ਹਾਲਾਤਾਂ ਅੱਗੇ ਹਾਰਨ ਦੀ ਬਜਾਏ ਜ਼ਿੰਦਗੀ ਜਿਉਣ ਦਾ ਜਜ਼ਬਾ ਭਰਦਾ ਹੈ ਇਹ ਗੀਤ 

By  Shaminder June 29th 2019 03:49 PM

'ਅੱਜ ਦਾ ਜੱਗਾ' ਗੀਤ ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ਨੂੰ ਬੱਲੀ ਬਲਜੀਤ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਜਦਕਿ ਇਸ ਗੀਤ ਦੇ ਬੋਲ ਜਰਨੈਲ ਸਿੰਘ ਘੋਲੀਆ ਨੇ ਲਿਖੇ ਹਨ । ਗੀਤ ਨੂੰ ਮਿਊਜ਼ਿਕ ਨਿੰਮਾ ਵਿਰਕ ਨੇ ਦਿੱਤਾ ਹੈ ।ਇਸ ਗੀਤ 'ਚ ਬਹੁਤ ਹੀ ਸੋਹਣਾ ਸੁਨੇਹਾ ਦੇਣ ਦੀ ਕੋਸ਼ਸ਼ ਦੀ ਕੋਸ਼ਿਸ਼ ਕੀਤੀ ਹੈ ਕਿ ਹਾਲਾਤਾਂ ਪੱਖੋਂ ਇਨਸਾਨ ਕਿਵੇਂ ਮਜਬੂਰੀਆਂ ਦੀ ਦਲਦਲ 'ਚ ਫਸਦਾ ਜਾਂਦਾ ਹੈ ਅਤੇ ਇਸ ਦਲਦਲ ਚੋਂ ਨਿਕਲਣ ਦਾ ਰਸਤਾ ਉਸ ਨੂੰ ਕਿਤਿਓਂ ਵੀ ਨਜ਼ਰ ਨਹੀਂ ਆਉਂਦਾ ਜਿਸ ਕਾਰਨ ਉਸ ਦੀਆਂ ਆਸਾਂ,ਉਮੀਦਾਂ 'ਤੇ  ਹਮੇਸ਼ਾ ਹੀ ਪਾਣੀ ਫਿਰ ਜਾਂਦਾ ਹੈ ।

ਹੋਰ ਵੇਖੋ :ਪਿਤਾ ਹਰਭਜਨ ਮਾਨ ਦੇ ਪਾਏ ਪੂਰਨਿਆਂ ‘ਤੇ ਚੱਲਿਆ ਅਵਕਾਸ਼ ਮਾਨ, ਛੇਤੀ ਆ ਰਿਹਾ ਹੈ ਪਹਿਲਾ ਗਾਣਾ

https://www.youtube.com/watch?v=fQMORYPTZb0&feature=youtu.be&fbclid=IwAR1vICZjKnMQMjyYwVTYb2xSoUj2rAVY_5hO8ARxfe9reFcqUCPAIDL6cwQ

ਹਾਲਾਤਾਂ ਪੱਖੋਂ ਉਹ ਏਨਾ ਕੁ ਮਜਬੂਰ ਹੋ ਜਾਂਦਾ ਹੈ ਕਿ ਚੁਫੇਰਿਓਂ ਉਸ ਨੂੰ ਸਿਵਾਏ ਹਨੇਰੇ ਦੇ ਕੁਝ ਵੀ ਨਜ਼ਰ ਨਹੀਂ ਆਉਂਦਾ ਤਾਂ ਉਸ ਨੂੰ ਇੱਕ ਹੀ ਰਸਤਾ ਦਿਖਾਈ ਦਿੰਦਾ ਹੈ ਅਤੇ ਉਹ ਹੈ ਖ਼ੁਦਕੁਸ਼ੀ ਦਾ ।

ajj da jagga ajj da jagga

ਇਸ ਗੀਤ 'ਚ ਕਿਤੇ ਨਾ ਕਿਤੇ ਖ਼ੁਦਕੁਸ਼ੀਆਂ ਦੇ ਰਾਹ ਤੁਰੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਹਾਲਾਤਾਂ ਨਾਲ ਨਜਿੱਠਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ।  ਗੀਤ ਦੇ ਅਖੀਰ 'ਚ ਇਹ ਵੀ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਨਸਾਨ ਨੂੰ ਜ਼ਿੰਦਗੀ ਕਈ ਜੂਨਾਂ ਭੋਗਣ ਤੋਂ ਬਾਅਦ ਮਿਲਦੀ ਹੈ ਅਤੇ ਇਸ ਜ਼ਿੰਦਗੀ ਨੂੰ ਇਉਂ ਨਹੀਂ ਗਵਾਉਣਾ ਚਾਹੀਦਾ ।

Related Post