ਅਮਰਿੰਦਰ ਗਿੱਲ ਦੀ ਆਵਾਜ਼ 'ਚ 'ਮੌੜ' ਫ਼ਿਲਮ ਦਾ ਦੂਜਾ ਗੀਤ 'ਨਿਗਾਹ' ਹੋਇਆ ਰਿਲੀਜ਼, ਦਰਸ਼ਕਾਂ ਦਾ ਜਿੱਤ ਰਿਹਾ ਦਿਲ

ਪੰਜਾਬੀ ਫ਼ਿਲਮ 'ਮੌੜ' ਦਾ ਦੂਜਾ ਗੀਤ 'ਨਿਗਾਹ' ਰਿਲੀਜ਼ ਹੋ ਗਿਆ ਹੈ। ਗੀਤ ਨੂੰ ਅਮਰਿੰਦਰ ਗਿੱਲ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਫੈਨਜ਼ ਇਸ ਗੀਤ ਨੂੰ ਬਹੁਤ ਪੰਸਦ ਕਰ ਰਹੇ ਹਨ।

By  Pushp Raj June 1st 2023 03:10 PM

Song 'Nigah' Out Now : ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਐਮੀ ਵਿਰਕ ਲਗਾਤਾਰ ਇੱਕ ਤੋਂ ਬਾਅਦ ਇੱਕ ਫ਼ਿਲਮ ਕਰਕੇ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਫ਼ਿਲਮ 'ਅੰਨ੍ਹੀ ਦਿਆ ਮਜ਼ਾਕ ਏ' ਤੋਂ ਬਾਅਦ ਐਮੀ ਵਿਰਕ ਜਲਦ ਹੀ ਆਪਣੀ ਨਵੀਂ ਫ਼ਿਲਮ 'ਮੌੜ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਹਨ। 


ਫ਼ਿਲਮ 'ਮੌੜ' ਦੇ ਟੀਜ਼ਰ ਤੇ ਪਹਿਲੇ ਗੀਤ 'ਫਰਾਰ'  ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਹੁਣ ਫ਼ਿਲਮ ਮੇਕਰਸ ਵੱਲੋਂ ਇਸ ਫ਼ਿਲਮ ਦਾ ਦੂਜਾ ਗੀਤ 'ਨਿਗਾਹ' ਰਿਲੀਜ਼ ਕਰ ਦਿੱਤਾ ਗਿਆ ਹੈ। ਫ਼ਿਲਮ ਵਿੱਚ ਐਮੀ ਵਿਰਕ ਦੇ ਨਾਲ-ਨਾਲ ਦੇਵ ਖਰੌੜ ਨੇ ਖੂਬ ਵਾਹੋ ਵਾਹੀ ਖੱਟ ਰਹੇ ਹਨ। 

ਫ਼ਿਲਮ 'ਮੌੜ' ਦਾ ਦੂਜਾ ਗੀਤ 'ਨਿਗਾਹ' ਨੂੰ ਅਮਰਿੰਦਰ ਗਿੱਲ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਗੀਤ ਦੇ ਬੋਲ, ਮਿਊਜ਼ਿਕ ਤੇ ਕੰਪੋਜ਼ੀਸ਼ਨ ਬੰਟੀ ਬੈਂਸ ਦੀ ਹੈ। ਜਸ਼ਨ ਇੰਦਰ ਵਲੋਂ ਗੀਤ ਦਾ ਮਿਊਜ਼ਿਕ ਪ੍ਰੋਡਿਊਸ ਕੀਤਾ ਗਿਆ ਹੈ, ਜਿਸ ਨੂੰ ਐਰਿਕ ਪਿੱਲਾਈ ਨੇ ਮਿਕਸ ਐਂਡ ਮਾਸਟਰ ਕੀਤਾ ਹੈ ਤੇ ਵੀਡੀਓ ਗੋਬਿੰਦਪੁਰੀਆ ਵਲੋਂ ਐਡਿਟ ਕੀਤੀ ਗਈ ਹੈ।


'ਨਿਗਾਹ' ਗੀਤ 'ਚ ਐਮੀ ਵਿਰਕ ਤੇ ਨਾਇਕਰਾ ਕੌਰ ਦੀ ਖ਼ੂਬਸੂਰਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਗੀਤ ਨੂੰ ਰਿਧਮ ਬੁਆਏਜ਼ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਖ਼ਬਰ ਲਿਖੇ ਜਾਣ ਤਕ 1.1 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

'ਮੌੜ' ਫ਼ਿਲਮ 'ਚ ਐਮੀ ਵਿਰਕ ਤੇ ਦੇਵ ਖਰੌੜ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਨ੍ਹਾਂ ਤੋਂ ਇਲਾਵਾ ਨਾਇਕਰਾ ਕੌਰ, ਕੁਲਜਿੰਦਰ ਸਿੱਧੂ, ਵਿਕਰਮਜੀਤ ਵਿਰਕ, ਅਮੀਕ ਵਿਰਕ, ਪਰਮਵੀਰ ਸਿੰਘ, ਜਰਨੈਲ ਸਿੰਘ, ਮਾਰਕ ਰੰਧਾਵਾ ਤੇ ਰਿਚਾ ਭੱਟ ਦੀ ਅਹਿਮ ਕਿਰਦਾਰਾਂ 'ਚ ਹਨ।




Related Post