ ਸਰਕਾਰ ਦਾ ਪੱਖ ਪੂਰ ਰਿਹਾ ਹੈ, ਪਰ ਅਦਾਕਾਰਾ ਸੋਨਾਕਸ਼ੀ ਸਿਨਹਾ ਲਗਾਤਾਰ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਰਹੀ ਹੈ । ਇਸ ਸਭ ਦੇ ਚਲਦੇ ਸੋਨਾਕਸ਼ੀ ਸਿਨਹਾ ਨੇ ਇੱਕ ਕਵਿਤਾ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ ਜਿਹੜੀ ਕਿ ਹਰ ਪਾਸੇ ਵਾਇਰਲ ਹੋ ਰਹੀ ਹੈ । ਇਹ ਕਵਿਤਾ ਸੋਨਾਕਸ਼ੀ ਨੇ ਖੁਦ ਪੜ੍ਹੀ ਹੈ ।

ਹੋਰ ਵੇਖੋ :

ਆਲਿਆ ਭੱਟ ਦੀ ਇਹ ਤਸਵੀਰ ਹੋ ਰਹੀ ਵਾਇਰਲ, ਪ੍ਰਸ਼ੰਸਕ ਲਗਾ ਰਹੇ ਵਿਆਹ ਦੇ ਕਿਆਸ

ਅਦਰਕ ਵਾਲੀ ਚਾਹ ਹੀ ਨਹੀਂ ਅਦਰਕ ਵਾਲਾ ਦੁੱਧ ਵੀ ਹੈ ਬਹੁਤ ਫਾਇਦੇਮੰਦ, ਪੀਣ ਨਾਲ ਇਹ ਬਿਮਾਰੀਆਂ ਹੁੰਦੀਆਂ ਹਨ ਦੂਰ

farmer protest in india

ਉਹਨਾਂ ਨੇ ਕਿਸਾਨਾਂ ਲਈ ਵਰਦ ਭਟਨਾਗਰ ਦੁਆਰਾ ਲਿਖੀ ਇਸ ਬਹੁਤ ਭਾਵੁਕ ਕਵਿਤਾ ਨੂੰ ਪੜ੍ਹਦਿਆਂ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਕਵਿਤਾ ਦਾ ਸਿਰਲੇਖ ਹੈ 'ਕਿਉਂ'. ਸੋਨਾਕਸ਼ੀ ਨੇ ਕਵਿਤਾ ਦੇ ਵੀਡੀਓ ਦੇ ਨਾਲ ਕੈਪਸ਼ਨ ਵਿਚ ਲਿਖਿਆ, ਨਜ਼ਰਾਂ ਮਿਲਾ ਕੇ ਜ਼ਰਾ ਖੁਦ ਤੋਂ ਪੁੱਛੋਂ, ਕਿਉਂ?' ਉਸਨੇ ਅੱਗੇ ਲਿਖਿਆ ਹੈ ਕਿ ਇਹ ਕਵਿਤਾ ਹੱਥਾਂ ਨੂੰ ਸਮਰਪਤ ਹੈ ਜਿਸ ਕਾਰਨ ਅਸੀਂ ਹਰ ਰੋਜ ਭੋਜਨ ਖਾਂਦੇ ਹਾਂ।

‘ਕਿਉਂ, ਹਰ ਕੋਈ ਪੁੱਛਦਾ ਹੈ ਕਿ ਅਸੀਂ ਸੜਕਾਂ ਉੱਤੇ ਕਿਉਂ ਉੱਤਰ ਆਏ ਹਾਂ।ਖੇਤਾਂ ਦੇ ਮੰਜਰ ਛੱਡ, ਕਿਉਂ ਬੰਜਰ ਸ਼ਹਿਰਾਂ ਵਿੱਚ ਦਾਖਲ ਹੋ ਗਏ ਹਾਂ….ਇਹ ਮਿੱਟੀ, ਬੋਰੀ, ਕਹੀ, ਦਾਤਰੀ ਵਾਲੇ ਹੱਥ, ਕਿਉਂ ਅਸੀਂ ਰਾਜਨੀਤੀ ਦੀ ਦਲਦਲ ਵਿਚ ਪਾਏ ਨੇ……ਦਹੀਂ, ਮੱਖਣ ਅਤੇ ਗੁੜ ਵਾਲਿਆਂ ਨੇ ਕਿਉਂ ਇਰਾਦੇ ਮਸ਼ਾਲਾਂ ਨਾਲ ਸੁਲਵਾਏ ਨੇ ….. ਬੁੱਢੀਆ ਅੱਖਾਂ, ਨੰਨ੍ਹੇ ਕਦਮਾਂ ਨੇ ਕਿਉਂ ਦੰਗੇ ਭੜਕਾਏ ਨੇ …… ਦੰਗੇ, ਤੁਹਾਨੂੰ ਇਹ ਦੰਗੇ ਦਿਖਾਈ ਦਿੰਦੇ ਹਨ ਕਿਉਂ ….ਆਪਣੇ ਹਿੱਸੇ ਦੀ ਰੋਟੀ ਖਾਣਾ ਉਚਿਤ ਨਹੀਂ ਹੈ, ਕਿਉਂ …. ਮੱਕੀ ਦੀ ਰੋਟੀ, ਸਰ੍ਹੋ ਦਾ ਸਾਗ, ਵੈਸੇ ਤਾਂ ਕਈ ਚਟਕਾਰੇ ਲੈਂਦੇ ਹਨ…. ਹੁਣ ਉਨ੍ਹਾਂ ਲਈ ਇਹ ਸਭ ਕਰਨਾ ਸਹੀ ਨਹੀਂ ਹੈ, ਕਿਉਂ …..ਨਜ਼ਰਾਂ ਮਿਲਾ ਕੇ ਜ਼ਰਾ ਖੁਦ ਤੋਂ ਪੁੱਛੋਂ, ਕਿਉਂ'' ਦਬੰਗ ਅਦਾਕਾਰਾ ਸੋਨਾਕਸ਼ੀ ਸਿਨਹਾ ਅਕਸਰ ਹੀ ਸਮਾਜਿਕ ਮੁੱਦਿਆਂ 'ਤੇ ਖੁੱਲ੍ਹ ਕੇ ਵਿਚਾਰ ਰੱਖਦੀ ਵੇਖੀ ਜਾਂਦੀ ਹੈ।

 

View this post on Instagram

 

A post shared by Sonakshi Sinha (@aslisona)

Related Post