ਬਾਲੀਵੁੱਡ ਐਕਟਰੈੱਸ ਸੋਨਾਕਸ਼ੀ ਸਿਨ੍ਹਾ ਨੇ ਫ਼ਿਲਮਾਂ ਵਿੱਚ ਆਉਣ ਲਈ 30 ਕਿਲੋ ਵਜ਼ਨ ਘਟਾਇਆ ਸੀ । ਫ਼ਿਲਮਾਂ ਵਿੱਚ ਆਉਣ ਤੋਂ ਪਹਿਲਾਂ ਸੋਨਾਕਸ਼ੀ ਦਾ ਵਜ਼ਨ 90 ਕਿਲੋ ਸੀ । ਸੋਨਾਕਸ਼ੀ ਨੇ ਸਲਮਾਨ ਖ਼ਾਨ ਦੇ ਕਹਿਣ ਤੇ ਵਜ਼ਨ ਘਟਾਇਆ ਸੀ । ਇੱਕ ਇੰਟਰਵਿਊ ਵਿੱਚ ਉਸ ਨੇ ਦੱਸਿਆ ਸੀ ਕਿ ਜਿੰਮ ਜਾਣ ਤੋਂ ਬਾਅਦ ਉਸ ਨੇ ਕਦੇ ਵੀ ਆਪਣਾ ਵਜ਼ਨ ਚੈੱਕ ਨਹੀਂ ਸੀ ਕੀਤਾ ।
https://www.instagram.com/p/BxzQT6QATmF/
ਸੋਨਾਕਸ਼ੀ ਨੇ ਆਪਣਾ ਵਜ਼ਨ ਘਟਾਉਣ ਲਈ ਸ਼ਾਹਿਦ ਕਪੂਰ ਦੇ ਟ੍ਰੇਨਰ ਨੂੰ ਹਾਇਰ ਕੀਤਾ ਸੀ । ਸੋਨਾਕਸ਼ੀ ਨੇ ਸਾਈਕਲਿੰਗ, ਸਵਿਮਿੰਗ, ਐਕਸਰਸਾਈਜ਼, ਜਿੰਮ ਤੇ ਯੋਗਾ ਕਰਕੇ ਵਜ਼ਨ ਘਟਾਇਆ ਸੀ । ਸੋਨਾਕਸ਼ੀ ਖਾਣ ਪੀਣ ਦੀ ਬਹੁਤ ਸ਼ੌਕੀਨ ਹੈ । ਪਰ ਜਦੋਂ ਉਸ ਨੇ ਵਜ਼ਨ ਘਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਪਣੇ ਆਪ ਤੇ ਬਹੁਤ ਕੰਟਰੋਲ ਕਰ ਲਿਆ ਸੀ ।
https://www.instagram.com/p/BuYM2_dgVEc/
ਐਕਸਰਸਾਈਜ਼ ਦੌਰਾਨ ਸੋਨਾਕਸ਼ੀ ਨੇ ਹਾਈ ਪ੍ਰੋਟੀਨ, ਤੇ ਲੋ ਕਾਰਬੋਹਾਈਡ੍ਰੇਟ ਵਾਲੀ ਖੁਰਾਕ ਲਈ ਸੀ । ਆਪਣੇ ਲੱਕ ਨੂੰ ਪਤਲਾ ਕਰਨ ਲਈ ਸੋਨਾਕਸ਼ੀ ਨੇ ਖੂਬ ਐਕਸਰਸਾਈਜ਼ ਕੀਤੀ ਸੀ ਤੇ ਪੂਰੀ ਤਰ੍ਹਾਂ ਆਪਣੇ ਡਾਈਟ ਪਲਾਨ ਨੂੰ ਫਾਲੋ ਕੀਤਾ ਸੀ ।
https://www.instagram.com/p/BqJ2W-Ag096/
ਸੋਨਾਕਸ਼ੀ ਸਵੇਰੇ ਉੱਠ ਕੇ ਇੱਕ ਗਲਾਸ ਗਰਮ ਪਾਣੀ ਪੀਂਦੀ ਸੀ । ਬ੍ਰੇਕਫਾਸਟ ਵਿੱਚ ਉਸ ਨੇ ਘੱਟ ਫੈਟ ਵਾਲੀਆਂ ਚੀਜ਼ਾਂ ਲਈਆਂ । ਲੰਚ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਸਲਾਦ ਤੇ ਘਰ ਵਿੱਚ ਬਣੀ ਹੋਈ ਰੋਟੀ ਖਾਧੀ । ਸ਼ਾਮ ਨੂੰ ਇੱਕ ਕੱਪ ਗਰੀਨ-ਟੀ ਅਤੇ ਫਲ । ਡਿਨਰ ਵਿੱਚ ਦਾਲ ਸਬਜ਼ੀ ਤੇ ਰੋਟੀ ।