ਗੀਤਕਾਰ ਭਿੰਦਰ ਡੱਬਵਾਲੀ ਨੇ ਧਰਮਪ੍ਰੀਤ ਨਾਲ ਮਿਲ ਕੇ ਦਿੱਤੇ ਸਨ ਇਹ ਹਿੱਟ ਗੀਤ, ਜਾਣੋਂ ਕਿਸ ਤਰ੍ਹਾਂ ਇਕੱਠੇ ਹੋਏ ਸਨ ਧਰਪ੍ਰੀਤ ਤੇ ਭਿੰਦਰ ਡੱਬਵਾਲੀ 

By  Rupinder Kaler March 18th 2019 05:29 PM

ਭਿੰਦਰ ਡੱਬਵਾਲੀ ਉਹ ਗੀਤਕਾਰ ਜਿਸ ਦੇ ਲਿਖੇ ਗੀਤਾਂ ਨੇ ਕਈ ਗਾਇਕਾਂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਪਹਿਚਾਣ ਦਿਵਾਈ ਹੈ । ਭਿੰਦਰ ਦੀਆਂ ਲਿਖਤਾਂ ਪੜ੍ਹ ਕੇ ਹੀ ਜਸਵਿੰਦਰ ਬਰਾੜ, ਹਰਦੇਵ ਮਾਹੀਨੰਗਲ, ਧਰਮਪ੍ਰੀਤ, ਜਸ਼ਨਦੀਪ, ਵੀਰ ਦਵਿੰਦਰ ਤੇ ਹਰਮਨਦੀਪ ਨੇ ਤਰੱਕੀਆਂ ਦੀਆਂ ਉਹ ਬੁਲੰਦੀਆਂ ਛੂਹੀਆਂ ਸਨ ਜਿਸ ਤੇ ਪਹੁੰਚਣ ਦਾ ਹਰ ਗਾਇਕ ਦਾ ਸੁਫ਼ਨਾ ਹੁੰਦਾ ਹੈ । ਇਸ ਮਹਾਨ ਗੀਤਕਾਰ ਨੇ ਜਿਸ ਗਾਇਕ ਨੂੰ ਉਂਗਲ ਫੜਾਈ ਉਸ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ।

bhinder dabwali bhinder dabwali

ਕਿਸੇ ਵੇਲੇ ਉਹ ਘੜੀ ਸਾਜ਼ ਵੀ ਰਿਹਾ ਹੈ, ਸ਼ਾਇਦ ਇਸ ਕਰਕੇ ਉਹ ਗੀਤਾਂ ਦੀ ਹਰ ਤਕਨੀਕੀ ਬਾਰੀਕੀ ਨੂੰ ਸਮਝਦਾ ਹੈ ।ਭਿੰਦਰ ਡੱਬਵਾਲੀ ਦੇ ਗੀਤ ਭਾਵੇਂ ਕਈ ਗਾਇਕਾਂ ਨੇ ਗਾਏ ਹਨ ਪਰ ਜਿਹੜੇ ਗੀਤ ਗਾਇਕ ਧਰਮਪ੍ਰੀਤ ਨੇ ਗਾਏ ਸਨ ਉਹ ਕਾਫੀ ਮਕਬੂਲ ਹੋਏ ।

bhinder dabwali bhinder dabwali

ਧਰਮਪ੍ਰੀਤ ਦੀ ਪਹਿਲੀ ਕੈਸੇਟ ਖਤਰਾ ਹੈ 1993 ਵਿੱਚ ਆਈ ਸੀ । ਇਹ ਕੈਸੇਟ ਕੁਝ ਜ਼ਿਆਦਾ ਕਾਮਯਾਬ ਨਹੀਂ ਸੀ ਹੋਈ । ਪਰ ਇਸ ਕੈਸੇਟ ਦੀ ਅਸਫਲਤਾ ਨੇ ਧਰਮਪ੍ਰੀਤ ਦੀ ਮੁਲਾਕਾਤ ਭਿੰਦਰ ਡੱਬਵਾਲੀ ਨਾਲ ਕਰਵਾ ਦਿੱਤੀ ਸੀ ।

