ਗੁਰਪ੍ਰੀਤ ਤੋਂ ਵੱਖ ਹੋਣ ਤੋਂ ਬਾਅਦ ਸੋਨੀ ਕਰਿਊ ਦੇ ਮੈਂਬਰ ਲੈ ਕੇ ਆ ਰਹੇ ਹਨ ਇਹ ਗਾਣਾ 

By  Rupinder Kaler August 14th 2019 06:08 PM

ਸੋਸ਼ਲ ਮੀਡੀਆ ਦੇ ਸਟਾਰ ਗੁਰਪ੍ਰੀਤ ਸੋਨੀ ਤੋਂ ਵੱਖ ਹੋਣ ਤੋਂ ਬਾਅਦ ਸੋਨੀ ਕਰਿਊ ਆਪਣਾ ਨਵਾਂ ਗੀਤ ਲੈ ਕੇ ਆ ਰਿਹਾ ਹੈ । ਇਸ ਨਵੇਂ ਗਾਣੇ ਦਾ ਪੋਸਟਰ ਸੋਨੀ ਕਰਿਊ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸ਼ੇਅਰ ਕੀਤਾ ਹੈ । ਗਾਣੇ ਦੇ ਟਾਈਟਲ ਦੀ ਗੱਲ ਕੀਤੀ ਜਾਵੇ ਤਾਂ ਇਹ 'ਅਨਬਰੇਕਏਬਲ' ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ । ਇਸ ਗਾਣੇ ਨੂੰ ਸੋਨੀ ਕਰਿਊ ਤੇ ਬਬਨ ਵਡਾਲਾ ਮਿਲਕੇ ਗਾਉਣਗੇ ।

ਇਹ ਗੀਤ 2੦ ਅਗਸਤ ਨੂੰ ਰਿਲੀਜ਼ ਕੀਤਾ ਜਾਵੇਗਾ । ਗਾਣੇ ਦੇ ਬੋਲਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਜੱਸ ਪਾਊਂਟਾ ਤੇ ਗਗਨ ਭੰਗਾਲੀ ਨੇ ਲਿਖੇ ਹਨ ਜਦੋਂ ਕਿ ਇਸ ਗੀਤ ਨੂੰ ਮਿਊਜ਼ਿਕ ਬਬਨ ਵਡਾਲਾ ਨੇ ਦਿੱਤਾ ਹੈ ।

ਸੋਨੀ ਕਰਿਊ ਦੇ ਅਨਬਰੇਕਏਬਲ ਗਾਣੇ ਦੇ ਪ੍ਰੋਡਿਊਸਰ ਨਵ ਚਾਹਲ ਹਨ ਤੇ ਡਾਇਰੈਕਟਰ ਇਕਬਾਲ ਬਦੇਸ਼ਾ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸੋਨੀ ਕਰਿਊ ਟਿੱਕ ਟੋਕ ਦੀਆਂ ਵੀਡੀਓ ਕਰਕੇ ਸੋਸ਼ਲ ਮੀਡੀਆ ਤੇ ਫੇਮਸ ਹੋਇਆ ਸੀ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਲੋਕਾਂ ਨੂੰ ਇਹਨਾਂ ਮੁੰਡਿਆਂ ਦਾ ਗਾਣਾ ਕਿੰਨਾ ਪਸੰਦ ਆਉਂਦਾ ਹੈ ।

Related Post