ਸੋਨਾਕਸ਼ੀ ਸਿਨ੍ਹਾ ਸਿੱਖ ਰਹੀ ਹੈ ਬਾਈਕ ਚਲਾਉਣਾ,ਵੀਡੀਓ ਹੋ ਰਿਹਾ ਹੈ ਵਾਇਰਲ

By  Shaminder February 1st 2020 01:29 PM

ਸੋਨਾਕਸ਼ੀ ਸਿਨ੍ਹਾ ਏਨੀਂ ਦਿਨੀਂ ਬਾਈਕ ਚਲਾਉਣਾ ਸਿੱਖ ਰਹੀ ਹੈ । ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ । ਜਿਸ 'ਚ ਉਹ ਮੁੰਬਈ ਦੀਆਂ ਸੜਕਾਂ 'ਤੇ ਬਾਈਕ ਚਲਾਉਂਦੇ ਵਿਖਾਈ ਦੇ ਰਹੇ ਹਨ । ਦਰਅਸਲ ਸੋਨਾਕਸ਼ੀ ਕਰੀਨਾ ਕਪੂਰ ਦੇ ਰੇਡੀਓ ਸ਼ੋਅ ਲਈ ਗਏ ਸਨ ।ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਉਨ੍ਹਾਂ ਦੇ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ।

ਹੋਰ ਵੇਖੋ:ਬਾਲੀਵੁੱਡ ਵੀ ਪੰਜਾਬੀ ਗੀਤਾਂ ਦਾ ਹੋਇਆ ਦੀਵਾਨਾ, ਅਦਾਕਾਰਾ ਸੋਨਾਕਸ਼ੀ ਸਿਨ੍ਹਾ ਨੂੰ ਪਸੰਦ ਹੈ ਇਹ ਪੰਜਾਬੀ ਗੀਤ

https://www.instagram.com/p/B7-hBsjHRr8/

ਜਦੋਂਕਿ ਕੁਝ ਉਨ੍ਹਾਂ ਦੇ ਵੀਆਈਪੀ ਕਲਚਰ ਨੂੰ ਲੈ ਕੇ ਟਰੋਲ ਵੀ ਕਰ ਰਹੇ ਹਨ ।ਸੋਨਾਕਸ਼ੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਫ਼ਿਲਮ 'ਦਬੰਗ-੩' ਪਿੱਛੇ ਜਿਹੇ ਹੀ ਰਿਲੀਜ਼ ਹੋਈ ਸੀ । ਇਸ ਫ਼ਿਲਮ 'ਚ ਉਨ੍ਹਾਂ ਦੇ ਨਾਲ ਸਲਮਾਨ ਖ਼ਾਨ ਦੇ ਨਾਲ ਨਾਲ ਸਈ ਮਾਂਜੇਰਕਰ ਵੀ ਨਜ਼ਰ ਆਏ ਸਨ ।ਸੜਕ 'ਤੇ ਦਬੰਗ ਗਰਲ ਦਾ ਅੰਦਾਜ਼ ਵੇਖ ਕੇ ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਕਰ ਰਹੇ ਹਨ ।

Related Post