ਸੋਨਾਲੀ ਬੇਂਦਰੇ ਨੇ ਬਦਲਿਆ ਆਪਣਾ ਲੁਕ,ਹੇਅਰ ਸਟਾਈਲਿਸਟ ਦਾ ਕੀਤਾ ਸ਼ੁਕਰੀਆ 

By  Shaminder October 23rd 2018 09:02 AM

ਨਿਊਯਾਰਕ 'ਚ ਹਾਈ ਗਰੇਡ ਕੈਂਸਰ ਦਾ ਇਲਾਜ ਕਰਵਾ ਰਹੀ ਸੋਨਾਲੀ ਬੇਂਦਰੇ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ ।ਇਨ੍ਹਾਂ ਤਸਵੀਰਾਂ 'ਚ ਉਹ ਕਾਫੀ ਖੁਸ਼ ਨਜ਼ਰ ਆ ਰਹੇ ਨੇ । ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਸੋਨਾਲੀ ਬੇਂਦਰੇ ਨੇ ਆਪਣਾ ਲੁਕ ਬਦਲਿਆ ਹੋਇਆ ਹੈ । ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਉਨ੍ਹਾਂ ਨੇ ਵਿਗ ਪਾਈ ਹੋਈ ਹੈ ।ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਦੇ ਨਾਲ ਉਨ੍ਹਾਂ ਦੀ ਹੇਅਰ ਸਟਾਈਲਿਸਟ ਅਤੇ ਵਿੱਗ ਮੇਕਰ ਵੀ ਮੌਜੂਦ ਹੈ ।ਸੋਨਾਲੀ ਬੇਂਦਰੇ ਨੇ ਤਸਵੀਰਾਂ ਦੇ ਨਾਲ –ਨਾਲ ਇੱਕ ਭਾਵੁਕ ਪੋਸਟ ਵੀ ਸਾਂਝੀ ਕੀਤੀ ।

ਹੋਰ ਵੇਖੋ : ਨਿਊਯਾਰਕ ‘ਚ ਇਲਾਜ਼ ਕਰਵਾ ਰਹੀ ਸੋਨਾਲੀ ਬੇਂਦਰੇ ਨੂੰ ਮਿਲਣ ਪਹੁੰਚੀ ਪ੍ਰਿਯੰਕਾ ਚੋਪੜਾ

ਉਨ੍ਹਾਂ ਨੇ ਲਿਖਿਆ ਕਿ " ਕਦੇ-ਕਦੇ ਮੁਸ਼ਕਿਲ ਹਾਲਾਤਾਂ 'ਚ ਤੁਸੀਂ ਸ਼ਾਨਦਾਰ ਲੋਕਾਂ ਨੂੰ ਮਿਲਦੇ ਹੋ ,ਕੋਈ ਅਜਿਹਾ ਜੋ ਅਜਨਬੀ ਬਣ ਕੇ ਮਿਲਦਾ ਹੈ ਪਰ ਬਹੁਤ ਜਲਦ ਤੁਹਾਡਾ ਦੋਸਤ ਬਣ ਜਾਂਦਾ ਹੈ "ਅਜਿਹੀ ਹੀ ਇੱਕ ਦੋਸਤ ਹੈ ਜੋ ਜੀਨੀਅਸ ਹੇਅਰ ਸਟਾਈਲਿਸਟ ਅਤੇ ਵਿੱਗ ਮੇਕਰ ਹੈ ਉਹ ਸੱਚੀਂ ਸ਼ਾਨਦਾਰ ਹੈ" ।ਉਨ੍ਹਾਂ ਨੇ ਮੈਨੂੰ ਕਈ ਤਰ੍ਹਾਂ ਦੇ ਲੁਕ 'ਚ ਢਾਲਿਆ ਸ਼ਾਰਟ ਤੋਂ ਲੈ ਕੇ ਲਾਂਗ ਹੇਅਰ ਤੱਕ । ਸੋਨਾਲੀ ਲਿਖਦੀ ਹੈ ਕਿ ਉਹ ਕਾਫੀ ਸਪੋਰਟਿਵ ਅਤੇ ਸਮਝਦਾਰ ਹੈ ਥੈਕ-ਯੂ ਬੁਖੀ ਮੈਂ ਤੈਨੂੰ ਦੱਸ ਨਹੀਂ ਸਕਦੀ ਕਿ ਸਾਡੇ ਸੋਸ਼ਲ ਮੇਰੇ ਲਈ ਕਿੰਨੇ ਮਾਇਨੇ ਰੱਖਦੇ ਨੇ ,ਤੁਸੀਂ ਸੱਚ 'ਚ ਏਂਜਲ ਹੋ ।

ਸੋਨਾਲੀ ਨੇ ਸੋਸ਼ਲ ਮੀਡੀਆ 'ਤੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕੀਤਾ । ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਉਨ੍ਹਾਂ ਦੀ ਹੇਅਰ ਸਟਾਈਲਿਸਟ ਉਨ੍ਹਾਂ ਦੇ ਵਾਲ ਬਣਾ ਰਹੀ ਹੈ ਅਤੇ ਸੋਨਾਲੀ ਇਨ੍ਹਾਂ ਪਲਾਂ ਨੂੰ ਕੈਮਰੇ 'ਚ ਕੈਦ ਕਰਦੀ ਨਜ਼ਰ ਆ ਰਹੀ ਹੈ । ਤੁਸੀਂ ਵੀ ਵੇਖੋ ਸੋਨਾਲੀ ਬੇਂਦਰੇ ਵੱਲੋਂ ਸਾਂਝੀਆਂ ਕੀਤੀਆਂ ਇਨ੍ਹਾਂ ਤਸਵੀਰਾਂ ਨੂੰ । ਅਸੀਂ ਵੀ ਉਮੀਦ ਕਰਦੇ ਹਾਂ ਕਿ ਸੋਨਾਲੀ ਬੇਂਦਰੇ ਜਲਦ ਠੀਕ ਹੋ ਕੇ ਭਾਰਤ ਪਰਤਣ ।

Related Post