bhinder dabwali bhinder dabwali

ਧਰਮਪ੍ਰੀਤ ਦੀ ਇਹ ਮੁਲਕਾਤ ਦੋਸਤੀ ਵਿੱਚ ਬਦਲ ਗਈ ਤੇ ਉਹ ਭਿੰਦਰ ਡੱਬਵਾਲੀ ਕੋਲ ਲੁਧਿਆਣਾ ਚਲੇ ਗਏ । ਇਸ ਤੋਂ ਬਾਅਦ 1997 ਵਿੱਚ ਧਰਮਪ੍ਰੀਤ ਦੀ ਕੈਸੇਟ ਦਿਲ ਨਾਲ ਖੇਡਦੀ ਰਹੀ ਆਈ ਇਹ ਕੈਸੇਟ ਸੁਪਰ-ਡੁਪਰ ਹਿੱਟ ਰਹੀ । ਧਰਮਪ੍ਰੀਤ ਦੀ ਇਸ ਕੈਸੇਟ ਦੀਆਂ 25  ਲੱਖ ਦੇ ਲਗਭਗ ਕਾਪੀਆਂ ਰਾਤੋ ਰਾਤ ਵਿੱਕ ਗਈਆਂ । ਇਸ ਕੈਸੇਟ ਦੀ ਕਾਮਯਾਬੀ ਤੋਂ ਬਾਅਦ ਭਿੰਦਰ ਡੱਬਵਾਲੀ ਨੇ ਉਹਨਾਂ ਦਾ ਨਾਂ ਧਰਪ੍ਰੀਤ ਰੱਖ ਦਿੱਤਾ ।

https://www.youtube.com/watch?v=B4t0wAWKctA

ਇਸ ਕੈਸੇਟ ਦੀ ਕਾਮਯਾਬੀ ਤੋਂ ਬਾਅਦ ਧਰਮਪ੍ਰੀਤ ਦਾ ਮਿਊਜ਼ਿਕ ਦੀ ਦੁਨੀਆ ਵਿੱਚ ਸਿੱਕਾ ਚੱਲਣ ਲੱਗ ਗਿਆ । ਧਰਮਪ੍ਰੀਤ ਨੇ ਭਿੰਦਰ ਡੱਬਵਾਲੀ ਨਾਲ ਮਿਲ ਕੇ ਇੱਕ  ਤੋਂ ਬਾਅਦ ਇੱਕ ਕੈਸੇਟਾਂ ਕੱਢੀਆਂ ਜਿਹਨਾਂ ਵਿੱਚ ਅੱਜ ਸਾਡਾ ਦਿਲ ਤੋੜਤਾ, ਟੁੱਟੇ ਦਿਲ ਨਹੀਂ ਜੁੜਦੇ, ਡਰ ਲੱਗਦਾ ਵਿਛੜਨ ਤੋਂ, ਏਨਾ ਕਦੇ ਵੀ ਨਹੀਂ ਰੋਏ, ਦਿਲ ਕਿਸੇ ਹੋਰ ਦਾ, ਸਾਉਣ ਦੀਆਂ ਝੜੀਆਂ, ਕਲਾਸ ਫੈਲੋ, ਸਨ ।

https://www.youtube.com/watch?v=70Rcn10QhSo

ਇਸ ਤੋਂ ਇਲਾਵਾਂ ਉਹਨਾਂ ਨੇ  ਧਾਰਮਿਕ ਕੈਸੇਟਾਂ ਵੀ ਕੱਢੀਆਂ ਜਿਨ੍ਹਾਂ ਵਿੱਚ ਪੜ੍ਹ ਸਤਿਗੁਰੂ ਦੀ ਬਾਣੀ, ਜੇ ਰੱਬ ਮਿਲ ਜਾਵੇ ਮੁੱਖ ਸਨ ।

https://www.youtube.com/watch?v=DVRFDTaowZA

Related Post