ਆਪਣੇ ਪਿਤਾ ਨੂੰ ਬਹੁਤ ਜ਼ਿਆਦਾ ਮਿਸ ਕਰਦੇ ਹਨ ਅਰਮਾਨ ਢਿੱਲੋਂ, ਗੀਤ ਰਾਹੀਂ ਬਿਆਨ ਕੀਤਾ ਸੀ ਦਿਲ ਦਾ ਦਰਦ

ਪਿਉ ਸਿਰਾਂ ਦੇ ਤਾਜ਼ ਮੁਹੰਮਦ, ਮਾਵਾਂ ਠੰਢੀਆਂ ਛਾਵਾਂ । ਜੀ ਹਾਂ ਮਾਪਿਆਂ ਤੋਂ ਬਿਨ੍ਹਾਂ ਬੱਚਿਆਂ ਨੂੰ ਕੋਈ ਨਹੀਂ ਪੁੱਛਦਾ । ਮਾਪਿਆਂ ਦੀ ਅਹਿਮੀਅਤ ਕੀ ਹੁੰਦੀ ਹੈ । ਇਸ ਨੂੰ ਸਿਰਫ਼ ਉਹੀ ਸ਼ਖਸ ਸਮਝ ਸਕਦਾ ਹੈ । ਜਿਸ ਨੇ ਆਪਣੇ ਮਾਪਿਆਂ ਨੂੰ ਹਮੇਸ਼ਾ ਦੇ ਲਈ ਗੁਆ ਦਿੱਤਾ ਹੈ ।

By  Shaminder April 25th 2023 10:54 AM

ਪਿਉ ਸਿਰਾਂ ਦੇ ਤਾਜ਼ ਮੁਹੰਮਦ, ਮਾਵਾਂ ਠੰਢੀਆਂ ਛਾਵਾਂ । ਜੀ ਹਾਂ ਮਾਪਿਆਂ ਤੋਂ ਬਿਨ੍ਹਾਂ ਬੱਚਿਆਂ ਨੂੰ ਕੋਈ ਨਹੀਂ ਪੁੱਛਦਾ । ਮਾਪਿਆਂ ਦੀ ਅਹਿਮੀਅਤ ਕੀ ਹੁੰਦੀ ਹੈ । ਇਸ ਨੂੰ ਸਿਰਫ਼ ਉਹੀ ਸ਼ਖਸ ਸਮਝ ਸਕਦਾ ਹੈ । ਜਿਸ ਨੇ ਆਪਣੇ ਮਾਪਿਆਂ ਨੂੰ ਹਮੇਸ਼ਾ ਦੇ ਲਈ ਗੁਆ ਦਿੱਤਾ ਹੈ । ਅਰਮਾਨ ਢਿੱਲੋਂ (Armaan Dhillon)ਨੇ ਵੀ ਆਪਣੇ ਪਿਤਾ ਨੂੰ ਬਹੁਤ ਹੀ ਛੋਟੀ ਉਮਰ ‘ਚ ਗੁਆ ਦਿੱਤਾ ਸੀ । ਉਹ ਆਪਣੇ ਪਿਤਾ ਨੂੰ ਯਾਦ ਕਰਕੇ ਅਕਸਰ ਭਾਵੁਕ ਹੋ ਜਾਂਦੇ ਹਨ । 


View this post on Instagram

A post shared by Armaan Singh Dhillon (@armaandhillon1)


ਹੋਰ ਪੜ੍ਹੋ : ਰੁਪਿੰਦਰ ਹਾਂਡਾ ਤੋਂ ਬਾਅਦ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਵਿਗੜੀ, ਹਸਪਤਾਲ ‘ਚ ਹੋਏ ਭਰਤੀ

ਮਾਰਚ ‘ਚ ਮਨਾਈ ਸੀ ਪਿਤਾ ਦੀ ਬਰਸੀ 

ਅਰਮਾਨ ਢਿੱਲੋਂ ਦੇ ਪਿਤਾ ਕੁਲਵਿੰਦਰ ਢਿੱਲੋਂ ਦੀ ੧੯ ਮਾਰਚ ਨੂੰ ਬਰਸੀ ਸੀ । ਉਨ੍ਹਾਂ ਦੇ ਪਿਤਾ ਨੂੰ ਇਸ ਦੁਨੀਆ ਤੋਂ ਗਏ ੧੭ ਸਾਲ ਹੋ ਗਏ ਹਨ ।ਅਰਮਾਨ ਬਹੁਤ ਛੋਟਾ ਸੀ, ਜਦੋਂ ਉਸ ਦੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਸੀ । ਸ਼ਾਇਦ ਉਦੋਂ ਅਰਮਾਨ ਨੂੰ ਆਪਣੇ ਪਿਤਾ ਜੀ ਦਾ ਚਿਹਰਾ ਵੀ ਠੀਕ ਤਰ੍ਹਾਂ ਨਹੀਂ ਪਛਾਣਦਾ ਹੋਵੇਗਾ ।


ਪਰ ਕੁਝ ਧੁੰਦਲੀਆਂ ਯਾਦਾਂ ਦੇ ਸਹਾਰੇ ਉਹ ਆਪਣੇ ਪਿਤਾ ਨੂੰ ਅਕਸਰ ਯਾਦ ਕਰਦਾ ਰਹਿੰਦਾ ਹੈ । ਉਸ ਨੇ ਕੁਝ ਦਿਨ ਪਹਿਲਾਂ ਗੀਤ ਕੱਢਿਆ ਸੀ । ਜਿਸ ‘ਚ ਅਰਮਾਨ ਢਿੱਲੋਂ ਨੇ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ । 


‘ਜਾਣਾ ਨੀ ਸੀ ਚਾਹੀਦਾ’

ਅਰਮਾਨ ਢਿੱਲੋਂ ਨੇ ਇਸ ਗੀਤ ਰਾਹੀਂ ਦੱਸਿਆ ਹੈ ਕਿ ਬਾਪੂ ਤੈਨੂੰ ਏਨੀਂ ਛੇਤੀ ਨਹੀਂ ਸੀ ਜਾਣਾ ਚਾਹੀਦਾ,ਪਰ ਜੋ ਪ੍ਰਮਾਤਮਾ ਦਾ ਭਾਣਾ ਸੀ ਉਹ ਭਾਣਾ ਵਰਤ ਗਿਆ ਹੈ । ਇਸ ਦੇ ਨਾਲ ਅਰਮਾਨ ਨੇ ਆਪਣੀ ਮਾਂ ਦੇ ਦਰਦ ਨੂੰ ਵੀ ਬਿਆਨ ਕੀਤਾ ਹੈ ਕਿ ਪਿਤਾ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਨੇ ਕਿਸ ਤਰ੍ਹਾਂ ਦੁੱਖ ਹੰਡਾਇਆ ਹੈ ।   

View this post on Instagram

A post shared by Armaan Singh Dhillon (@armaandhillon1)



Related Post