ਸੁਰਿੰਦਰ ਛਿੰਦਾ, ਕਰਤਾਰ ਰਮਲਾ, ਸ਼ੀਤਲ ਸਿੰਘ ਸ਼ੀਤਲ, ਬਲਕਾਰ ਅਣਖੀਲਾ ਵਰਗੇ ਕਈ ਗਾਇਕਾਂ ਨੇ ਗਾਏ ਹਨ ਮਿਰਜ਼ਾ ਸੰਗੋਵਾਲੀਆ ਦੇ ਲਿਖੇ ਗੀਤ, ਪਰ ਅੱਜ ਇਸ ਗੀਤਕਾਰ ਕੋਲ ਆਪਣੇ ਇਲਾਜ਼ ਲਈ ਵੀ ਨਹੀਂ ਹਨ ਪੈਸੇ  

By  Rupinder Kaler March 18th 2019 11:44 AM

ਲੁਧਿਆਣਾ ਦਾ ਪਿੰਡ ਸੰਗੋਵਾਲ ਪੰਜਾਬ ਦੇ ਆਮ ਪਿੰਡਾਂ ਵਰਗਾ ਹੀ ਹੈ, ਪਰ ਇਸ ਪਿੰਡ ਨੂੰ ਕੌਮਾਂਤਰੀ ਪੱਧਰ ਤੇ ਪਹਿਚਾਣ ਦਿਵਾਈ ਮਿਰਜ਼ਾ ਸੰਗੋਵਾਲੀਆ ਨੇ । ਮਿਰਜ਼ਾ ਸੰਗੋਵਾਲੀਆ ਉਹ ਗੀਤਕਾਰ ਹੈ ਜਿਸ ਦੇ ਲਿਖੇ ਗੀਤ ਇੱਕ ਜ਼ਮਾਨੇ ਵਿੱਚ ਸੁਪਰਹਿੱਟ ਹੁੰਦੇ ਸਨ । ਉਹਨਾਂ ਦਾ ਗੀਤ ਲੈਣ ਲਈ, ਉਸ ਦੇ ਘਰ ਦੇ ਬਾਹਰ ਗਾਇਕਾਂ ਦੀ ਲੰਮੀ ਲਾਈਨ ਲੱਗੀ ਰਹਿੰਦੀ ਸੀ । ਪਰ ਅੱਜ ਇਹ ਗੀਤਕਾਰ ਗੁੰਮਨਾਮੀ ਦਾ ਹਨੇਰਾ ਢੋਅ ਰਿਹਾ ਹੈ ।

mirza sangowalia mirza sangowalia

ਘਰ ਦੀ ਗਰੀਬੀ ਤੇ ਅਧਰੰਗ ਵਰਗੀ ਬਿਮਾਰੀ ਦਾ ਸ਼ਿਕਾਰ ਹੋ ਕੇ ਜ਼ਿੰਦਗੀ ਜੀ ਰਿਹਾ ਹੈ । ਇਸ ਗੀਤਕਾਰ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਮਿਰਜ਼ਾ ਸੰਗੋਵਾਲੀਆ ਦਾ ਪਹਿਲਾ ਗੀਤ 1975 ਵਿੱਚ ਰਿਕਾਰਡ ਹੋਇਆ ਸੀ । ਇਹ ਗੀਤ ਹਰਚਰਨ ਗਰੇਵਾਲ ਤੇ ਸੁਰਰਿੰਦਰ ਕੌਰ ਨੇ ਐੱਚ.ਅੱੈਮ.ਵੀ. ਕੰਪਨੀ ਵਿੱਚ ਰਿਕਾਰਡ ਕਰਵਾਇਆ ਸੀ ।

