ਰਾਜ ਗਾਇਕ ਹੰਸ ਰਾਜ ਹੰਸ ਤੇ ਸਲਮਾ ਦਾ ਨਵਾਂ ਗੀਤ ‘ਪੁੱਤ ਪ੍ਰਦੇਸੀ’ ਰਿਲੀਜ਼, ਬਿਹਤਰ ਜ਼ਿੰਦਗੀ ਦੇ ਸੁਫ਼ਨੇ ਲੈ ਕੇ ਪ੍ਰਦੇਸੀ ਹੋਏ ਪੁੱਤ ਦੇ ਦਰਦ ਨੂੰ ਬਿਆਨ ਕਰਦਾ ਹੈ ਗੀਤ

ਗੀਤ ‘ਚ ਪ੍ਰਦੇਸੀ ਪੁੱਤ ਦੇ ਦਰਦ ਨੂੰ ਬਿਆਨ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਮਜ਼ਬੂਰੀਆਂ ਇਨਸਾਨ ਨੂੰ ਆਪਣਿਆਂ ਤੋਂ ਦੂਰ ਕਰ ਦਿੰਦੀਆਂ ਹਨ ।

By  Shaminder April 4th 2023 10:46 AM -- Updated: April 4th 2023 10:50 AM

ਪਦਮ ਸ਼੍ਰੀ ਹੰਸ ਰਾਜ ਹੰਸ (Padmashree Hans Raj Hans) ਅਤੇ ਸਲਮਾ ਦਾ ਨਵਾਂ ਗੀਤ ‘ਪੁੱਤ ਪ੍ਰਦੇਸੀ’ (Putt Pardesi)ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਭੱਟੀ ਭੜੀਵਾਲਾ ਨੇ ਲਿਖੇ ਹਨ ਅਤੇ ਮਿਊਜ਼ਿਕ ਲਾਲੀ ਧਾਲੀਵਾਲ ਨੇ ਦਿੱਤਾ ਹੈ । ਜਦੋਂਕਿ ਗੀਤ ਨੂੰ ਕੰਪੋਜ ਕੀਤਾ ਹੈ ਮਸ਼ਹੂਰ ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਨੇ । ਗੀਤ ‘ਚ ਪ੍ਰਦੇਸੀ ਪੁੱਤ ਦੇ ਦਰਦ ਨੂੰ ਬਿਆਨ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਮਜ਼ਬੂਰੀਆਂ ਇਨਸਾਨ ਨੂੰ ਆਪਣਿਆਂ ਤੋਂ ਦੂਰ ਕਰ ਦਿੰਦੀਆਂ ਹਨ ।


ਹੋਰ ਪੜ੍ਹੋ :  ਗਾਇਕੀ ਦੇ ਖੇਤਰ ਤੋਂ ਬਾਅਦ ਹੁਣ ਇਸ ਖੇਤਰ ‘ਚ ਬਾਣੀ ਸੰਧੂ ਕਰਨ ਜਾ ਰਹੀ ਸ਼ੁਰੂਆਤ

ਚੰਗੇ ਭਵਿੱਖ ਅਤੇ ਆਪਣੇ ਪਰਿਵਾਰ ਦੇ ਜੀਵਨ ਪੱਧਰ ਨੂੰ ਸੁਧਾਰਨ ਦੇ ਲਈ ਪੁੱਤਰ ਪ੍ਰਦੇਸ ਲਈ ਰਵਾਨਾ ਤਾਂ ਹੋ ਜਾਂਦੇ ਨੇ, ਪਰ ਉਨ੍ਹਾਂ ਦੇ ਲਈ ਇਹ ਸਭ ਕੁਝ ਕਰਨਾ ਏਨਾਂ ਆਸਾਨ ਨਹੀਂ ਹੁੰਦਾ ਜਿੰਨਾ ਕਿ ਲੋਕਾਂ ਨੂੰ ਲੱਗਦਾ ਹੈ । ਪ੍ਰਦੇਸੀ ਹੋਣ ਦੀ ਪੀੜ ਕੀ ਹੁੰਦੀ ਹੈ, ਇਹ ਪ੍ਰਦੇਸੀ ਪੁੱਤ ਤੇ ਉਨ੍ਹਾਂ ਦੇ ਮਾਪੇ ਹੀ ਜਾਣ ਸਕਦੇ ਹਨ । ਇਹ ਗੀਤ ਹਰ ਕਿਸੇ ਨੂੰ ਭਾਵੁਕ ਕਰ ਰਿਹਾ ਹੈ ।



ਚੰਡੀਗੜ੍ਹ ‘ਚ ਇਸ ਗੀਤ ਦੇ ਰਿਲੀਜ਼ ਮੌਕੇ ਪਦਮ ਸ਼੍ਰੀ ਹੰਸ ਰਾਜ ਹੰਸ ਅਤੇ ਸਿੱਖਿਆ ਦੇ ਖੇਤਰ ‘ਚ ਮੰਨੀ ਪ੍ਰਮੰਨੀ ਹਸਤੀ ਅਤੇ ਅੰਕੁਰ ਸਕੂਲ ਦੀ ਪ੍ਰਿੰਸੀਪਲ ਡਾਕਟਰ ਪ੍ਰਮਿੰਦਰ ਦੁੱਗਲ ਵੀ ਉਚੇਚੇ ਤੌਰ ‘ਤੇ ਮੌਜੂਦ ਰਹੇ । ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ।


ਇਸ ਗੀਤ ਦੀ ਫੀਚਰਿੰਗ ‘ਚ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਮਲਕੀਤ ਰੌਣੀ, ਸੁਨੀਤਾ ਧੀਰ ਨਜ਼ਰ ਆਏ । ਇਸ ਤੋਂ ਇਲਾਵਾ ਹੋਰ ਵੀ ਕਈ ਕਲਾਕਾਰ ਨਜ਼ਰ ਆਏ । ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । 









Related Post