ਕਿਊ ਨੇ ਇੰਡਸਟਰੀ ਦੇ ਸੁਪਰਸਟਾਰ ਰੈਪਰ ਬਾਦਸ਼ਾਹ ਹੈਪੀ ਹੈਪੀ

By  Gopal Jha February 27th 2018 05:57 AM -- Updated: February 27th 2018 06:21 AM

ਏੰਟਰਟੇਨਮੇੰਟ ਇੰਡਸਟਰੀ ਦੇ ਸੁਪਰਸਟਾਰ ਰੈਪਰ ਬਾਦਸ਼ਾਹ ਦਾ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ | ਉਹ ਜਦ ਵੀ ਕੋਈ ਗੀਤ ਜਾ ਫਿਰ ਕੋਈ ਬੀਟ ਬਣਾਉਂਦੇ ਨੇ ਤਾਂ ਪੂਰੀ ਜਾਨ ਲਗਾ ਦਿੰਦੇ ਨੇ, ਤਾਹੀਂ ਤੇ ਫੇਰ ਉਨ੍ਹਾਂ ਦਾ ਗਿਆ ਹਰ ਇਕ ਗੀਤ, ਓਹਨਾ ਦਾ ਬਣਾਇਆ ਹਰ ਇਕ ਰੈਪ ਬਲਾਕਬਸਟਰ ਹਿੱਟ ਹੁੰਦਾ ਹੈ ਤੇ ਇਕ ਬਾਰ ਫੇਰ ਤੋਂ ਉਨ੍ਹਾਂ ਨੇ ਇਕ ਇਵੇਂ ਦਾ ਗੀਤ ਬਣਾ ਦਿੱਤਾ ਹੈ ਕਿ ਸੱਭ ਏਹੀ ਕਹਿ ਰਹੇ ਨੇ ਕਿ ਵਾਹ ਵਾਹ ਤੇ ਵਾਹ !

ਬਾਦਸ਼ਾਹ ਨੇ ਬਾਲੀਵੁੱਡ ਫਿਲਮ "ਬਲੈਕ ਮੇਲ" ( BlackMail) ਦੇ ਲਈ ਹਾਲ ਹੀ 'ਚ ਇਕ ਗੀਤ ਬਣਾਇਆ ਹੈ ਜਿਸਦਾ ਨਾਮ ਹੈ "ਹੈਪੀ ਹੈਪੀ" (Happy Happy ) | ਗੀਤ ਕਿਦਾਂ ਦਾ ਹੈ ਇਹ ਦੱਸਣ ਦੀ ਲੋੜ ਤਾਂ ਹੈ ਨਹੀਂ, ਕਿਉਕਿ ਬਾਦਸ਼ਾਹ ਦਾ ਗੀਤ ਤਾਂ ਹਮੇਸ਼ਾ ਹੀ ਟਾਪ ਦਾ ਹੁੰਦਾ ਹੈ, ਤਾਹੀਂ ਤੇ ਬਾਦਸ਼ਾਹ ਦਾ ਇਹ ਗੀਤ ਵੀ ਰਿਲੀਜ਼ ਹੁੰਦੀਆਂ ਹੈ ਯੂ-ਟੀਊਬ ਉੱਤੇ ਟਾਪ ਟਰੇਂਡਿੰਗ ਕਰਨ ਲੱਗ ਗਿਆ ਸੀ | ਜੀ ਹਾਂ ਬਾਦਸ਼ਾਹ Badshah ਦਾ ਇਹ ਗੀਤ ਵੀ ਉਨ੍ਹਾਂ ਦੇ ਹਰ ਇਕ ਗੀਤ ਦੇ ਵਾਂਗੂ ਹੀ ਸਾਰੀਆਂ ਨੂੰ ਨਚਾ ਰਿਹਾ ਹੈ | ਇਸ ਗੀਤ ਦੇ ਵਿਚ ਉਨ੍ਹਾਂ ਦਾ ਸਾਥ ਦੇ ਰਹੀ ਹੈ ਬੜੀ ਹੀ ਕਮਾਲ ਦੀ ਗਾਇਕ ਆਸਥਾ ਗਿੱਲ (Aastha Gill) | ਇਸਤੋਂ ਪਹਿਲਾ ਵੀ ਬਾਦਸ਼ਾਹ ਤੇ ਆਸਥਾ ਗਿੱਲ ਦੀ ਜੋੜੀ ਆਪਣੀ ਆਵਾਜ਼ ਦਾ ਜਾਦੂ ਚਲਾ ਚੁਕੀ ਹੈ | ਸੋ ਬਾਦਸ਼ਾਹ ਤੇ ਆਸਥਾ ਗਿੱਲ ਦੇ ਇਸ ਗੀਤ ਨੂੰ ਤੁਸੀ ਕਰੋ ਇੰਜੋਯ ਤੇ ਹੋਰ ਅਪਡੇਟਸ ਦੇ ਲਈ ਪੜ੍ਹਦੇ ਰਹੋ ਪੀ ਟੀ ਸੀ ਪੰਜਾਬੀ ਦਾ ਪੰਜਾਬੀ ਬੱਜ !

Edited By: Gourav Kochhar

Related Post