VIDEO: 'ਕਾਨਸ' 'ਚ ਸ਼ਾਮਲ ਹੋਣ ਗਈ ਸੋਨਮ ਦੀ ਗੱਡੀ ਦੀ ਸਕਿਓਰਟੀ ਗਾਰਡਜ਼ ਨੇ ਲਈ ਤਲਾਸ਼ੀ

By  Gourav Kochhar May 16th 2018 06:22 AM

ਬਾਲੀਵੁੱਡ ਅਦਾਕਾਰਾ ਅਤੇ ਫੈਸ਼ਨ ਆਈਕਾਨ ਸੋਨਮ ਕਪੂਰ ਨੇ 8 ਮਈ ਨੂੰ ਦਿੱਲੀ ਬੇਸਡ ਬਿਜ਼ਨੈੱਸਮੈਨ ਆਨੰਦ ਆਹੂਜਾ Anand Ahuja ਨਾਲ ਪੰਜਾਬੀ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ ਸੀ। ਵਿਆਹ ਦੇ ਤੁਰੰਤ ਬਾਅਦ ਹਨੀਮੂਨ ਇਨਜੁਆਏ ਕਰਨ ਦੀ ਜਗ੍ਹਾ ਅਦਾਕਾਰਾ ਪਤੀ ਆਨੰਦ ਆਹੂਜਾ ਤੋਂ ਬਗੈਰ ਫ੍ਰੈਂਚ ਰੇਵਿਰਾ ਪਹੁੰਚੀ। 71ਵੇਂ ਕਾਨਸ ਫਿਲਮ ਫੈਸਟੀਵਲ 'ਚ ਸ਼ਾਮਲ ਹੋਈ ਸੋਨਮ ਕਪੂਰ Sonam Kapoor ਨੇ ਸੋਮਵਾਰ ਨੂੰ ਦੇਸੀ ਲੁੱਕ 'ਚ ਰੈੱਡ ਕਾਰਪੇਟ 'ਤੇ ਸ਼ਾਨਦਾਰ ਐਂਟਰੀ ਕੀਤੀ। ਸੋਨਮ ਕਪੂਰ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਉਹ ਇਵੈਂਟ 'ਚ ਸ਼ਾਮਲ ਹੋਣ ਨਾਲ ਪਹਿਲਾਂ ਸਕਿਓਰਟੀ ਚੈਕਅੱਪ ਤੋਂ ਗੁਜ਼ਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਸੋਨਮ ਆਪਣੀ ਕਾਰ ਦੀ ਬੈਕਸੀਟ 'ਤੇ ਸੱਜੀ-ਧੱਜੀ ਬੈਠੀ ਹੋਈ ਹੈ।

sonam kapoor

ਇਸ ਵਿਚਕਾਰ ਸਕਿਓਰਟੀ ਗਾਰਡ ਕਾਰ ਦੇ ਦੋਵੇਂ ਬਾਰੀਆਂ ਖੋਲ੍ਹ ਦਿੰਦੇ ਹਨ ਅਤੇ ਸੋਨਮ ਉਨ੍ਹਾਂ ਨੂੰ ਹੈਲੋ ਕਹਿੰਦੀ ਹੈ। ਸੋਨਮ ਦੇ ਠੀਕ ਸਾਹਮਣੇ ਬੈਠਾ ਸ਼ਖਸ ਇਸ ਘਟਨਾ ਨੂੰ ਕੈਮਰੇ 'ਚ ਕੈਦ ਕਰ ਰਿਹਾ ਹੈ। ਗਾਰਡ ਉਨ੍ਹਾਂ ਨੂੰ ਦੱਸਦਾ ਹੈ ਕਿ ਸਿਰਫ ਸਕਿਓਰਟੀ ਦੇ ਲਿਹਾਜ਼ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਇਸ ਵਿਚਕਾਰ ਕੈਮਰਾ ਹੱਥ 'ਚ ਫੜੇ ਹੋਏ ਸ਼ਖਸ ਦੀ ਆਵਾਜ਼ ਆਉਂਦੀ ਹੈ— ''ਅਸੀਂ ਸੋਨਮ Sonam Kapoor ਦੀ ਡਰੈੱਸ ਹੇਠਾਂ ਕੁਝ ਲੁਕਾਇਆ ਹੋਇਆ ਹੈ।'' ਉਨ੍ਹਾਂ ਦੀ ਗੱਲ ਸੁਣ ਕੇ ਸੋਨਮ ਹੱਸ ਪੈਂਦੀ ਹੈ|

sonam kapoor

The princess and her guards ?? Sonam and her crew go through a security check in Cannes... love these moments ?? FOLLOW ? @voompla INQUIRIES ? @ppbakshi . #voompla #bollywood #sonamkapoor #sonam #cannes2018 #cannesfilmfestival #bollywoodstyle #bollywoodfashion #desimemes #bollywoodactress

A post shared by Voompla (@voompla) on May 14, 2018 at 10:16pm PDT

sonam kapoor

ਜ਼ਿਕਰਯੋਗ ਹੈ ਕਿ ਕਾਨਸ ਦੇ ਰੈੱਡ ਕਾਰਪੇਟ 'ਤੇ ਸੋਨਮ ਕਪੂਰ Sonam Kapoor ਆਫ-ਵ੍ਹਾਈਟ ਲਹਿੰਗਾ ਪਹਿਨ ਕੇ ਉੱਤਰੀ। ਲਾੜੀ ਦੀ ਡਰੈੱਸ 'ਚ ਸੋਨਮ ਬੇਹੱਦ ਜੱਚ ਰਹੀ ਸੀ। ਉਨ੍ਹਾਂ ਦੇ ਹੱਥਾਂ 'ਤੇ ਮਹਿੰਦੀ ਸਾਫ ਦਿਖ ਰਹੀ ਸੀ।

sonam kapoor

sonam kapoor

Related Post