ਗਾਇਕ ਸਿੱਧੂ ਮੂਸੇਵਾਲਾ ਤੇ ਸੋਨਮ ਬਾਜਵਾ ਮਿਲ ਕੇ ਪਕਾ ਰਹੇ ਹਨ ਕੋਈ ਖਿਚੜੀ…! 

By  Rupinder Kaler August 20th 2019 05:34 PM

ਪਾਲੀਵੁੱਡ ਦੀ ਸੁਪਰਸਟਾਰ ਸੋਨਮ ਬਾਜਵਾ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਰਹੀ ਹੈ । ਹਾਲ ਹੀ ਵਿੱਚ ਉਹ ਪਰਮੀਸ਼ ਵਰਮਾ ਦੀ ਫ਼ਿਲਮ 'ਸਿੰਘਮ' ਵਿੱਚ ਨਜ਼ਰ ਆਈ ਸੀ । ਇਸ ਫ਼ਿਲਮ ਨੇ ਬਾਕਸ ਆਫ਼ਿਸ ਤੇ ਚੰਗੀ ਕਮਾਈ ਕੀਤੀ ਹੈ । ਇਸ ਫ਼ਿਲਮ ਤੋਂ ਬਾਅਦ ਸੋਨਮ ਬਾਜਵਾ ਗਾਇਕ ਸਿੱਧੂ ਮੂਸੇਵਾਲਾ ਦੇ ਨਾਲ ਨਜ਼ਰ ਆਵੇਗੀ । ਖ਼ਬਰਾਂ ਦੀ ਮੰਨੀਏ ਤਾਂ ਮੂਸੇਵਾਲਾ ਤੇ ਸੋਨਮ ਕਿਸੇ ਗਾਣੇ ਦੀ ਵੀਡੀਓ ਲਈ ਇੱਕਠੇ ਹੋਏ ਹਨ ।

https://www.instagram.com/p/B1TiU5AhVqI/

ਭਾਵੇਂ ਦੋਹਾਂ ਨੇ ਇਸ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਪਰ ਸੋਨਮ ਬਾਜਵਾ ਨੇ ਜਿਸ ਤਰ੍ਹਾਂ ਦੀ ਪੋਸਟ ਆਪਣੇ ਇੰਸਟਾਗ੍ਰਾਮ ਤੇ ਪਾਈ ਹੈ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੋਵਂੇ ਮਿਲ ਕੇ ਕੋਈ ਖਿਚੜੀ ਪਕਾ ਰਹੇ ਹਨ । ਇਹ ਜੋੜੀ ਜਾਂ ਤਾਂ ਕਿਸੇ ਫ਼ਿਲਮ ਵਿੱਚ ਨਜ਼ਰ ਆਵੇਗੀ ਜਾਂ ਫਿਰ ਕਿਸੇ ਗਾਣੇ ਵਿੱਚ ਨਜ਼ਰ ਆਵੇਗੀ ।

https://www.instagram.com/p/B1VQjIbgzst/

ਸਿੱਧੂ ਮੂਸੇਵਾਲਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਗਾਣਾ ਸੇਮ ਬੀਫ ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ ਯਸ਼ ਰਾਜ ਫ਼ਿਲਮ ਦੇ ਲੇਬਲ ਹੇਠ ਇਸ ਗਾਣੇ ਵਿੱਚ ਰੈਪਰ ਬੋਹੇਮੀਆ ਵੀ ਨਜ਼ਰ ਆਏ ਹਨ ।

broadway broadway

ਇਸ ਗਾਣੇ ਨੂੰ ਲੋਕਾ ਦਾ ਚੰਗਾ ਪਿਆਰ ਮਿਲਿਆ ਹੈ ਇਸ ਕਰਕੇ ਇੱਸ ਗਾਣੇ ਦੇ ਵੀਵਰਜ਼ ਹੁਣ ਤੱਕ ੫ ਮਿਲੀਅਨ ਤੋਂ ਵੀ ਪਾਰ ਕਰ ਗਏ ਹਨ । ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਪੰਜਾਬੀ ਫ਼ਿਲਮ ਤੇਰੀ ਮੇਰੀ ਜੋੜੀ ਵਿੱਚ ਵੀ ਨਜ਼ਰ ਆਉਣਗੇ ।

 

Related Post