ਸੋਨਮ ਬਾਜਵਾ ਨੇ ਗੁਰਨਾਮ ਭੁੱਲਰ ਤੇ ਤਾਨੀਆ ਦੀ ਫ਼ਿਲਮ ਲੇਖ 'ਤੇ ਦਿੱਤਾ ਰਿਐਕਸ਼ਨ, ਆਖੀ ਇਹ ਗੱਲ...

By  Pushp Raj April 6th 2022 04:46 PM

ਮਸ਼ਹੂਰ ਪੰਜਾਬੀ ਅਦਾਕਾਰ ਗੁਰਨਾਮ ਭੁੱਲਰ ਇਨ੍ਹੀਂ ਦਿਨੀਂ ਆਪਣੀ ਨਵੀਂ ਫ਼ਿਲਮ "ਲੇਖ" ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਫ਼ਿਲਮ ਵਿੱਚ ਉਨ੍ਹਾਂ ਦੀ ਅਦਾਕਾਰੀ ਦੀ ਹਰ ਕੋਈ ਤਰੀਫ ਕਰ ਰਿਹਾ ਹੈ। ਇਸ ਵਿੱਚ ਇੱਕ ਹੋਰ ਨਾਂਅ ਸ਼ਾਮਲ ਹੈ ਪੰਜਾਬੀ ਅਦਾਕਾਰ ਸੋਨਮ ਬਾਜਵਾ ਦਾ ਵੀ। ਸੋਨਮ ਬਾਜਵਾ ਨੇ ਗੁਰਨਾਮ ਭੁੱਲਰ ਤੇ ਤਾਨੀਆ ਦੀ ਫ਼ਿਲਮ "ਲੇਖ" ਵੇਖਣ ਤੋਂ ਬਾਅਦ ਇਸ 'ਤੇ ਆਪਣਾ ਰਿਐਕਸ਼ਨ ਦਿੱਤਾ ਹੈ।

ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਗੁਰਨਾਮ ਭੁੱਲਰ ਅਤੇ ਤਾਨੀਆ ਸਟਾਰਰ ਪੰਜਾਬੀ ਫਿਲਮ 'ਲੇਖ' ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹਾਲ ਹੀ ਦੇ ਸਮੇਂ ਵਿੱਚ ਇਹ ਸਭ ਤੋਂ ਵਧੀਆ ਫਿਲਮਾਂ ਵਿੱਚੋਂ ਇੱਕ ਹੈ।

ਗੁਰਨਾਮ ਭੁੱਲਰ ਨਾਲ ਫਿਲਮ ਦੇਖਣ ਤੋਂ ਬਾਅਦ ਸੋਨਮ ਬਾਜਵਾ ਨੇ ਕਿਹਾ ਕਿ ਫਿਲਮ 'ਲੇਖ' ਬਹੁਤ ਖੂਬਸੂਰਤ ਹੈ ਅਤੇ ਫਿਲਮ ਨਿਰਮਾਤਾਵਾਂ 'ਤੇ ਉਨ੍ਹਾਂ ਨੂੰ ਮਾਣ ਹੈ। ਉਨ੍ਹਾਂ ਨੇ ਕਿਹਾ ਕਿ ਬੇਸ਼ਕ ਇਹ ਇੱਕ ਸਧਾਰਨ ਜਿਹੀ ਕਹਾਣੀ ਹੈ,ਪਰ ਇਸ ਨੂੰ ਵਿਲੱਖਣ ਢੰਗ ਤੇ ਖੂਬਸੂਰਤ ਢੰਗ ਨਾਲ ਦਰਸਾਇਆ ਗਿਆ ਹੈ।

ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਸੋਨਮ ਬਾਜਵਾ ਨੇ ਕਿਹਾ ਕਿ ਮੈਂ ਪੰਜਾਬ ਵਿੱਚ ਕਾਫੀ ਸਮੇਂ ਬਾਅਦ ਇੰਨੀ ਖੂਬਸੂਰਤ ਫਿਲਮ ਦੇਖੀ ਹੈ।ਮੈਂ ਇਸ ਪੂਰੀ ਫਿਲਮ ਦੀ ਟੀਮ ਅਤੇ ਪੰਜਾਬੀ ਸਿਨੇਮਾ ਲਈ ਬਹੁਤ ਖੁਸ਼ ਹਾਂ।

ਸੋਨਮ ਬਾਜਵਾ ਨੇ ਕਿਹਾ, "ਮੈਨੂੰ ਉਨ੍ਹਾਂ 'ਤੇ ਬਹੁਤ ਮਾਣ ਹੈ। ਭਾਵੇਂ ਇਹ ਅਦਾਕਾਰੀ, ਨਿਰਦੇਸ਼ਨ, ਸੰਗੀਤ ਅਤੇ ਗੀਤ ਹੋਵੇ, ਫਿਲਮ ਨੇ ਸਾਰੇ ਪਹਿਲੂਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਹ ਇੱਕ ਸੰਪੂਰਨ ਫਿਲਮ ਸੀ,ਯਾਨੀ ਕਿ ਇੰਝ ਕਹਿ ਦੱਈਏ 'It was perfect"

ਹੋਰ ਪੜ੍ਹੋ : ਜਾਣੋ ਕਿਉਂ ਸ਼ਹਿਨਾਜ਼ ਗਿੱਲ ਦੇ ਫੋਨ ਦਾ ਵਾਲਪੇਪਰ ਬਣ ਰਿਹਾ ਹੈ ਸੁਰਖੀਆਂ

ਇਸ ਦੌਰਾਨ ਗੁਰਨਾਮ ਭੁੱਲਰ ਨਿਸ਼ਬਦ ਹੋ ਗਏ, ਕਿਉਂਕਿ ਉਹ ਆਪਣੀ ਫ਼ਿਲਮ ਦੀ ਸਫਲਤਾ ਦਾ ਆਨੰਦ ਮਾਣ ਰਹੇ ਸੀ। ਭੁੱਲਰ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਧੰਨ ਮਹਿਸੂਸ ਕਰ ਰਹੇ ਹਨ ਕਿ ਸੋਨਮ ਬਾਜਵਾ ਉਨ੍ਹਾਂ ਦੇ ਕੰਮ ਦੀ ਤਾਰੀਫ ਕਰ ਰਹੀ ਹੈ।

ਗੁਰਨਾਮ ਭੁੱਲਰ ਅਤੇ ਤਾਨੀਆ ਸਟਾਰਰ ਪੰਜਾਬੀ ਫਿਲਮ 'ਲੇਖ' 1 ਅਪ੍ਰੈਲ ਨੂੰ ਰਿਲੀਜ਼ ਹੋਈ ਸੀ ਅਤੇ ਫਿਲਮ ਦੇਖਣ ਵਾਲੇ ਲੋਕ ਫਿਲਮ 'ਚ ਗੁਰਨਾਮ ਦੇ ਕੰਮ ਦੀ ਤਾਰੀਫ ਕਰ ਰਹੇ ਸਨ।

 

View this post on Instagram

 

A post shared by Gurnam Bhullar (@gurnambhullarofficial)

Related Post