https://www.youtube.com/watch?v=vypDoXhN3q8

ਇਸ ਤੋਂ ਬਾਅਦ ਮਿਰਜ਼ਾ ਸੰਗੋਵਾਲੀਆ ਦਾ ਗਾਣਾ ਸ਼ੀਤਲ ਸਿੰਘ ਸ਼ੀਤਲ ਦੀ ਅਵਾਜ਼ ਵਿੱਚ ਕੁੜਤੀ ਸੁਆ ਦਿੱਤੀ ਤੰਗ ਮਿੱਤਰਾ ਰਿਕਾਰਡ ਹੋਇਆ ਸੀ । ਇਸ ਗੀਤ ਤੋਂ ਬਾਅਦ ਮਿਰਜ਼ਾ ਸੰਗੋਵਾਲੀਆ ਦਾ ਗਾਣਾ 'ਬਾਪੂ ਦਾ ਖੂੰਡਾ' ਕਰਤਾਰ ਸਿੰਘ ਰਮਲਾ ਦੀ ਅਵਾਜ਼ ਵਿੱਚ ਰਿਕਾਰਡ ਹੋਇਆ ਸੀ । ਇਸ ਗੀਤ ਤੋਂ ਬਾਅਦ ਕਰਤਾਰ ਸਿੰਘ ਰਮਲਾ ਨੇ ਮਿਰਜ਼ਾ ਸੰਗੋਵਾਲੀਆ ਨੇ ਇੱਕ ਤੋਂ ਬਾਅਦ ਇੱਕ ਗੀਤ ਗਾਏ । ਜਿਸ ਤਰ੍ਹਾਂ ਗੀਤਕਾਰ ਦੇਵ ਥਰੀਕੇਵਾਲੇ ਦੀ ਜੋੜੀ ਮਾਣਕ ਨਾਲ ਸੀ ਉਸੇ ਤਰ੍ਹਾਂ ਮਿਰਜ਼ਾ ਸੰਗੋਵਾਲੀਆ ਦੀ ਜੋੜੀ ਕਰਤਾਰ ਸਿੰਘ ਰਮਲਾ ਨਾਲ ਬਣ ਗਈ ਸੀ ।

https://www.youtube.com/watch?v=oo1wnDcE9u8

ਕਰਤਾਰ ਸਿੰਘ ਰਮਲਾ ਨੇ ਮਿਰਜ਼ਾ ਸੰਗੋਵਾਲੀਆ ਦੇ ਸਭ ਤੋਂ ਵੱਧ ਲਿਖੇ ਗੀਤ ਗਾਏ ਹਨ । ਕਰਤਾਰ ਰਮਲੇ ਤੋਂ ਇਲਾਵਾ ਸੁਰਿੰਦਰ ਛਿੰਦਾ, ਸ਼ੀਤਲ ਸਿੰਘ ਸ਼ੀਤਲ, ਬਲਕਾਰ ਅਣਖੀਲਾ, ਹਰਪਾਲ ਠੱਠੇਵਾਲਾ ਸਮੇਤ ਬਹੁਤ ਸਾਰੇ ਗਾਇਕਾਂ ਨੇ ਮਿਰਜ਼ਾ ਸੰਗੋਵਾਲੀਆ ਦੇ ਗੀਤ ਗਾ ਕੇ ਪ੍ਰਸਿੱਧੀ ਹਾਸਲ ਕੀਤੀ ਹੈ । ਮਿਰਜ਼ਾ ਸੰਗੋਵਾਲੀਆ ਨੇ ਲਗਭਗ 500 ਗੀਤ ਲਿਖੇ ਹਨ ਜਿਹੜੇ ਕਿ ਬਹੁਤ ਹੀ ਮਕਬੂਲ ਹੋਏ ਹਨ ।

https://www.youtube.com/watch?v=NeqQfVC6cYA

ਪਰ ਇਸ ਸਭ ਦੇ ਬਾਵਜੂਦ ਇਸ ਗੀਤਕਾਰ ਦੇ ਹਲਾਤ ਨਹੀਂ ਬਦਲੇ । ਅੱਜ ਇਸ ਗੀਤਕਾਰ ਕੋਲ ਦਵਾਈ ਲੈਣ ਲਈ ਵੀ ਪੈਸੇ ਨਹੀਂ ਹਨ । ਮਿਰਜ਼ਾ ਸੰਗੋਵਾਲੀਆ ਦਾ ਪਰਿਵਾਰ ਘਰ ਦੀ ਗਰੀਬੀ ਕਰਕੇ ਉਸ ਦਾ ਸਹੀ ਇਲਾਜ਼ ਨਹੀਂ ਕਰਵਾ ਪਾ ਰਿਹਾ ।ਇੱਥੇ ਲੋੜ ਹੈ ਉਹਨਾਂ ਕਲਾਕਾਰਾਂ ਵੱਲੋਂ ਅੱਗੇ ਆਉਣ ਦੀ ਜਿਨ੍ਹਾਂ ਨੇ ਮਿਰਜ਼ਾ ਸੰਗੋਵਾਲੀਆ ਦੇ ਗੀਤ ਗਾ ਕੇ ਆਪਣਾ ਨਾਂ ਬਣਾਇਆ ਹੈ ।

Related Post