ਪਰਮੀਸ਼ ਵਰਮਾ ਨੇ ਧੀ ਸਦਾ ਲਈ ਲਿਖਿਆ ਖ਼ਾਸ ਗੀਤ 'ਨੀ ਕੁੜੀਏ ਤੂੰ', ਸੁਣੋ ਧੀਆਂ ਨੂੰ ਜਿਉਣ ਦੀ ਕਲਾ ਸਿਖਾਉਣ ਵਾਲਾ ਇਹ ਗੀਤ

ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ ਹਾਲ ਹੀ ਵਿੱਚ ਆਪਣੇ ਨਵੇਂ ਗੀਤ 'ਨੀ ਕੁੜੀਏ ਤੂੰ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਏ ਹਨ। ਗਾਇਕ ਦਾ ਇਹ ਗੀਤ ਧੀਆਂ ਦੀ ਜ਼ਿੰਦਗੀ 'ਤੇ ਅਧਾਰਿਤ ਹੈ। ਪਰਮੀਸ਼ ਵਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਗੀਤ ਆਪਣੀ ਧੀ ਸਦਾ ਲਈ ਲਿਖਿਆ ਹੈ। ਇਹ ਉਨ੍ਹਾਂ ਦੀ ਧੀ ਤੇ ਦੁਨੀਆਂ ਭਰ ਦੀਆਂ ਹੋਰਨਾਂ ਕੁੜੀਆਂ ਲਈ ਇੱਕ ਸੰਦੇਸ਼ ਵਜੋਂ ਤਿਆਰ ਕੀਤਾ ਗਿਆ ਹੈ।

By  Pushp Raj May 24th 2023 11:11 AM

Parmish Verma new Song 'Ni Kudiye Tu' Release: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਪਰਮੀਸ਼ ਵਰਮਾ ਅਕਸਰ ਕਿਸੇ ਨਾਂ ਕਿਸੇ ਕਾਰਨਾ ਦੇ ਚੱਲਦੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਨੇ ਆਪਣੀ ਧੀ ਸਦਾ ਲਈ ਇੱਕ ਖ਼ਾਸ ਲਿਖਿਆ ਤੇ ਗਾਇਆ ਹੈ। ਇਹ ਗੀਤ ਦਾ ਰਿਲੀਜ਼ ਹੋ ਗਿਆ ਹੈ। 


ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਹਿੱਟ ਗੀਤ ਦੇਣ ਵਾਲੇ ਪਰਮੀਸ਼ ਵਰਮਾ ਇਨ੍ਹੀਂ ਦਿਨੀਂ ਆਪਣੇ ਪਿਤਾ ਬਨਣ ਦੇ ਸਮੇਂ ਦਾ ਆਨੰਦ ਮਾਣ ਰਹੇ ਹਨ। ਪਰਮੀਸ਼ ਵਰਮਾ ਆਪਣੀ ਧੀ ਸਦਾ ਨੂੰ ਬੇਹੱਦ ਪਿਆਰ ਕਰਦੇ ਹਨ। ਇਸ ਦਾ ਸਬੂਤ ਇੱਥੋਂ ਮਿਲਦਾ ਹੈ ਕਿ ਹਾਲ ਹੀ 'ਚ ਗਾਇਕ ਨੇ ਆਪਣੀ ਧੀ ਦੇ ਨਾਮ 'ਤੇ ਸਟੂਡੀਓ ਬਣਾਇਆ ਤੇ ਇਸ ਨਾਲ- ਨਾਲ ਹੁਣ ਧੀ ਲਈ ਇੱਕ ਚਿੱਠੀ ਵਜੋਂ ਖਾਸ ਗੀਤ ਵੀ ਲਿਖਿਆ ਹੈ।   

ਪਰਮੀਸ਼ ਵਰਮਾ ਨੇ 'ਨੀ ਕੁੜੀਏ ਤੂੰ- ਏ ਲੈਟਰ ਟੂ ਮਾਈ ਡੌਟਰ' ਨਾਮ ਦਾ ਗੀਤ ਗਾਇਆ ਹੈ। ਦੱਸ ਦਈਏ ਕਿ ਪਰਮੀਸ਼ ਨੇ ਖੁਦ ਹੀ ਇਸ ਗਾਣਾ ਨੂੰ ਲਿਖਿਆ ਵੀ ਹੈ। ਪਰਮੀਸ਼ ਵਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਲਿਖਿਆ ਗਿਆ ਇਹ ਗੀਤ ਮਹਿਜ਼  ਸਦਾ ਲਈ ਹੀ ਨਹੀਂ, ਸਗੋਂ ਹਰਨਾਂ ਕੁੜੀਆਂ ਨੂੰ ਇਹ ਸੋਚਣ 'ਤੇ ਮਜਬੂਰ ਕਰ ਰਿਹਾ ਹੈ ਕਿ ਜਿਵੇਂ ਕੁੜੀਆਂ ਨੂੰ ਸਮਾਜ 'ਚ ਕਮਜ਼ੋਰ ਦੱਸਿਆ ਜਾਂਦਾ ਹੈ, ਕੀ ਉਹ ਸਚਮੁੱਚ ਕਮਜ਼ੋਰ ਹੁੰਦੀਆਂ ਹਨ। 


