'ਮੁਕਲਾਵਾ' ਦੇ ਟਰੇਲਰ ਲਈ ਹੋ ਜਾਓ ਤਿਆਰ, ਮੁੜ ਨਜ਼ਰ ਆਵੇਗੀ ਸੋਨਮ ਬਾਜਵਾ ਤੇ ਐਮੀ ਵਿਰਕ ਦੀ ਹਿੱਟ ਜੋੜੀ

By  Aaseen Khan April 12th 2019 12:52 PM

'ਮੁਕਲਾਵਾ' ਦੇ ਟਰੇਲਰ ਲਈ ਹੋ ਜਾਓ ਤਿਆਰ, ਮੁੜ ਨਜ਼ਰ ਆਵੇਗੀ ਸੋਨਮ ਬਾਜਵਾ ਤੇ ਐਮੀ ਵਿਰਕ ਦੀ ਹਿੱਟ ਜੋੜੀ : ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਮੋਸਟ ਅਵੇਟਡ ਫ਼ਿਲਮ 'ਮੁਕਲਾਵਾ' ਜਿਹੜੀ 24 ਮਈ ਨੂੰ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਦੇ ਟਰੇਲਰ ਦੀ ਰਿਲੀਜ਼ ਡੇਟ ਵੀ ਸਾਹਮਣੇ ਆ ਚੁੱਕੀ ਹੈ। ਫ਼ਿਲਮ ਮੁਕਲਾਵਾ ਦਾ ਟਰੇਲਰ 13 ਅਪ੍ਰੈਲ ਯਾਨੀ ਕੱਲ੍ਹ ਰਿਲੀਜ਼ ਹੋਣ ਜਾ ਰਿਹਾ ਹੈ।

 

View this post on Instagram

 

Get ready to watch the trailer of Muklawa

A post shared by Gurpreet Ghuggi (@ghuggigurpreet) on Apr 11, 2019 at 9:10am PDT

ਪਰ ਉਸ ਤੋਂ ਪਹਿਲਾਂ ਫ਼ਿਲਮ ਦੀ ਸਟਾਰ ਕਾਸਟ ਦੇ ਪੋਸਟਰ ਵੀ ਸਾਹਮਣੇ ਆ ਰਹੇ ਹਨ। ਫ਼ਿਲਮ 'ਚ ਐਮੀ ਵਿਰਕ ਅਤੇ ਸੋਨਮ ਬਾਜਵਾ ਤੋਂ ਇਲਾਵਾ ਸਰਬਜੀਤ ਚੀਮਾ, ਗੁਰਪ੍ਰੀਤ ਘੁੱਗੀ, ਅਤੇ ਕਰਮਜੀਤ ਅਨਮੋਲ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਇਹ ਫ਼ਿਲਮ ਮੁਕਲਾਵਾ ਜਿਹੜੀ ਕੇ ਰੋਮਾਂਟਿਕ ਕਾਮੇਡੀ ਜੌਨਰ ਦੀ ਫ਼ਿਲਮ ਹੋਣ ਵਾਲੀ ਹੈ, ਜਿਸ ਨੂੰ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਹੈ।

 

View this post on Instagram

 

A post shared by Karamjit Anmol (@karamjitanmol) on Apr 11, 2019 at 2:43pm PDT

ਫ਼ਿਲਮ ਨੂੰ ਗੁਨਬੀਰ ਸਿੰਘ ਸਿੱਧੂ ਅਤੇ ਮਨਮੋਰਦ ਸਿੱਧੂ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। ਫ਼ਿਲਮ ਦਾ ਟਰੇਲਰ ਕੱਲ੍ਹ ਸਵੇਰੇ 10 ਵਜੇ ਵਰਲਡ ਵਾਈਡ ਰਿਲੀਜ਼ ਕਰ ਦਿੱਤਾ ਜਾਵੇਗਾ। 24 ਮਈ ਨੂੰ ਐਮੀ ਵਿਰਕ ਅਤੇ ਸੋਨਮ ਬਾਜਵਾ ਹੀ ਨਹੀਂ ਸਗੋਂ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦੀ ਫ਼ਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਵੀ ਰਿਲੀਜ਼ ਹੋਣ ਵਾਲੀ ਹੈ। ਹੁਣ ਦੇਖਣਾ ਹੋਵਗਾ ਇਹਨਾਂ ਦੋ ਵੱਡੇ ਸਟਾਰਜ਼ 'ਚੋਂ ਕਿਸ ਦੀ ਫ਼ਿਲਮ ਦਰਸ਼ਕਾਂ ਦਾ ਦਿਲ ਜਿੱਤਣ 'ਚ ਕਾਮਯਾਬ ਹੁੰਦੀ ਹੈ।

ਹੋਰ ਵੇਖੋ : ਪੰਜਾਬੀ ਸਿਨੇਮਾ 'ਤੇ ਸੀਕੁਏਲ ਫ਼ਿਲਮਾਂ ਦੀ ਚੜ੍ਹਤ , ਦਰਜਨ ਤੋਂ ਵੱਧ ਫ਼ਿਲਮਾਂ ਦੇ ਵੇਖਣ ਨੂੰ ਮਿਲਣਗੇ ਅਗਲੇ ਭਾਗ 

 

View this post on Instagram

 

2 days to go for Muklawa trailer.. Muklawa 24th May ❤️❤️

A post shared by Sonam Bajwa (@sonambajwa) on Apr 11, 2019 at 6:53am PDT

ਐਮੀ ਵਿਰਕ ਮੁਕਲਾਵਾ ਤੋਂ ਬਾਅਦ 'ਨਿੱਕਾ ਜ਼ੈਲਦਾਰ 3' ਨਾਲ ਵੀ ਮੁੜ ਦਰਸ਼ਕਾਂ ਨੂੰ ਹਸਾਉਣ ਜਲਦ ਪਰਦੇ 'ਤੇ ਵਾਪਸੀ ਕਰਨਗੇ ਅਤੇ ਇਸ ਦੇ ਨਾਲ ਹੀ ਉਹਨਾਂ ਦਾ 2020 'ਚ ਬਾਲੀਵੁੱਡ 'ਚ ਵੀ ਡੈਬਿਊ ਹੋਣ ਜਾ ਰਿਹਾ ਹੈ। ਉਹ ਸੁਪਰਸਟਾਰ ਰਣਵੀਰ ਸਿੰਘ ਅਤੇ ਅਜੈ ਦੇਵਗਨ ਨਾਲ ਸਕਰੀਨ ਸਾਂਝੀ ਕਰਦੇ ਨਜ਼ਰ ਆਉਣਗੇ।

 

View this post on Instagram

 

MUKLAWA trailer releasing on 13th april 10AM... jni k saturday svere 10 vje... WAHEGURU JI MEHAR KARAN ????

A post shared by Ammy Virk ( ਐਮੀ ਵਿਰਕ ) (@ammyvirk) on Apr 11, 2019 at 6:51am PDT

Related Post