ਕੈਂਸਰ ਨਾਲ ਤਗੜੀ ਲੜਾਈ ਲੜ੍ਹ ਵਾਪਿਸ ਪਰਤ ਰਹੀ ਹੈ ਸੋਨਾਲੀ ਬੇਂਦਰੇ , ਲਿਖਿਆ ਇਹ ਖਾਸ ਸੰਦੇਸ਼

By  Aaseen Khan December 2nd 2018 06:16 PM

ਕੈਂਸਰ ਦਾ ਇਲਾਜ ਕਰਵਾ ਭਾਰਤ ਵਾਪਸੀ ਲਈ ਤਿਆਰ ਸੋਨਾਲੀ ਬੇਂਦਰੇ , ਲਿਖਿਆ ਖਾਸ ਨੋਟ : ਸੋਨਾਲੀ ਬੇਂਦਰੇ ਤਕਰੀਬਨ 4 ਮਹੀਨਿਆਂ ਤੋਂ ਅਮਰੀਕਾ 'ਚ ਆਪਣੇ ਕੈਂਸਰ ਦਾ ਇਲਾਜ਼ ਕਰਵਾ ਰਹੇ ਸੀ। ਹੁਣ ਉਹ ਵਾਪਿਸ ਆਪਣੇ ਦੇਸ਼ ਵਾਪਿਸ ਪਰਤ ਰਹੇ ਹਨ। ਉਹਨਾਂ ਇਸ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤੀ ਹੈ। ਸੋਨਾਲੀ ਆਪਣੇ ਵਾਈਟ ਪੇਂਟ ਅਤੇ ਮੈਚਿੰਗ ਹੁੱਡ 'ਚ ਨਜ਼ਰ ਆਈ।

https://www.instagram.com/p/Bq4BuMeB82p/

ਸੋਨਾਲੀ ਭਾਰਤ ਪਰਤਣ ਸਮੇਂ ਕਿਹੋ ਜਿਹਾ ਮਹਿਸੂਸ ਕਰ ਰਹੇ ਹਨ ਉਹਨਾਂ ਆਪਣੀਆਂ ਇਹਨਾਂ ਭਾਵਨਾਵਾਂ ਨੂੰ ਜ਼ਾਹਿਰ ਕੀਤਾ ਹੈ। ਉਹਨਾਂ ਲਿਖਿਆ ਹੈ ਕਿ 'ਮੈਂ ਉੱਥੇ ਵਾਪਿਸ ਜਾ ਰਹੀ ਹਾਂ ਜਿੱਥੇ ਮੇਰਾ ਦਿਲ ਹੈ। ਇਹ ਇੱਕ ਅਜਿਹੀ ਫੀਲਿੰਗ ਹੈ ਜਿਸ ਨੂੰ ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੀ , ਪਰ ਮੈਂ ਕੋਸ਼ਿਸ਼ ਕਰ ਰਹੀ ਹਾਂ। ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਵਾਪਿਸ ਦੇਖਣਾ ਖੁਸ਼ਗਵਾਰ ਹੋਵੇਗਾ। ਉਹਨਾਂ ਦੇ ਲਈ ਉਤਸਾਹਿਤ ਹਾਂ ਜਿਹੜੇ ਮੈਨੂੰ ਪਸੰਦ ਹਨ। ਖਾਸ ਕਰਕੇ ਉਸ ਸਫ਼ਰ ਦੇ ਲਈ ਜਿਹੜੀ ਹੁਣ ਤੱਕ ਦਾ ਰਿਹਾ ਹੈ।

https://www.instagram.com/p/BprW3dfHPdr/

ਸੋਨਾਲੀ ਦਾ ਕਹਿਣਾ ਹੈ ਕਿ ਇਹ ਲੜਾਈ ਅਜੇ ਖਤਮ ਨਹੀਂ ਹੋਈ ਹੈ। ਇਹ ਤਾਂ ਬਸ ਇੰਟਰਵਲ ਹੈ। ਸੋਨਾਲੀ ਨੇ ਲਿਖਿਆ 'ਲੋਕ ਕਹਿੰਦੇ ਨੇ ਕਿ ਦੂਰੀਆਂ ਲੋਕਾਂ ਨੂੰ ਕਰੀਬ ਲਿਆ ਦਿੰਦੀਆਂ ਹਨ। ਬੇਸ਼ੱਕ ਏਦਾਂ ਹੀ ਹੁੰਦਾ ਹੈ। ਪਰ ਇਹਨਾਂ ਦੂਰੀਆਂ ਨੇ ਮੈਨੂੰ ਬਹੁਤ ਕੁੱਝ ਸਿਖਾਇਆ ਹੈ। ਆਪਣੇ ਸ਼ਹਿਰ ਤੋਂ ਦੂਰ ਨਿਊਯੌਰਕ 'ਚ ਰਹਿਣ ਨਾਲ ਮੈਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ।'

ਹੋਰ ਪੜ੍ਹੋ : ਰਾਜਵੀਰ ਜਵੰਦਾ ਦੀ ਆਵਾਜ਼ ਨੇ ਖਾਲਸਾ ਜੀ ਦੇ ਪਵਾਏ ਹੌਲ , ਦੇਖੋ ਵੀਡੀਓ

https://www.instagram.com/p/BozA0ydhIht/

ਦੱਸ ਦਈਏ ਜੁਲਾਈ 'ਚ ਸੁਨਾਲੀ ਬੇਂਦਰੇ ਨੂੰ ਹਾਈਗ੍ਰੇਡ ਕੈਂਸਰ ਦਾ ਪਤਾ ਲੱਗਿਆ ਸੀ , ਜਿਸ ਤੋਂ ਬਾਅਦ ਉਹ ਉਸਦਾ ਇਲਾਜ ਕਰਵਾਉਣ ਲਈ ਨਿਊਯਾਰਕ ਚਲੇ ਗਏ ਸਨ। ਸੋਨਾਲੀ ਨੇ ਲਿਖਿਆ ਕਿ ਪਿੱਛਲੇ ਕਈ ਮਹੀਨਿਆਂ 'ਚ ਮੇਰੇ ਜੀਵਨ 'ਚ ਕਈ ਉਤਾਰ ਝੜਾ ਆਏ ਹਨ।

Related Post