ਬਾਲੀਵੁੱਡ ਸਟਾਰਸ ਵੀ ਪੰਜਾਬੀ ਗਾਇਕਾਂ ਦੇ ਹਨ ਪ੍ਰਸ਼ੰਸਕ ਇਸ ਗਾਇਕ ਦੇ ਗਾਣੇ ਪਸੰਦ ਕਰਦੀ ਹੈ ਸੋਨਾਕਸ਼ੀ ਸਿਨ੍ਹਾ

By  Shaminder September 11th 2019 05:45 PM

ਬਾਲੀਵੁੱਡ ਸਟਾਰਸ ਵੀ ਪੰਜਾਬੀ ਗਾਇਕਾਂ ਦੇ ਪ੍ਰਸ਼ੰਸਕ ਹਨ । ਬਾਲੀਵੁੱਡ ਸਟਾਰਸ ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਤਾਰੀਫਾਂ ਕਰਦਾ ਹੈ । ਕੁਝ ਦਿਨ ਪਹਿਲਾਂ ਅਦਾਕਾਰ ਵਿੱਕੀ ਕੌਸ਼ਲ ਨੇ ਇੱਕ ਵੀਡੀਓ ਸਾਂਝਾ ਕਰਕੇ ਕਿਹਾ ਸੀ ਕਿ ਉਹ ਪੰਜਾਬੀ ਇੰਡਸਟਰੀ ਦੇ ਸਟਾਰਸ ਦੇ ਕੰਮ ਨੂੰ ਫਾਲੋ ਕਰਦੇ ਹਨ ਅਤੇ ਪੰਜਾਬੀ ਗਾਣੇ ਉਨ੍ਹਾਂ ਨੂੰ ਬੇਹੱਦ ਪਸੰਦ ਹਨ। ਪਰ ਹੁਣ ਸੋਨਾਕਸ਼ੀ ਸਿਨ੍ਹਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ।

ਹੋਰ ਵੇਖੋ:ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਨੇ ਸਿੱਖ ਸੰਗਤਾਂ ਨੂੰ ਦਿੱਤਾ ਇਹ ਖ਼ਾਸ ਸੁਨੇਹਾ

https://www.instagram.com/p/B2QsX81DhUp/

ਇਸ ਵੀਡੀਓ 'ਚ ਸੋਨਾਕਸ਼ੀ ਨੂੰ ਜਦੋਂ ਪੁੱਛਿਆ ਜਾਂਦਾ ਹੈ ਕਿ ਉਹ ਗੂਗਲ 'ਤੇ ਕੀ ਸਰਚ ਕਰਨਾ ਪਸੰਦ ਕਰਦੇ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਗੂਗਲ 'ਤੇ ਪਰਮੀਸ਼ ਵਰਮਾ ਦੇ ਗਾਣੇ 'ਗਾਲ ਨੀ ਕੱਢਣੀ'  ਸਰਚ ਕਰਨਗੇ । ਇਹ ਗਾਣਾ ਲੱਗਦਾ ਹੈ ਕਿ ਸੋਨਾਕਸ਼ੀ ਨੂੰ ਬੇਹੱਦ ਪਸੰਦ ਹੈ ।

https://www.instagram.com/p/B2O38IPgM5G/

ਪਰਮੀਸ਼ ਵਰਮਾ ਦੇ ਗਾਏ ਇਸ ਗੀਤ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ਅਤੇ ਹੁਣ ਜਲਦ ਹੀ ਉਹ ਆਪਣੇ ਨਵੇਂ ਗੀਤ ਨਾਲ ਸਰੋਤਿਆਂ 'ਚ ਹਾਜ਼ਰੀ ਲਗਵਾਉਣ ਜਾ ਰਹੇ ਨੇ ।

https://www.instagram.com/p/B2HJQdPBnZJ/

4 ਪੈੱਗ ਨਾਂਅ ਦੇ ਟਾਈਟਲ ਹੇਠ ਆਉਣ ਵਾਲੇ ਇਸ ਗੀਤ ਲਈ ਪਰਮੀਸ਼ ਵਰਮਾ ਕਾਫੀ ਮਿਹਨਤ ਕਰ ਰਹੇ ਨੇ ਅਤੇ ਉਨ੍ਹਾਂ ਨੇ ਇਸ ਦੀ ਮੇਕਿੰਗ ਦੇ ਕੁਝ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੇ ਕੀਤੇ ਸਨ ।

Related Post