Film 'MAURH' new Song 'Faraar': ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਐਮੀ ਵਿਰਕ ਲਗਾਤਾਰ ਇੱਕ ਤੋਂ ਬਾਅਦ ਇੱਕ ਫ਼ਿਲਮ ਕਰਕੇ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਫ਼ਿਲਮ 'ਅੰਨ੍ਹੀ ਦਿਆ ਮਜ਼ਾਕ ਏ' ਤੋਂ ਬਾਅਦ ਐਮੀ ਵਿਰਕ ਜਲਦ ਹੀ ਆਪਣੀ ਨਵੀਂ ਫ਼ਿਲਮ 'ਮੌੜ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਹਨ। ਫ਼ਿਲਮ 'ਮੌੜ' ਦੇ ਟੀਜ਼ਰ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਹੁਣ ਫ਼ਿਲਮ ਮੇਕਰਸ ਵੱਲੋਂ ਇਸ ਫ਼ਿਲਮ ਦੇ ਨਵਾਂ ਗੀਤ 'ਫਰਾਰ' ਰਿਲੀਜ਼ ਕਰ ਦਿੱਤਾ ਗਿਆ ਹੈ। ਫ਼ਿਲਮ ਵਿੱਚ ਐਮੀ ਵਿਰਕ ਦੇ ਨਾਲ-ਨਾਲ ਦੇਵ ਖਰੌੜ ਨੇ ਖੂਬ ਵਾਹੋ ਵਾਹੀ ਖੱਟੀ।ਹਾਲ ਹੀ ਵਿੱਚ ਰਿਲੀਜ਼ ਹੋਏ ਗੀਤ 'ਫਰਾਰ' ਬਾਰੇ ਗੱਲ ਕਰੀਏ ਤਾਂ ਇਸ ਗੀਤ ਨੂੰ ਐਮੀ ਵਿਰਕ ਤੇ ਦੇਵ ਖਰੌੜ 'ਤੇ ਫਿਲਮਾਇਆ ਗਿਆ ਹੈ। ਇਹ ਗੀਤ ਇੱਕ ਵਿਅਕਤੀ ਲਈ ਇੱਕ ਮਨਮੋਹਕ ਖੋਜ ਦੇ ਤੱਤ ਨੂੰ ਹਾਸਲ ਕਰਦਾ ਹੈ, ਜਿਵੇਂ ਕਿ ਇਸ ਦੇ ਸਿਰਲੇਖ ਤੋਂ ਸੁਝਾਇਆ ਗਿਆ ਹੈ। ਐਮੀ ਵਿਰਕ ਖੁਦ ਇਸ ਰਹੱਸਮਈ ਸ਼ਖਸੀਅਤ ਨੂੰ ਦਰਸਾਉਂਦਾ ਹੈ। ਇਸ ਦੇ ਨਾਲ ਦਿੱਤੇ ਸੰਗੀਤ ਵੀਡੀਓ ਵਿੱਚ ਐਮੀ ਨੂੰ ਇੱਕ ਗਿਰੋਹ ਦੀ ਅਗਵਾਈ ਕਰਦੇ ਹੋਏ, ਇੱਕ ਯਾਤਰਾ ਸ਼ੁਰੂ ਕਰਦੇ ਹੋਏ, ਅਤੇ ਘਰ ਵਾਪਸ ਜਾਣ ਵੇਲੇ ਚੋਰੀਆਂ ਕਰਦੇ ਹੋਏ ਦਿਖਾਇਆ ਗਿਆ ਹੈ। ਵਿਜ਼ੂਅਲ 1980 ਦੇ ਦਹਾਕੇ ਦੀ ਝਲਕ ਪੇਸ਼ ਕਰਦੇ ਹਨ, ਤੇ ਦਰਸ਼ਕਾਂ ਲਈ ਪੁਰਾਣੇ ਸਮੇਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਹਨ। ਇਸ ਗੀਤ ਨੂੰ ਤਿਆਰ ਕਰਨ ਸਬੰਧੀ ਗੱਲ ਕੀਤੀ ਜਾਵੇ ਤਾਂ ਇਸ ਗੀਤ ਨੂੰ ਮਸ਼ਹੂਰ ਪੰਜਾਬੀ ਗਾਇਕਾ ਸਿਮਰਨ ਕੌਰ ਢੱਡਲੀ ਨੇ ਆਪਣੀ ਆਵਾਜ਼ ਨਾਲ ਸਜਾਇਆ ਹੈ। ਇਸ ਗੀਤ ਦੇ ਬੋਲ ਬੰਟੀ ਬੈਂਸ ਨੇ ਲਿਖੇ ਹਨ ਤੇ ਇਸ ਨੂੰ ਸੰਗੀਤ ਉਨ੍ਹਾਂ ਨੇ ਖ਼ੁਦ ਦਿੱਤਾ ਹੈ। ਇਸ ਗੀਤ ਨੂੰ ਜਤਿੰਦਰ ਮੌਹਰ ਨੇ ਡਾਇਰੈਕਟ ਕੀਤਾ ਹੈ ਤੇ ਇਸ ਗੀਤ 'ਚ ਅਡੀਸ਼ਨਲ ਡਾਇਲਾਗ ਜਤਿੰਦਰ ਲਾਲ ਨੇ ਲਿਖੇ ਹਨ। ਇਸ ਗੀਤ ਦਾ ਨਿਰਮਾਣ ਜਤਿਨ ਸੇਠੀ ਤੇ ਕਰਜ ਗਿੱਲ ਨੇ ਕੀਤਾ ਹੈ। ਇਸ ਗੀਤ ਨੂੰ ਰਿਧਮ ਬੁਆਏਜ਼ ਦੇ ਅਧਿਕਾਰਿਤ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਨੂੰ ਇਹ ਗੀਤ ਬੇਹੱਦ ਪਸੰਦ ਆ ਰਿਹਾ ਹੈ। <iframe width=962 height=541 src=https://www.youtube.com/embed/E4Xjzdl7n24 title=MAURH : FARAAR | Ammy Virk, Dev Kharoud, Simiran Kaur Dhadli, Bunty Bains, Jatinder Mauhar, 9th June frameborder=0 allow=accelerometer; autoplay; clipboard-write; encrypted-media; gyroscope; picture-in-picture; web-share allowfullscreen></iframe>ਹੋਰ ਪੜ੍ਹੋ: Wamiqa Gabbi: ਵਾਮਿਕਾ ਗੱਬੀ ਦੀ ਬ੍ਰਾਈਡਲ ਲੁੱਕ 'ਚ ਤਸਵੀਰਾਂ ਹੋਇਆ ਵਾਇਰਲ, ਦੇਖੋ ਅਦਾਕਾਰਾ ਦੀਆਂ ਖੂਬਸੂਰਤ ਤਸਵੀਰਾਂਦੱਸ ਦਈਏ ਕਿ ਫ਼ਿਲਮ 'ਮੌੜ' ਵਿੱਚ ਦੇਵ ਖਰੌੜ ਤੇ ਐਮੀ ਵਿਰਕ ਦੀ ਜੋੜੀ ਪਹਿਲੀ ਵਾਰ ਇਕੱਠੇ ਨਜ਼ਰ ਆਵੇਗੀ। ਫੈਨਜ਼ ਦੇਵ ਤੇ ਐਮੀ ਨੂੰ ਸਿਲਵਰ ਸਕ੍ਰੀਨ 'ਤੇ ਇਕੱਠੇ ਦੇਖਣ ਲਈ ਬੇਤਾਬ ਨਜ਼ਰ ਆ ਰਹੇ ਹਨ। ਇੱਥੇ ਇਹ ਵੀ ਦੱਸ ਦਈਏ ਕਿ ਇਹ ਫਿਲਮ ਜਤਿੰਦਰ ਮੌਹਰ ਵੱਲੋਂ ਡਾਇਰੈਕਟ ਕੀਤੀ ਜਾ ਰਹੀ ਹੈ। ਫ਼ਿਲਮ ਨੂੰ ਨਾਦ ਸਟੂਡੀਓਜ਼ ਤੇ ਅਮਰਿੰਦਰ ਗਿੱਲ ਦੀ ਪ੍ਰੋਡਕਸ਼ਨ ਕੰਪਨੀ ਰਿਦਮ ਬੁਆਏਜ਼ ਐਂਟਰਟੇਨਮੈਂਟ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ। ਇਹ ਫ਼ਿਲਮ 9 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। <iframe width=560 height=315 src=https://www.youtube.com/embed/xYJi9EMOtUE title=Maurh (Teaser) | Ammy Virk | Dev Kharoud | Jatinder Mauhar | In cinemas 9 June 2023 frameborder=0 allow=accelerometer; autoplay; clipboard-write; encrypted-media; gyroscope; picture-in-picture; web-share allowfullscreen></iframe>