ਜਲਦੀ ਵੇਖਣ ਨੂੰ ਮਿਲੇਗਾ ਅਦਾਕਾਰ ਸੋਨਮ ਬਾਜਵਾ ਦਾ ਇਹ ਹੁਨਰ

By  PTC Buzz December 13th 2017 01:19 PM

ਪੰਜਾਬੀ ਫਿਲਮ ਇੰਡਸਟਰੀ ਦਾ ਬਹੁਤ ਮਸ਼ਹੂਰ ਚੇਹਰਾ ਤੇ ਕਮਾਲ ਦੀ ਅਭਿਨੇਤਰੀ ਸੋਨਮ ਬਾਜਵਾ Sonam Bajwa ਹੁਣ ਅਦਾਕਾਰੀ ਦੇ ਨਾਲ ਨਾਲ ਆਪਣੀ ਗਾਇਕੀ ਦੇ ਨਾਲ ਵੀ ਤੁਹਾਡੇ ਦਿਲ ਪਰਚਾਉਣਗੇ | ਅਰੇ ਜਨਾਬ ਤੁਸੀਂ ਬਿਲਕੁਲ ਠੀਕ ਪੜ੍ਹ ਰਹੇ ਹੋ ਤੇ ਇਸ ਪੰਕਤੀ ਦੇ ਵਿੱਚ ਕੋਈ ਵੀ ਮਿਲਾਵਟ ਨਹੀਂ ਹੈ | ਇਹ ਖ਼ਬਰ ਬਿਲਕੁਲ 100 ਪ੍ਰਤੀਸ਼ਤ ਸ਼ੁੱਧ ਹੈ | ਸਾਨੂੰ ਪਤਾ ਲੱਗਿਆ ਹੈ ਕਿ ਸੋਨਮ ਬਾਜਵਾ ਨੂੰ ਗਾਉਣ ਦਾ ਸ਼ੋਂਕ ਬਹੁਤ ਪਹਿਲਾਂ ਤੋਂ ਹੀ ਹੈ ਪਰ ਅਦਾਕਾਰੀ ਦੇ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਇਹ ਸ਼ੋਂਕ, ਸ਼ੋਂਕ ਹੀ ਬਣਾਏ ਰੱਖਿਆ ਤੇ ਐਕਟਿੰਗ ਵੱਲ ਧਿਆਨ ਦਿੱਤਾ |

ਤੇ ਹੁਣ ਜਦ ਉਨ੍ਹਾਂ ਦੀ ਐਕਟਿੰਗ ਵਾਲ਼ੀ ਗੱਡੀ ਫੁੱਲ ਸਪੀਡ ਦੇ ਨਾਲ ਸਫ਼ਲਤਾ ਦੀ ਪੱਟੜੀ ਤੇ ਦੌੜਾਂ ਲਾ ਰਹੀ ਹੈ ਤੇ ਉਨ੍ਹਾਂ ਨੇ ਸੋਚਿਆ ਕਿ ਕਿਉਂ ਨਾ ਹੁਣ ਆਪਣੇ ਸ਼ੋਂਕ ਨੂੰ ਥੋੜਾ ਜਿਹਾ ਦੁਨੀਆਂ ਦੇ ਸਾਹਮਣੇ ਲਿਆਇਆ ਜਾਵੇ ਤੇ ਗਾਇਕੀ ਨੂੰ ਵੀ ਅਦਾਕਾਰੀ ਦੇ ਵਾਂਗੂ ਹੀ ਆਪਣਾ ਪੇਸ਼ਾ ਬਣਾਇਆ ਜਾਏ | ਹੁਣ ਤੁਸੀਂ ਉਨ੍ਹਾਂ ਦੀ ਅਦਾਕਾਰੀ ਨੂੰ ਤਾਂ ਬਹੁਤ ਪਿਆਰ ਦਿੱਤਾ ਹੈ ਪਰ ਉਨ੍ਹਾਂ ਦੀ ਗਾਇਕੀ ਤੁਹਾਨੂੰ ਕਿਨ੍ਹੀ ਕੁ ਪਸੰਦ ਆਉਂਦੀ ਹੈ ਇਸਦੇ ਲਈ ਤਾਂ ਉਨ੍ਹਾਂ ਦਾ ਗੀਤ ਸੁਣਨਾ ਪਏਗਾ ਤੇ ਗੀਤ ਸੁਨਣ ਦੇ ਲਈ ਸਾਡੇ ਵਾਂਗੂ ਹੀ ਤੁਹਾਨੂੰ ਵੀ ਕਰਨਾ ਪਏਗਾ ਇੰਤਜ਼ਾਰ | ਇਸ ਕਰਕੇ ਇੰਤਜ਼ਾਰ ਕਰੋ ਫਿਰ ਜਦ ਤਕ ਉਨ੍ਹਾਂ ਦਾ ਗੀਤ ਰਿਲੀਜ਼ ਨਹੀਂ ਹੋ ਜਾਂਦਾ !

Related Post