ਫ਼ਿਲਮ ‘ਕਲੀ ਜੋਟਾ’ ਦਾ ਗੀਤ ‘ਦਿਲਾਂ ਦੀ ਗੱਲ’ ਰਿਲੀਜ਼, ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਕਮਿਸਟਰੀ ਨੇ ਦਰਸ਼ਕਾਂ ਨੂੰ ਵੀ ਕੀਤਾ ਭਾਵੁਕ

By  Shaminder February 10th 2023 12:07 PM

ਨੀਰੂ ਬਾਜਵਾ (Neeru Bajwa) ਅਤੇ ਸਤਿੰਦਰ ਸਰਤਾਜ (Satinder Sartaaj) ਆਪਣੀ ਫ਼ਿਲਮ ‘ਕਲੀ ਜੋਟਾ’ (Kali Jotta) ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ਨੂੰ ਬਾਕਸ ਆਫ਼ਿਸ ‘ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਫ਼ਿਲਮ ਦੇ ਇੱਕ ਤੋਂ ਬਾਅਦ ਇੱਕ ਕਈ ਹਿੱਟ ਗੀਤ ਰਿਲੀਜ਼ ਹੋ ਰਹੇ ਹਨ । ਇਸ ਫ਼ਿਲਮ ਦਾ ਹੁਣ ਨਵਾਂ ਗੀਤ ‘ਦਿਲਾਂ ਦੀ ਗੱਲ’ (Dila'n Di Gall)ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਸਤਿੰਦਰ ਸਰਤਾਜ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਬੀਟ ਮਨਿਸਟਰ ਨੇ ।

Satinder sartaaj ;; Image Source : Youtube

ਹੋਰ ਪੜ੍ਹੋ : ਇਸਲਾਮ ‘ਤੇ ਬਿਆਨ ਦੇ ਕੇ ਬੁਰੀ ਫਸੀ ਉਰਫੀ ਜਾਵੇਦ, ਟਰੋਲ ਹੋਣ ਤੋਂ ਬਾਅਦ ਕਿਹਾ ‘ਮੈਂ ਹਾਂ ਨਾਸਤਿਕ’

ਗੀਤ ‘ਚ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਦੇ ਭਾਵੁਕ ਦ੍ਰਿਸ਼

ਇਸ ਗੀਤ ‘ਚ ਇੱਕ ਖ਼ਾਸ ਸੁਨੇਹਾ ਵੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਜਦੋਂ ਇਨਸਾਨ ਆਪਣੇ ਦਿਲ ਦੀ ਗੱਲ ਕਹਿਣ ‘ਚ ਮੌਕੇ ‘ਤੇ ਨਹੀਂ ਕਹਿ ਪਾਉਂਦਾ ਤਾਂ ਫਿਰ ਉਹ ਮੌਕਾ ਕਦੇ ਵੀ ਹੱਥ ਨਹੀਂ ਆਉਂਦਾ । ਕਿਉਂਕਿ ਜਦੋਂ ਸਮਾਂ ਲੰਘ ਜਾਂਦਾ ਹੈ ਤਾਂ ਅਸੀਂ ਭਾਵੇਂ ਲੱਖ ਕੋਸ਼ਿਸ਼ਾਂ ਕਰ ਲਈਏ ।

satinder Sartaaj Image Source : Youtube

ਹੋਰ ਪੜ੍ਹੋ : ਜਿਸ ਰੁੱਖ ਹੇਠਾਂ ਮਿਰਜ਼ੇ ਨੂੰ ਵੱਢਿਆ ਗਿਆ, ਉਹ ਰੁੱਖ ਅੱਜ ਵੀ ਹੈ ਪਾਕਿਸਤਾਨ ਦੇ ਦਾਨਾਬਾਦ ‘ਚ ਮੌਜੂਦ, ਵੇਖੋ ਵੀਡੀਓ

ਪਹਿਲਾਂ ਵਰਗੇ ਦਿਨ ਕਦੇ ਵੀ ਨਹੀਂ ਆਉਂਦੇ।ਗੀਤ ਨੂੰ ਸਤਿੰਦਰ ਸਰਤਾਜ, ਨੀਰੂ ਬਾਜਵਾ, ਰੁਪਿੰਦਰ ਰੂਪੀ ਅਤੇ ਪ੍ਰਿੰਸ ਕੰਵਲਜੀਤ ਸਿੰਘ ‘ਤੇ ਫਿਲਮਾਇਆ ਗਿਆ ਹੈ । ਜਿਸ ‘ਚ ਸਤਿੰਦਰ ਸਰਤਾਜ ਨੀਰੂ ਜੋ ਕਿ ਪਾਗਲ ਹਾਲਤ ‘ਚ ਪਹੁੰਚ ਚੁੱਕੀ ਹੈ ।

Neeru Bajwa Image Source : Youtube

ਉਸ ਨੂੰ ਪਹਿਲਾਂ ਦੇ ਦਿਨ ਯਾਦ ਕਰਵਾਉਂਦੇ ਹਨ ਅਤੇ ਉਸ ਨੂੰ ਖੁਸ਼ਨੁਮਾਂ ਨੂੰ ਰੀਕ੍ਰੀਏਟ ਕਰ ਪੁਰਾਣੇ ਦਿਨ ਯਾਦ ਕਰਵਾਉਂਦੇ ਹਨ । ਪਰ ਚਾਹੁੰਦੇ ਹੋਏ ਵੀ ਉਹ ਨੀਰੂ ਨੂੰ ਉਨ੍ਹਾਂ ਦਿਨਾਂ ‘ਚ ਵਾਪਸ ਲੈ ਕੇ ਨਹੀਂ ਆ ਪਾਉਂਦੇ । ਇਹ ਗੀਤ ਹਰ ਕਿਸੇ ਨੂੰ ਭਾਵੁਕ ਕਰ ਰਿਹਾ ਹੈ ।

Related Post