ਸੋਨਮ-ਆਨੰਦ ਪੁੱਜੇ ਦਿੱਲੀ ਦੇ ਨਾਨਕਸਰ ਗੁਰਦੁਆਰੇ 'ਚ, ਤਸਵੀਰਾਂ ਹੋਇਆ ਵਾਇਰਲ

By  Gourav Kochhar May 30th 2018 07:01 AM -- Updated: May 30th 2018 08:23 AM

ਬਾਲੀਵੁੱਡ ਅਦਾਕਾਰਾ ਸੋਨਮ ਕਪੂਰ Sonam Kapoor ਇਨੀਂ ਦਿਨੀਂ ਆਪਣੀ ਫਿਲਮ 'ਵੀਰੇ ਦੀ ਵੈਡਿੰਗ' ਦੀ ਪ੍ਰਮੋਸ਼ਨ 'ਚ ਬਿਜ਼ੀ ਹੈ। ਹਾਲ ਹੀ 'ਚ ਸੋਨਮ ਕਪੂਰ ਦੇ ਇਕ ਫੈਨ ਪੇਜ਼ 'ਤੇ ਉਨ੍ਹਾਂ ਦੇ ਪਤੀ ਆਨੰਦ ਆਹੂਜਾ ਨਾਲ ਇਕ ਗੁਰਦੁਆਰੇ 'ਚ ਕਲਿਕ ਕੀਤੀਆਂ ਗਈਆਂ ਤਸਵੀਰਾਂ ਪੋਸਟ ਕੀਤੀਆਂ ਗਈਆਂ।

sonam kapoor

ਸੋਨਮ ਕਪੂਰ ਆਹੂਜਾ ਐੱਫ. ਸੀ. ਦੇ ਟਵਿਟਰ 'ਤੇ ਬਣਾਏ ਗਏ ਇਸ ਪ੍ਰੋਫਾਈਲ 'ਤੇ ਸੋਨਮ-ਆਨੰਦ ਦੀਆਂ ਤਸਵੀਰਾਂ ਪੋਸਟ ਕਰਦੇ ਹੋਏ ਲਿਖਿਆ ਹੈ, ''ਸੋਨਮ ਅਤੇ ਆਨੰਦ ਦਿੱਲੀ ਦੇ ਨਾਨਕਸਰ ਗੁਰਦੁਆਰੇ 'ਚ ਆਪਣੇ ਫੈਨਜ਼ ਨਾਲ।''

sonam kapoor

ਇਸ ਦੇ ਨਾਲ ਹੀ ਸੋਨਮ ਨੂੰ ਗੁਰਦੁਆਰੇ 'ਚ ਆਪਣੇ ਫੈਨਸ ਨਾਲ ਸੈਲਫੀ ਕਲਿਕ ਕਰਦੇ ਹੋਏ ਦੇਖਿਆ ਜਾ ਸਕਦਾ ਹੈ।

sonam kapoor

ਇਹ ਤਸਵੀਰਾਂ ਕਦੋਂ ਖਿੱਚੀਆਂ ਗਈਆਂ ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪਰ ਸੋਨਮ-ਆਨੰਦ Anand Ahuja ਦਾ ਇਸ ਤਰ੍ਹਾਂ ਦਿੱਲੀ 'ਚ ਗੁਰਦੁਆਰੇ ਮੱਥਾ ਟੇਕਣਾ ਸੱਚ 'ਚ ਉੱਥੇ ਮੌਜ਼ੂਦ ਫੈਨਜ਼ ਲਈ ਸ਼ਾਨਦਾਰ ਤੋਹਫਾ ਹੋਵੇਗਾ।

sonam kapoor

ਵਿਆਹ ਤੋਂ ਬਾਅਦ ਚਾਹੇ ਸੋਨਮ Sonam Kapoor ਫਿਰ ਤੋਂ ਬਾਲੀਵੁੱਡ 'ਚ ਰੁੱਝ ਗਈ ਪਰ ਪਤੀ ਨਾਲ ਸਮਾਂ ਬਿਤਾਉਣ ਦਾ ਟਾਈਮ ਨਿਕਾਲ ਹੀ ਲੈਂਦੀ ਹੈ।

sonam kapoor

Related Post