ਫਿਲਹਾਲ ਪਰਮੀਸ਼ ਵਰਮਾ ਨੇ ਇਸ ਗੀਤ ਦੇ ਟੀਜ਼ਰ ਤੋਂ ਬਾਅਦ ਗੀਤ ਨੂੰ  ਰਿਲੀਜ਼ ਕੀਤਾ ਹੈ। ਇਸ ਗੀਤ ਨੂੰ ਗਾਇਕ ਨੇ ਸਦਾ ਸਟੂਡੀਓ ਦੇ ਅਧਿਕਾਰਿਤ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਹੈ।  ਇਹ ਟੀਜ਼ਰ ਹਰ ਕੁੜੀ ਨੂੰ ਜ਼ਿੰਦਗੀ 'ਚ ਆਪਣੇ ਸੁਫਨੇ ਪੂਰੇ  ਕਰਨ ਲਈ ਪ੍ਰੇਰਤ ਕਰਦਾ ਹੈ ਤੇ ਉਨ੍ਹਾਂ ਨੂੰ ਚੰਗੀ ਜ਼ਿੰਦਗੀ ਜਿਉਣ ਦੀ ਪ੍ਰੇਰਣਾ ਦਿੰਦਾ ਹੈ।  

 ਪਰਮੀਸ਼ ਵਰਮਾ ਨੇ ਇਹ ਖਾਸ ਗੀਤ ਆਪਣੀ ਧੀ ਲਈ ਲਿਖਿਆ ਹੈ ਪਰ ਇਸ ਗੀਤ ਦੇ ਬੋਲ ਹਰ ਕੁੜੀ ਨੂੰ ਇਹੀ ਸੰਦੇਸ਼ ਦੇ ਰਿਹਾ ਹੈ ਕਿ ਤੁਸੀਂ ਕਮਜ਼ੋਰ ਨਹੀਂ ਹੋ। ਆਪਣੇ ਆਪ ਨੂੰ ਕਮਜ਼ੋਰ ਸਮਝ ਕੇ ਘਰ ਬਹਿਣਾ ਬੰਦ ਕਰੋ। ਸਮਾਜ ਦੀਆਂ ਬੇੜੀਆਂ ਤੋੜ ਕੇ ਆਪਣੇ ਲਈ ਬੇਹਤਰੀਨ ਜ਼ਿੰਦਗੀ ਦੀ ਤਲਾਸ਼ ਕਰੋ।

View this post on Instagram

A post shared by 𝐏𝐀𝐑𝐌𝐈𝐒𝐇 𝐕𝐄𝐑𝐌𝐀 (@parmishverma)


ਹੋਰ ਪੜ੍ਹੋ: YouTuber Armaan Malik : ਯੂਟਿਊਬਰ ਅਰਮਾਨ ਮਲਿਕ ਨਾਲ ਹੋਇਆ ਵੱਡਾ ਹਾਦਸਾ, ਸੋਨੇ ਦੀ ਚੇਨ ਖੋਹ ਕੇ ਭੱਜੇ ਲੁਟੇਰੇ

ਦਰਸ਼ਕਾਂ ਨੂੰ ਗਾਇਕ ਦਾ ਇਹ ਗੀਤ ਬੇਹੱਦ ਪਸੰਦ ਆ ਰਿਹਾ ਹੈ ਤੇ ਯੂਜ਼ਰਸ ਲਗਾਤਾਰ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਲੋਕ ਪਰਮੀਸ਼ ਵਰਮਾ ਦੀ ਧੀਆਂ ਪ੍ਰਤੀ ਸੋਚ ਅਤੇ ਉਨ੍ਹਾਂ ਦੇ ਇਸ ਗੀਤ ਦੀ ਲਗਾਤਾਰ ਪ੍ਰਸ਼ੰਸਾ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਕਿ ਜੇਕਰ ਹਰ ਮਾਪੇ ਇਹ ਗੱਲ ਸਮਝ ਜਾਣ ਤਾਂ ਕਦੇ ਵੀ ਕੋਈ ਧੀਆਂ ਨੂੰ ਬੋਝ ਨਹੀਂ ਸਮਝੇਗਾ ਤੇ ਨਾਂ ਹੀ ਕਮਜ਼ੋਰ ਸਮਝੇਗਾ। 


Related Post