ਕਿਸਾਨਾਂ ਨੂੰ ਬਾਹਰੀ ਤਾਕਤਾਂ ਦੱਸਣ ਵਾਲੀ ਮੋਦੀ ਸਰਕਾਰ ਨੂੰ ਸੋਨਾਕਸ਼ੀ ਸਿਨਹਾ ਨੇ ਦਿੱਤਾ ਜਵਾਬ

By  Rupinder Kaler February 11th 2021 03:05 PM

ਕਿਸਾਨਾਂ ਦੇ ਮੁੱਦੇ ’ਤੇ ਰਿਹਾਨਾ ਅਤੇ ਗਰੇਟਾ ਥਨਬਰਗ ਦੇ ਟਵੀਟ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਅਪਣੇ ਵਿਚਾਰ ਸਾਂਝੇ ਕੀਤੇ ਹਨ । ਇਸ ਸਭ ਦੇ ਚਲਦੇ ਸੋਨਾਕਸ਼ੀ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਇੱਕ ਪੋਸਟ ਸ਼ੇਅਰ ਕਰਕੇ ਲਿਖਿਆ, ‘ਇਸ ਤੋਂ ਪਹਿਲਾਂ ਤੁਸੀਂ ਅੱਜ ਰਾਤ ਰਿਹਾਨਾ ਅਤੇ ਗਰੇਟਾ ਜਾਂ ਹੋਰ ‘ਬਾਹਰੀਆਂ’ ਦੇ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਦੇਣ ਬਾਰੇ ਸੁਣੋ।

ਹੋਰ ਵੇਖੋ :

ਡਾਂਸਰ ਸਪਨਾ ਚੌਧਰੀ ਦੇ ਖਿਲਾਫ ਪੁਲਿਸ ਕੋਲ ਪਹੁੰਚੀ ਸ਼ਿਕਾਇਤ, ਲੱਗੇ ਗੰਭੀਰ ਇਲਜ਼ਾਮ

ਪੰਜਾਬੀ ਅਦਾਕਾਰਾ ਮੈਂਡੀ ਤੱਖਰ ਦੇ ਦਾਦਾ ਜੀ ਅਤੇ ਭੈਣ ਦੇ ਨਾਲ ਤਸਵੀਰ ਵਾਇਰਲ, ਦਰਸ਼ਕਾਂ ਨੂੰ ਆ ਰਹੀ ਪਸੰਦ

ਤੁਹਾਨੂੰ ਇਹ ਜਾਣਨ ਦੀ ਲੋੜ ਹੈ। ਸੋਨਾਕਸ਼ੀ ਨੇ ਕਿਹਾ ਜ਼ਾਹਿਰ ਹੈ ਕਿ ਅਸੀਂ ਤਿੰਨ ਖੇਤੀ ਕਾਨੂੰਨਾਂ ਅਤੇ ਖੇਤੀਬਾੜੀ ਸੈਕਟਰ ਦੀਆਂ ਬਰੀਕੀਆਂ ਨੂੰ ਨਹੀਂ ਜਾਣਦੇ ਹਾਂ ਪਰ ਚਿੰਤਾ ਸਿਰਫ਼ ਇਸ ਗੱਲ ਦੀ ਨਹੀਂ ਹੈ। ਆਵਾਜ਼ ਚੁੱਕੀ ਗਈ ਹੈ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਲੈ ਕੇ, ਮੁਫਤ ਇੰਟਰਨੈੱਟ ਨੂੰ ਦਬਾਉਣ ਨੂੰ ਲੈ ਕੇ, ਪ੍ਰਗਟਾਵੇ ਦੀ ਆਜ਼ਾਦੀ ਨੂੰ ਲੈ ਕੇ, ਸਰਕਾਰ ਦੇ ਪ੍ਰਚਾਰ, ਨਫਰਤ ਭਰੇ ਭਾਸ਼ਣ ਅਤੇ ਸੱਤਾ ਦੀ ਦੁਰਵਰਤੋਂ ਨੂੰ ਲੈ ਕੇ’।

ਅਭਿਨੇਤਰੀ ਨੇ ਅੱਗੇ ਲਿਖਿਆ, ‘ਜਦੋਂ ਸਮਾਚਾਰ ਅਤੇ ਮੀਡੀਆ ਦੇ ਲੋਕ ਤੁਹਾਨੂੰ ਇਹ ਸੋਚਣ ਲਈ ਮਜਬੂਰ ਕਰਨਗੇ ਕਿ ਇਹ ਬਾਹਰੀ ਤਾਕਤਾਂ ਹਨ ਜੋ ਸਾਡੇ ਦੇਸ਼ ਦੀ ਕਾਰਜਪ੍ਰਣਾਲੀ ਨੂੰ ਸੰਚਾਲਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਤੁਹਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਕੋਈ ਏਲੀਅਨ ਨਹੀਂ ਬਲਕਿ ਸਾਡੀ ਤਰ੍ਹਾਂ ਹੀ ਇਨਸਾਨ ਹਨ, ਜੋ ਦੂਜੇ ਇਨਸਾਨਾਂ ਲਈ ਆਵਾਜ਼ ਚੁੱਕ ਰਹੇ ਹਨ।

ਸੋਨਾਕਸ਼ੀ ਨੇ ਲਿਖਿਆ ਕਿ, ‘ਪੱਤਰਕਾਰਾਂ ਨੂੰ ਡਰਾਇਆ ਜਾ ਰਿਹਾ ਹੈ। ਇੰਟਰਨੈੱਟ ਬੰਦ ਹੋ ਰਿਹਾ ਹੈ। ਸਰਕਾਰ ਅਤੇ ਮੀਡੀਆ ਦੇ ਪ੍ਰਚਾਰ ਜ਼ਰੀਏ ਪ੍ਰਦਰਸ਼ਨਕਾਰੀਆਂ ਦੀ ਗਲਤ ਤਸਵੀਰ ਪੇਸ਼ ਕੀਤੀ ਜਾ ਰਹੀ ਹੈ। ਇਹੀ ਉਹ ਮਾਮਲਾ ਹੈ ਜੋ ਦੁਨੀਆਂ ਭਰ ਵਿਚ ਚਰਚਾ ਵਿਚ ਆ ਰਿਹਾ ਹੈ। ਸੋਨਾਕਸ਼ੀ ਨੇ ਕਿਹਾ ਇਹ ਇਨਸਾਨਾਂ ਲਈ ਇਨਸਾਨਾਂ ਦੀ ਆਵਾਜ਼ ਬੁਲੰਦ ਕਰਨ ਦਾ ਮਾਮਲਾ ਹੈ।

 

View this post on Instagram

 

A post shared by Sonakshi Sinha (@aslisona)

Related Post